10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਹਾਰਨ ਵਜਾਉਣ ਤੋਂ ਭੜਕੇ ਕਾਰ ਸਵਾਰਾਂ ਨੇ ਪੰਜਾਬ ਰੋਡਵੇਜ਼ ਦਾ ਡਰਾਈਵਰ ਤੇ ਕੰਡਕਟਰ ਕੁੱਟਿਆ

Ad Position 21
No active advertisement
ਅਜੀਤ ਡੈਸਕ 21-07-2026
ਦੀਨਾਨਗਰ, 20 ਜੁਲਾਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਬੱਸ ਸਟੈਂਡ ਅੰਦਰ ਅੱਜ ਦੁਪਹਿਰ ਵੇਲੇ ਪੰਜਾਬ ਰੋਡਵੇਜ ਦੇ ਮੁਲਾਜ਼ਮਾਂ ਤੇ ਕਾਰ ਸਵਾਰ ਨੌਜਵਾਨਾਂ ਦਰਮਿਆਨ ਹੋਏ ਇਕ ਝਗੜੇ ’ਚ ਕਾਰ ਸਵਾਰ ਨੌਜਵਾਨਾਂ ਵਲੋਂ ਰੋਡਵੇਜ਼ ਮੁਲਾਜ਼ਮਾਂ ਦੀ ਕੁੱਟਮਾਰ ਕਰ ਦਿੱਤੀ ਗਈ। ਜਿਸ ਮਗਰੋਂ ਗੁੱਸੇ ’ਚ ਆਏ ਰੋਡਵੇਜ਼ ਮੁਲਾਜ਼ਮਾਂ ਨੇ ਟ੍ਰੈਫਿਕ ਜਾਮ ਕਰਕੇ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਜੋ ਕਿ ਪੁਲਿਸ ਵਲੋਂ ਕਾਰਵਾਈ ਦੇ ਭਰੋਸੇ ਮਗਰੋਂ ਖਤਮ ਹੋਇਆ। ਦੁਪਹਿਰ 3 ਵਜੇ ਦੇ ਕਰੀਬ ਵਾਪਰੀ ਘਟਨਾ ਵਿਚ ਪਠਾਨਕੋਟ ਵਲੋਂ ਦੀਨਾਨਗਰ ਨੂੰ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਪੀ.ਬੀ.06.ਏ.ਟੀ.1324 ਦੇ ਡਰਾਈਵਰ ਹਰਮੀਤ ਸਿੰਘ ਨੇ ਦੀਨਾਨਗਰ ਬੱਸ ਸਟੈਂਡ ਦੇ ਅੰਦਰ ਦਾਖਲ ਹੋਣ ਸਮੇਂ ਬੱਸ ਸਟੈਂਡ ਦੇ ਐਂਟਰੀ ਪੁਆਇੰਟ ᾿ਤੇ ਖੜ੍ਹੀ ਇਕ ਸਵਿਫਟ ਕਾਰ ਪੀ.ਬੀ.06.ਕਿਊ.0579 ਕੋਲੋਂ ਰਸਤਾ ਲੈਣ ਲਈ ਜਦੋਂ ਹਾਰਨ ਵਜਾਇਆ ਤਾਂ ਕਾਰ ਸਵਾਰ ਨੌਜਵਾਨ ਗੁੱਸੇ ’ਚ ਆ ਗਏ। ਕਾਰ ਵਿਚ ਤਿੰਨ ਨੌਜਵਾਨ ਸਵਾਰ ਸਨ, ਜਿਨ੍ਹਾਂ ਨੇ ਬੱਸ ਨੂੰ ਰਸਤਾ ਦੇਣ ਦੀ ਬਜਾਏ ਕਾਰ ਤੋਂ ਹੇਠਾਂ ਉੱਤਰ ਕੇ ਬੱਸ ਦੇ ਡਰਾਇਵਰ ਹਰਮੀਤ ਸਿੰਘ ਤੇ ਕੰਡਕਟਰ ਨਿਤਿਸ਼ ਕੁਮਾਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਮਾਰਕੁੱਟ ਕਰਨ ਮਗਰੋਂ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਕੁੱਟਮਾਰ ਦੀ ਘਟਨਾ ਤੋਂ ਗੁੱਸੇ ਵਿਚ ਆਏ ਬੱਸ ਡਰਾਈਵਰ ਤੇ ਕੰਡਕਟਰ ਨੇ ਅਪਣੀ ਬੱਸ ਨੂੰ ਬੱਸ ਸਟੈਂਡ ਦੇ ਬਾਹਰ ਮੁੱਖ ਸੜਕ ਵਿਚਕਾਰ ਖੜੀ ਕਰਕੇ ਸੜਕ ਜਾਮ ਕਰ ਦਿੱਤੀ ਤੇ ਰੋਸ ਮੁਜ਼ਹਰਾ ਕਰਨਾ ਸ਼ੁਰੂ ਕਰ ਦਿੱਤਾ। ਇਸ ਸਮੇਂ ਦੌਰਾਨ ਦੀਨਾਨਗਰ ਤੋਂ ਲੰਘਣ ਵਾਲੇ ਪੰਜਾਬ ਰੋਡਵੇਜ ਦੇ ਹੋਰ ਡਰਾਈਵਰ ਤੇ ਕੰਡਕਟਰ ਵੀ ਕੁੱਟਮਾਰ ਦੇ ਸ਼ਿਕਾਰ ਬੱਸ ਡਰਾਈਵਰ ਅਤੇ ਕੰਡਕਟਰ ਦੀ ਹਮਾਇਤ ᾿ਤੇ ਆ ਗਏ। ਕਰੀਬ ਦੱਸ ਮਿੰਟ ਸੜਕ ਜਾਮ ਰਹਿਣ ਮਗਰੋਂ ਖਬਰ ਜਿਵੇਂ ਹੀ ਪੁਲਿਸ ਨੂੰ ਮਿਲੀ ਤਾਂ ਦੀਨਾਨਗਰ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਕੁੱਟਮਾਰ ਦੇ ਸ਼ਿਕਾਰ ਪੀੜਤਾਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁਲਵਾਇਆ। ਕੁੱਟਮਾਰ ਦੇ ਸ਼ਿਕਾਰ ਡਰਾਈਵਰ ਅਤੇ ਕੰਡਕਟਰ ਨੂੰ ਡਾਕਟਰੀ ਜਾਂਚ ਲਈ ਸੀ.ਐਚ.ਸੀ ਸਿੰਗੋਵਾਲ ਵਿਖੇ ਭੇਜਿਆ ਅਤੇ ਜਾਂਚ ਮਗਰੋਂ ਸਾਹਮਣੇ ਆਏ ਕਾਰ ਸਵਾਰ ਤਿੰਨ ਨੌਜਵਾਨਾਂ, ਜਿਨ੍ਹਾਂ ਦੀ ਪਹਿਚਾਣ ਖੁਸ਼ਵੰਤ ਸਿੰਘ ਵਾਸੀ ਬਾਊਪੁਰ ਜੱਟਾਂ, ਮਨਜਿੰਦਰ ਸਿੰਘ ਵਾਸੀ ਚੌਂਤਰਾ ਅਤੇ ਜੋਬਨਪ੍ਰੀਤ ਸਿੰਘ ਵਾਸੀ ਖੁੱਥੀ ਵਜੋਂ ਹੋਈ ਹੈ, ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਹੜਤਾਲ ’ਤੇ ਬੈਠੇ ਵਾਂਗਚੁੱਕ ਨੂੰ ਜਬਰੀ ਚੁੱਕਣ ਦੇ ਵਿਰੋਧ ’ਚ ਬਟਾਲਾ ’ਚ ਰੋਸ ਮਾਰਚ ਕੱਢਿਆ ਅਗਲੀ ਖ਼ਬਰ ਆਰ.ਆਰ. ਬਾਵਾ ਕਾਲਜ ਵਿਖੇ 62ਵਾਂ ਸਥਾਪਨਾ ਦਿਵਸ ਤੇ ਦੀਕਸ਼ਾ ਆਰੰਭ ਸਮਾਗਮ ਕਰਵਾਇਆ
Ad Position 24