09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

Ad Position 21
No active advertisement
ਅਜੀਤ ਡੈਸਕ 26-07-2026
ਧਿਆਨਪੁਰ, 25 ਜੁਲਾਈ (ਕੁਲਦੀਪ ਸਿੰਘ ਸੋਨੂੰ)-ਸ੍ਰੀ ਹੇਮਕੁੰਟ ਸਾਹਿਬ ਦੀ 32ਵੀਂ ਪੈਦਲ ਯਾਤਰਾ ਦੇ ਸੰਪੂਰਨ ਹੋਣ ਦੇ ਸ਼ੁਕਰਾਨੇ ਵਜੋਂ ਪਿੰਡ ਧਾਰੋਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਰਦਾਸ ਕੀਤੀ ਗਈ। ਇਸ ਸਬੰਧੀ ਪੈਦਲ ਯਾਤਰਾ ਦੇ ਮੁਖੀ ਡਾ. ਗੁਰਦੇਵ ਸਿੰਘ ਰੰਧਾਵਾ ਧਾਰੋਵਾਲੀ ਅਤੇ ਉਘੇ ਸਮਾਜ ਸੇਵਕ ਹਰਪਾਲ ਸਿੰਘ ਧਾਰੋਵਾਲੀ ਨੇ ਦੱਸਿਆ ਕਿ ਸ਼ੁਕਰਾਨੇ ਦੀ ਅਰਦਾਸ ਉਪਰੰਤ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ਕਥਾਵਾਚਕਾਂ ਅਤੇ ਢਾਡੀ ਜਥਿਆਂ ਨੇ ਗੁਰ ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਡਾ. ਗੁਰਦੇਵ ਸਿੰਘ ਨੇ ਕਿਹਾ ਕਿ ਵੱਡੀਆਂ-ਵੱਡੀਆਂ ਫੈਕਟਰੀਆਂ, ਮੋਟਰਸਾਈਕਲ, ਗੱਡੀਆਂ, ਕਾਰਾਂ, ਬੱਸਾਂ, ਟਰੱਕਾਂ ਅਤੇ ਹੋਰ ਬਹੁਤ ਸਾਰੇ ਕਾਰਨਾਂ ਕਰ ਕੇ ਹਵਾ ਕਾਫੀ ਦੂਸ਼ਿਤ ਹੋ ਗਈ ਹੈ, ਜਿਸ ਕਰ ਕੇ ਹਰਿਆਵਲ ਲਹਿਰ ਨੂੰ ਮੁੱਖ ਰੱਖਦੇ ਹੋਏ ਬੂਟਿਆਂ ਦਾ ਲੰਗਰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਡੇਰਾ ਬਾਬਾ ਨਾਨਕ-ਬਟਾਲਾ ਰੋਡ ਤੋਂ ਲਗਪਗ 50 ਸਾਲਾਂ ਤੋਂ ਵੀ ਪੁਰਾਣੇ ਸੈਂਕੜੇ ਦਰਖਤਾਂ ਨੂੰ ਕੱਟ ਦਿੱਤਾ ਗਿਆ ਸੀ, ਪਰ ਉਸ ਦੀ ਥਾਂ ’ਤੇ ਨਵੇਂ ਬੂਟੇ ਨਹੀਂ ਲਗਾਏ ਗਏ, ਜਿਸ ਕਰ ਕੇ ਇਸ ਇਲਾਕੇ ਦੀ ਹਵਾ ਕਾਫੀ ਦੂਸ਼ਿਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਵਾ ਨੂੰ ਸਾਫ ਕਰਨ ਵਾਸਤੇ ਨਵੇ ਬੂਟਿਆਂ ਨੂੰ ਲਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਹਰ ਘਰ, ਗਲੀ, ਮਹੱਲੇ, ਪਿੰਡ ਤੇ ਸ਼ਹਿਰ ਵਿਚ ਬੂੁਟੇ ਲਾਉਣ ਦੀ ਮੁਹਿੰਮ ਵਿਚ ਹਿੱਸਾ ਲੈ ਕੇ ਸਮਾਜ ਵਿਚ ਫੈਲੀ ਦੂਸ਼ਿਤ ਹਵਾ ਨੂੰ ਖਤਮ ਕਰਨ ਵਿਚ ਆਪਣਾ ਯੋਗਦਾਨ ਪਾਉਣ। ਇਸ ਸਮੇਂ ਬਾਬਾ ਰਣਧੀਰ ਸਿੰਘ, ਬਾਬਾ ਮੋਹਨ ਸਿੰਘ, ਬਾਬਾ ਰਛਪਾਲ ਸਿੰਘ ਪਰਮੇਸ਼ਰ ਨਗਰ ਵਾਲੇ, ਉਘੇ ਸਮਾਜ ਸੇਵਕ ਤੇ ਜ਼ਿਲ੍ਹਾ ਭਾਜਪਾ ਆਗੂ ਸ੍ਰੀ ਵਿਜੇ ਸੋਨੀ ਮੋਹਲੋਵਾਲੀ, ਸਰਪੰਚ ਗੁਲਜਾਰ ਸਿੰਘ ਉਦੋਵਾਲੀ, ਸਰਪੰਚ ਮਨਮੋਹਨ ਸਿੰਘ ਸ਼ਿਕਾਰ, ਦਲਜੀਤ ਸਿੰਘ ਕਾਹਲੋਂ ਖਾਲਸਾ, ਪ੍ਰੋਫੈਸਰ ਗੁਰਵਿੰਦਰ ਸਿੰਘ ਮਾਣੂੰਕੇ, ਬਾਬਾ ਬਲਜਿੰਦਰ ਸਿੰਘ, ਬਾਬਾ ਜਤਿੰਦਰ ਸਿੰਘ, ਸਾਜਨ ਸਿੰਘ ਬੱਗਾ, ਬਿੱਲਾ, ਸਰਪੰਚ ਹਰਜਿੰਦਰ ਸਿੰਘ ਧਾਰੋਵਾਲੀ, ਜੋਬਨ ਭਗਵਾਨਪੁਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੀ.ਐਮ. ਸ੍ਰੀ ਸ.ਸੀ.ਸੈਕੰ. ਸਕੂਲ ਕਾਦੀਆਂ ’ਚ ਵਿਦਿਆਰਥੀਆਂ ਨੂੰ ਮੁਫ਼ਤ 300 ਸਕੂਲੀ ਬੈਗ ਵੰਡੇ ਅਗਲੀ ਖ਼ਬਰ ਭਾਗੋਵਾਲ ਛਿੰਝ ਮੇਲੇ ਦੀ ਸਫਲਤਾ ’ਤੇ ਸੰਗਤਾਂ ਦਾ ਧੰਨਵਾਦ-ਸਰਪੰਚ ਪਲਵਿੰਦਰ ਸਿੰਘ, ਸਰਪੰਚ ਗੁਰਪ੍ਰੀਤ ਸਿੰਘ
Ad Position 24