09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਲੋਕ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਲਈ ਕਾਹਲੇ- ਰਾਜਨਬੀਰ ਸਿੰਘ ਘੁਮਾਣ

Ad Position 21
No active advertisement
ਅਜੀਤ ਡੈਸਕ 23-07-2026
ਬਟਾਲਾ, 22 ਜੁਲਾਈ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ: ਰਾਜਨਬੀਰ ਸਿੰਘ ਘੁਮਾਣ ਨੇ ਸਾਥੀਆਂ ਸਮੇਤ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨਾਲ ਝੂਠ ਬੋਲ ਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ ਤੇ ਉਹ ਹੁਣ ਸ: ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੀ ਵਾਗਡੋਰ ਸੌਂਪਣ ਲਈ ਕਾਹਲੇ ਹੋਏ ਪਏ ਹਨ। ਸ: ਘੁਮਾਣ ਨੇ ਕਿਹਾ ਕਿ ਰੋਜ਼ਾਨਾ ਹੋ ਰਹੀਆਂ ਲੁੱਟਾਂ-ਖੋਹਾਂ, ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ, ਗੋਲੀਆਂ ਚੱਲਣ, ਨਸ਼ਿਆਂ ਦੇ ਰੁਝਾਨ ਵਧਣ ਸਮੇਤ ਹੋਰ ਮਾੜੀਆਂ ਘਟਨਾਵਾਂ ਕਾਰਨ ਲੋਕਾਂ ਦਾ ਵਿਸ਼ਵਾਸ ‘ਆਪ’ ਦੀ ਮਾਨ ਸਰਕਾਰ ਤੋਂ ਉੱਠ ਚੁੱਕਾ ਹੈ ਤੇ ਉਹ ਇਸ ਨੂੰ ਚਲਦਾ ਕਰਨ ਲਈ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ। ਸ: ਘੁਮਾਣ ਨੇ ਕਿਹਾ ਕਿ ਪਿੰਡਾਂ ’ਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੌਰਾਨ ਲੋਕਾਂ ਦਾ ਭਰਵਾਂ ਪਿਆਰ ਤੇ ਉਤਸ਼ਾਹ ਮਿਲ ਰਿਹਾ ਹੈ ਤੇ ਉਹ ਸ: ਸੁਖਬੀਰ ਸਿੰਘ ਬਾਦਲ ਤੇ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ (ਬ) ਦੀ ਸਰਕਾਰ ਬਣਾ ਕੇ ਪਹਿਲਾਂ ਮਿਲਦੀਆਂ ਸੁੱਖ-ਸਹੂਲਤਾਂ ਦੁਬਾਰਾ ਪ੍ਰਾਪਤ ਕਰਨ ਦੇ ਰੌਅ ਵਿਚ ਹਨ। ਇਸ ਮੌਕੇ ਝਿਰਮਲ ਸਿੰਘ ਪੰਜਗਰਾਈਆਂ, ਧਰਮਿੰਦਰ ਸਿੰਘ ਪੰਜਗਰਾਈਆਂ, ਜਰਨੈਲ ਸਿੰਘ ਹਰਪੁਰਾ, ਦਲੇਰ ਸਿੰਘ ਕੰਗ, ਬਲਵਿੰਦਰ ਸਿੰਘ ਗਾਲੋਵਾਲ, ਬਲਜਿੰਦਰ ਸਿੰਘ ਸੱਲੋਚਾਹਲ, ਭੁਪਿੰਦਰ ਸਿੰਘ ਭਗਤਪੁਰ, ਅਮਰੀਕ ਸਿੰਘ ਮਢਿਆਲਾ, ਰਮੇਸ਼ ਆਜ਼ਾਦ, ਦੇਵ ਸੇਖਵਾਂ, ਗਗਨ ਚੂਹੇਵਾਲ, ਮੰਗਲ ਸਿੰਘ ਵਿੱਕੀ ਘੁਮਾਣ, ਮੇਜਰ ਸਿੰਘ ਭੱਟੀਵਾਲ, ਲਖਵਿੰਦਰ ਸਿੰਘ ਢਪੱਈ, ਕੁਲਵਿੰਦਰ ਸਿੰਘ ਊਧਨਵਾਲ, ਬਖਸ਼ੀਸ਼ ਸਿੰਘ ਭੋਮਾ, ਗੋਪੀ ਭੋਮਾ, ਸੋਢੀ ਮਾੜੀ ਪੰਨਵਾਂ, ਪਲਵਿੰਦਰ ਸਿੰਘ ਮਾੜੀ ਪੰਨਵਾਂ, ਦੀਪ ਮਾੜੀ ਪੰਨਵਾਂ, ਗੁਰਬਿੰਦਰ ਸਿੰਘ ਬੂੜੇਨੰਗਲ, ਜਸਬੀਰ ਸਿੰਘ ਸੱਲੋ ਚਾਹਲ, ਅਜਮੇਰ ਸਿੰਘ ਕੋਟਲਾ, ਇਕਬਾਲ ਸਿੰਘ ਸੱਲੋਚਾਹਲ, ਗੁਰਪ੍ਰੀਤ ਸਿੰਘ ਬਰੇਲੀ, ਦਿਲਬਾਗ ਸਿੰਘ ਕੋਟਲਾ, ਗੁਰਬੀਰ ਸਿੰਘ ਬੱਲੋਵਾਲ, ਗੁਰਨਿਸ਼ਾਨ ਸਿੰਘ ਮਹਿਮਦ, ਹੀਰਾ ਵਾਲੀਆ ਕੰਡੀਲਾ, ਸਿਕੰਦਰ ਸਿਡੰਘ ਭਗਤੂਪੁਰ, ਹੀਰਾ ਸਿੱਧੂ ਮਢਿਆਲਾ, ਬਲਜੀਤ ਸਿੰਘ ਮਢਿਆਲਾ, ਨਿਸ਼ਾਨ ਸਿੰਘ ਖੱਖ, ਡਾ ਚਰਨਪ੍ਰੀਤ ਸਿੰਘ ਧੰਦੋਈ, ਡਾ ਗੁਰਜੋਤ ਸਿੰਘ ਭੰਜਗਰਾਈਆਂ, ਸਤਪਾਲ ਔਲਖ, ਬਿੱਲਾ ਸੱਖੋਵਾਲ, ਹਰਵਿੰਦਰ ਖੋਜਕੀਪੁਰ, ਦਿਲਬਾਗ ਸਿੰਘ ਢਪੱਈ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 19 ’ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ‘ਆਪ’ ’ਚ ਸ਼ਾਮਿਲ ਹੁੰਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਹਿਮ ਮੀਟਿੰਗਾਂ
Ad Position 24