12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਡਾ. ਅਰਸ਼ਦੀਪ ਸਿੰਘ ਨਸ਼ਿਆਂ ਦੀ ਅਲਾਮਤ ਵਿਚ ਜਕੜੇ ਨੌਜਵਾਨਾਂ ਨੂੰ ਦੇ ਰਹੇ ਨਵੀਂ ਜ਼ਿੰਦਗੀ-ਕੋਆਰਡੀਨੇਟਰ ਦਲਬੀਰ ਸਿੰਘ

Ad Position 21
No active advertisement
ਅਜੀਤ ਡੈਸਕ 22-07-2026
ਧਿਆਨਪੁਰ, 21 ਜੁਲਾਈ (ਕੁਲਦੀਪ ਸਿੰਘ ਸੋਨੂੰ)-ਨਸ਼ਿਆ ਨੂੰ ਠੱਲ ਪਾਉਣ ਲਈ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਉਸ ਸਮੇਂ ਬਹੁਤ ਵੱਡਾ ਬਲ ਮਿਲਿਆ, ਜਦ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਡਾ. ਅਰਸ਼ਦੀਪ ਸਿੰਘ ਨੇ ਜ਼ਿਲ੍ਹੇ ਵਿਚ ਇੰਨੀ ਸਿੱਦਤ ਨਾਲ ਕੰਮ ਕੀਤਾ ਕਿ ਮੰਜ਼ਿਲ ਤੋਂ ਭਟਕ ਕੇ ਨਸ਼ਿਆਂ ਵਿਚ ਗਲਤਾਨ ਹੋਏ ਹਜ਼ਾਰਾਂ ਨੌਜਵਾਨਾਂ ਨੂੰ ਜ਼ਿੰਦਗੀ ਨੂੰ ਜਿਉਣ ਦਾ ਨਵਾਂ ਰਾਹ ਮਿਲ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਡੇਰਾ ਬਾਬਾ ਨਾਨਕ ਤੋਂ ਨਸ਼ਾ ਮੁਕਤੀ ਮੋਰਚੇ ਦੇ ਕੋਆਰਡੀਨੇਟਰ ਦਲਬੀਰ ਸਿੰਘ ਰਾਜੇਕੇ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੇ ਦੌਰਾਨ ਬੇਅੰਤ ਹੀ ਮਾਵਾਂ ਦੇ ਚੰਨ, ਹਜ਼ਾਰਾਂ ਭੈਣਾਂ ਦੇ ਰਖਵਾਲੇ ਵੀਰ ਅਤੇ ਅਣਗਿਣਤ ਬੁਢਾਪੇ ਦਾ ਸਹਾਰਾ ਬਨਣ ਵਾਲੇ ਪੁੱਤ ਇਨ੍ਹਾਂ ਭੈੜੇ ਨਸ਼ਿਆਂ ਦੀ ਦਲਦਲ ਦੇ ਵਿਚ ਫਸ ਕੇ ਮਿੱਟੀ ਦੇ ਵਿਚ ਮਿਲ ਗਏ ਸਨ। ਇਨ੍ਹਾਂ ਨਾਜ਼ੁਕ ਹਾਲਾਤਾਂ ਅਤੇ ਸਮੱਸਿਆ ਨੂੰ ਸਮਝਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ। ਇਸੇ ਹੀ ਕੜੀ ਤਹਿਤ ਅਗਾਂਹ ਵਧੂ ਸੋਚ ਦੇ ਮਾਲਕ ਨਸ਼ਾ ਮੁਕਤੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਡਾ. ਅਰਸ਼ਦੀਪ ਸਿੰਘ ਨੇ ਜ਼ਿਲ੍ਹਾ ਗੁਰਦਾਸਪੁਰ ਵਿਚ ਪੂਰੀ ਇਮਾਨਦਾਰੀ ਅਤੇ ਸਿੱਦਤ ਨਾਲ ਕੰਮ ਕੀਤਾ। ਕੋਆਰਡੀਨੇਟਰ ਰਾਜੇਕੇ ਨੇ ਕਿਹਾ ਕਿ ਬਾਰਡਰ ਨੇੜੇ ਹੋਣ ਕਰਕੇ ਇਸ ਜ਼ਿਲ੍ਹੇ ਨੂੰ ਨਸ਼ਿਆਂ ਦੀ ਬਹੁਤ ਵੱਡੀ ਮਾਰ ਵੱਜ ਗਈ ਸੀ, ਜਿਸ ਨੂੰ ਜੜੋਂ ਖ਼ਤਮ ਕਰਨਾ ਬਹੁਤ ਜਰੂਰੀ ਹੈ। ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਠੱਲ ਪਾਉਣ ਲਈ ਸਰਕਾਰ ਦਾ ਸਾਥ ਦੇਣ ਤਾਂ ਕਿ ਸਮਾਜ ਵਿਚੋਂ ਨਸ਼ਿਆਂ ਦੇ ਕੋਹੜ ਨੂੰ ਜੜੋਂ ਖ਼ਤਮ ਕਰਕੇ ਪੰਜਾਬ ਨੂੰ ਦੁਬਾਰਾ ਰੰਗਲਾ ਬਣਾਇਆ ਜਾ ਸਕੇ।`
Ad Position 22
No active advertisement
ਪਿਛਲੀ ਖ਼ਬਰ ਬਲਵਿੰਦਰ ਸਿੰਘ ਲਾਡੀ ਨੇ ਆਪਣੇ ਸਾਥੀਆਂ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਪਿੰਡ ਕਾਸ਼ਤੀਵਾਲ ਅਤੇ ਮਾਲੇਵਾਲ ਤੋਂ ਗੁੰਮ ਹੋਏ ਵਿਅਕਤੀਆਂ ਦੀ ਹਾਲੇ ਤੱਕ ਕਿਤੋਂ ਨਹੀਂ ਲੱਗੀ ਉੱਘ-ਸੁੱਘ
Ad Position 24