11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਵਿਦਿਆਰਥੀ ਭਾਈ ਮਨੀ ਸਿੰਘ ਗੁਰਮਤਿ ਪ੍ਰਚਾਰ ਲਈ ਇੰਗਲੈਂਡ ਪਹੁੰਚੇ

Ad Position 21
No active advertisement
ਅਜੀਤ ਡੈਸਕ 19-07-2026
ਅੱਚਲ ਸਾਹਿਬ, 18 ਜੁਲਾਈ (ਗੁਰਚਰਨ ਸਿੰਘ)-ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁਖੀ ਜਥੇਦਾਰ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਤੇ ਗਿਆਨੀ ਗੁਰਵਿੰਦਰ ਸਿੰਘ ਸ੍ਰੀ ਸਰਬਲੋਹ ਬੁੰਗਾ ਨੰਗਲੀ ਵਾਲਿਆਂ ਦੀ ਯੋਗ ਅਗਵਾਈ ਹੇਠ ਇੰਗਲੈਂਡ ਦੀ ਧਰਤੀ ’ਤੇ ਗੁਰਮਤਿ ਪ੍ਰਚਾਰ ਸਮਾਗਮ ਵੱਖ-ਵੱਖ ਗੁਰੂ ਘਰਾਂ ’ਚ ਹੋ ਰਹੇ ਹਨ। ਇਨ੍ਹਾਂ ਸਮਾਗਮਾਂ ’ਚ ਹਾਜ਼ਰੀ ਭਰਨ ਲਈ ਭਾਈ ਮਨੀ ਸਿੰਘ ਵਿਦਿਆਰਥੀ ਸ੍ਰੀ ਸਰਬ ਲੋਹ ਬੁੰਗਾ ਨੰਗਲੀ, ਟਕਸਾਲ ਭਾਈ ਨੰਦ ਲਾਲ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਹਾਜ਼ਰੀਆਂ ਭਰ ਰਹੇ ਹਨ। ਇਸ ਮੌਕੇ ਬਾਬਾ ਗੁਰਪਾਲ ਸਿੰਘ ਢੀਂਡਸੇ ਵਾਲਿਆਂ ਨੇ ਦੱਸਿਆ ਕਿ ਮਹਾਪੁਰਸ਼ਾਂ ਦੀ ਯੋਗ ਅਗਵਾਈ ਹੇਠ ਭਾਈ ਮਨੀ ਸਿੰਘ ਇੰਗਲੈਂਡ ਦੇ ਵੱਖ-ਵੱਖ ਗੁਰੂ ਘਰਾਂ, ਗੁਰੂ ਹਰਿਰਾਇ ਸਾਹਿਬ ਜੀ ਵੈਸਟ ਬਰੋਮ, ਲੈਸਟਰ, ਸਮੈਦਿਕ, ਬਰਮਿੰਘਮ, ਲੰਡਨ, ਸਾਊਥਾਲ ਵਿਖੇ ਗੁਰਮਤਿ ਪ੍ਰਚਾਰ ਲਈ ਪਹੁੰਚੇ ਹਨ ਅਤੇ ਉਥੇ ਦੀਆਂ ਸਿੱਖ ਸੰਗਤਾਂ ਅਤੇ ਪ੍ਰਬੰਧਕਾਂ ਵਲੋਂ ਬੜਾ ਪਿਆਰ-ਸਤਿਕਾਰ ਦਿੱਤਾ ਜਾ ਰਿਹਾ ਹੈ। ਇੰਗਲੈਂਡ ਦੇ ਪ੍ਰਬੰਧਕ ਸਿੰਘ ਸਾਹਿਬ ਜਥੇਦਾਰ ਬਾਬਾ ਸੰਤਾਂ ਸਿੰਘ ਜੀ ਬੁੱਢਾ ਦਲ ਵੁਲਵਰਹੈਂਪਟਨ, ਜਥੇਦਾਰ ਬਾਬਾ ਮੋਤਾ ਸਿੰਘ, ਭਾਈ ਸਨੀ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਰਾਜਿੰਦਰ ਸਿੰਘ ਵੈਸਟ ਬਰੋਮ ਬਰਮਿੰਘਮ ਆਦਿ ਵਲੋਂ ਭਾਈ ਮਨੀ ਸਿੰਘ ਦਾ ਬੜਾ ਹੀ ਸਹਿਯੋਗ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਪੀਰ ਬਾਬਾ ਚੌਕ ਮਾਰਗ ’ਤੇ ਗੈਰ ਕਾਨੂੰਨੀ ਪਾਰਕਿੰਗ ਖ਼ਿਲਾਫ਼ ਪੁਲਿਸ ਦੀ ਵੱਡੀ ਮੁਹਿੰਮ ਅਗਲੀ ਖ਼ਬਰ ਲੀਗਲ ਏਡ ਡਿਫੈਂਸ ਕੋਂਸਲ ਸਿਸਟਮ ਨੂੰ ਵਾਪਸ ਕਰਾਉਣ ਲਈ ਵਕੀਲਾਂ ਕੀਤਾ 12 ਦਿਨਾਂ ਤੋਂ ਕੰਮ ਬੰਦ
Ad Position 24