10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਪਿੰਡ ਕਾਸ਼ਤੀਵਾਲ ਦਾ 50 ਸਾਲਾ ਵਿਅਕਤੀ ਹੋਇਆ ਲਾਪਤਾ

Ad Position 21
No active advertisement
ਅਜੀਤ ਡੈਸਕ 21-07-2026
ਫ਼ਤਹਿਗੜ੍ਹ ਚੂੜੀਆਂ, 20 ਜੁਲਾਈ (ਅਵਤਾਰ ਸਿੰਘ ਰੰਧਾਵਾ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਕਾਸ਼ਤੀਵਾਲ ’ਚ ਉਸ ਵੇਲੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ, ਜਦ ਘਰੋਂ ਤੜਕਸਾਰ ਗੁਰਦੁਆਰਾ ਸਾਹਿਬ ਗਿਆ ਵਿਅਕਤੀ ਵਾਪਸ ਘਰ ਨਾ ਪਰਤਿਆ, ਜਦਕਿ ਉਸ ਦਾ ਪਰਨਾ ਤੇ ਚੱਪਲ ਰਸਤੇ ’ਚੋਂ ਪਿਆ ਮਿਲਿਆ। ਇਸ ਸਬੰਧੀ ਬਿਕਰਮਜੀਤ ਸਿੰਘ ਕਾਸ਼ਤੀਵਾਲ ਦੀ ਪਤਨੀ ਰਜਵੰਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਬਿਕਰਮਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਤੜਕਸਾਰ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਗਿਆ, ਉਸ ਤੋਂ ਥੋੜ੍ਹੀ ਦੇਰ ਬਾਅਦ ਉਹ ਵੀ ਗੁਰੂ ਘਰ ਪਹੁੰਚੀ, ਜਿੱਥੇ ਉਸ ਦਾ ਪਤੀ ਬਿਕਰਮਜੀਤ ਸਿੰਘ ਉਸ ਨੂੰ ਕਿਤੇ ਵੀ ਨਜ਼ਰੀ ਨਹੀਂ ਆਇਆ। ਉਸ ਨੇ ਦੱਸਿਆ ਕਿ ਜਦ ਉਹ ਵਾਪਸ ਘਰ ਪਹੁੰਚੀ ਤਾਂ ਉਸ ਦਾ ਪਤੀ ਵਾਪਸ ਘਰ ਨਹੀਂ ਸੀ ਪਹੁੰਚਿਆ। ਉਸ ਨੇ ਇਧਰ-ਉਧਰ ਭਾਲ ਸ਼ੁਰੂ ਕੀਤੀ ਤਾਂ ਪਿੰਡ ਦੇ ਹੀ ਕੁਝ ਲੋਕਾਂ ਨੇ ਦੱਸਿਆ ਕਿ ਘਰੋਂ ਥੋੜ੍ਹੀ ਦੂਰੀ ’ਤੇ ਸੜਕ ਉੱਪਰ ਰਾਹ ’ਚ ਕਿਸੇ ਦੀ ਚੱਪਲ ਤੇ ਪਰਨਾ ਪਿਆ ਹੋਇਆ ਹੈ। ਉਸ ਨੇ ਜਾ ਕੇ ਦੇਖਿਆ ਤਾਂ ਉਹ ਚੱਪਲ ਤੇ ਪਰਨਾ ਉਸ ਦੇ ਪਤੀ ਦਾ ਹੀ ਸੀ ਤੇ ਅਜਿਹੇ ਵਿਚ ਉਹ ਕਾਫ਼ੀ ਘਬਰਾ ਗਈ। ਇਸ ਉਪਰੰਤ ਜਦੋਂ ਕਾਫ਼ੀ ਦੇਰ ਇਧਰ ਉਧਰ ਭਾਲ ਕਰਨ ’ਤੇ ਉਸ ਦਾ ਪਤੀ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਮੌਕੇ ਪਿੰਡ ਦੇ ਗ੍ਰੰਥੀ ਭਾਈ ਗੁਰਲਾਲ ਸਿੰਘ ਤੇ ਪਿੰਡ ਵਾਸੀਆ ਨੇ ਦੱਸਿਆ ਕਿ ਜਿਸ ਤਰ੍ਹਾਂ ਉਕਤ ਬਿਕਰਮਜੀਤ ਦੀ ਚੱਪਲ ਤੇ ਪਰਨਾ ਮਿਲਿਆ ਹੈ ਤਾਂ ਫਿਲਹਾਲ ਉਸ ਤੋਂ ਜਾਹਿਰ ਹੁੰਦਾ ਹੈ ਕਿ ਸ਼ਾਇਦ ਉਸ ਨੂੰ ਕਿਸੇ ਵਲੋਂ ਅਗਵਾ ਕੀਤਾ ਗਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਬਿਕਰਮਜੀਤ ਸਿੰਘ ਦੀ ਭਾਲ ਕੀਤੀ ਜਾਵੇ। ਸੰਬੰਧਿਤ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਬਿਕਰਮਜੀਤ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਜੇ.ਯੂ.ਐਸ.ਐਸ. ਸਕੂਲ ਸੇਖਵਾਂ ਦੇ ਵਿਦਿਆਰਥੀਆਂ ਨੇ ‘ਮਿਸ਼ਨ ਹਰਿਆਲੀ’ ਅਧੀਨ ਵਾਤਾਵਰਨ ਸੰਭਾਲ ਦਾ ਦਿੱਤਾ ਸੰਦੇਸ਼ ਅਗਲੀ ਖ਼ਬਰ ਹੜਤਾਲ ’ਤੇ ਬੈਠੇ ਵਾਂਗਚੁੱਕ ਨੂੰ ਜਬਰੀ ਚੁੱਕਣ ਦੇ ਵਿਰੋਧ ’ਚ ਬਟਾਲਾ ’ਚ ਰੋਸ ਮਾਰਚ ਕੱਢਿਆ
Ad Position 24