02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਭਾਗੋਵਾਲ ਵਿਖੇ ਹੋਈ ਅਕਾਲੀ ਵਰਕਰਾਂ ਦੀ ਮੀਟਿੰਗ

ਕਿਲ੍ਹਾ ਲਾਲ ਸਿੰਘ, 1 ਅਗਸਤ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਜੁਝਾਰੂ ਯੋਧਿਆਂ ਦੀ ਉਹ ਜਥੇਬੰਦੀ ਹੈ, ਜਿਸ ਦੇ ਵਰਕਰਾਂ ਅਨੇਕਾਂ ਵਾਰ ਜ਼ੇਲ੍ਹਾਂ ਕੱਟੀਆਂ ਅਤੇ ਇਸ ਦੀ ਹੋਂਦ ਨੂੰ ਬਰਕਰਾਰ ਰੱਖਿਆ, ਪਰ ਹੁਣ ਕੁਝ ਲੋਕ ਇਸ ਪਾਰਟੀ ਦੇ ਇਤਿਹਾਸ ਤੋਂ ਜਾਣੂ ਨਾ ਹੋ ਕੇ ਇਸ ਖ਼ਿਲਾਫ਼ ਕੂੜ ਪ੍ਰਚਾਰ ਕਰਦੇ ਹਨ। ਇਹ ਉਹੀ ਲੋਕ, ਜਿਨ੍ਹਾਂ ਕਈ ਤਰ੍ਹਾਂ ਦੇ ਗਲਤ ਇਲਜ਼ਾਮ ਲਗਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਬਦਨਾਮੀ ਕਰ ਕੇ ਇਹ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਲਿਆਂਦੀ, ਪਰ ਹੁਣ ਛੇਤੀ ਹੀ ਇਨ੍ਹਾਂ ਦਿੱਲੀ ਤੋਂ ਚੱਲਣ ਵਾਲੀ ਰਿਮੋਰਟ ਕੰਟਰੋਲ ਸਰਕਾਰ ਦੀ ਸੱਚਾਈ ਬਾਰੇ ਪੰਜਾਬੀਆਂ ਨੂੰ ਪਤਾ ਲੱਗ ਗਿਆ ਹੈ।

Ad Position 21
No active advertisement
ਅਜੀਤ ਡੈਸਕ 02-08-2026
ਕਿਲ੍ਹਾ ਲਾਲ ਸਿੰਘ, 1 ਅਗਸਤ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਜੁਝਾਰੂ ਯੋਧਿਆਂ ਦੀ ਉਹ ਜਥੇਬੰਦੀ ਹੈ, ਜਿਸ ਦੇ ਵਰਕਰਾਂ ਅਨੇਕਾਂ ਵਾਰ ਜ਼ੇਲ੍ਹਾਂ ਕੱਟੀਆਂ ਅਤੇ ਇਸ ਦੀ ਹੋਂਦ ਨੂੰ ਬਰਕਰਾਰ ਰੱਖਿਆ, ਪਰ ਹੁਣ ਕੁਝ ਲੋਕ ਇਸ ਪਾਰਟੀ ਦੇ ਇਤਿਹਾਸ ਤੋਂ ਜਾਣੂ ਨਾ ਹੋ ਕੇ ਇਸ ਖ਼ਿਲਾਫ਼ ਕੂੜ ਪ੍ਰਚਾਰ ਕਰਦੇ ਹਨ। ਇਹ ਉਹੀ ਲੋਕ, ਜਿਨ੍ਹਾਂ ਕਈ ਤਰ੍ਹਾਂ ਦੇ ਗਲਤ ਇਲਜ਼ਾਮ ਲਗਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਬਦਨਾਮੀ ਕਰ ਕੇ ਇਹ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਲਿਆਂਦੀ, ਪਰ ਹੁਣ ਛੇਤੀ ਹੀ ਇਨ੍ਹਾਂ ਦਿੱਲੀ ਤੋਂ ਚੱਲਣ ਵਾਲੀ ਰਿਮੋਰਟ ਕੰਟਰੋਲ ਸਰਕਾਰ ਦੀ ਸੱਚਾਈ ਬਾਰੇ ਪੰਜਾਬੀਆਂ ਨੂੰ ਪਤਾ ਲੱਗ ਗਿਆ ਹੈ। ਫਿਰ ਲੋਕ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਸਰਕਾਰ ਬਣਾਉਣ ਲਈ ਪੱਬਾਂਭਾਰ ਹਨ। ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਇੰਚਾਰਜ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭਾਗੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਭਰਵੀਂ ਮੀਟਿੰਗ ਸਾਬਕਾ ਸਰਪੰਚ ਸ਼ਿੰਗਾਰ ਸਿੰਘ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਬੀ. ਸੀ. ਵਿੰਗ ਦੇ ਹਲਕਾ ਪ੍ਰਧਾਨ ਡਾ. ਮਨਦੀਪ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਐੱਸ. ਸੀ. ਵਿੰਗ, ਸਾਬਕਾ ਸਰਪੰਚ ਸ਼ਿੰਗਾਰ ਸਿੰਘ, ਤਰਲੋਚਨ ਸਿੰਘ ਕਾਹਲੋਂ ਨੇ ਕਿਹਾ ਕਿ 2027 ਵਿਚ ਲਖਬੀਰ ਸਿੰਘ ਲੋਧੀਨੰਗਲ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ। ਇਸ ਮੌਕੇ ਪੰਚ ਮਨਜੀਤ ਸਿੰਘ, ਨਾਨਕ ਸਿੰਘ ਸ਼ੈਲਰ ਵਾਲੇ, ਨਰਿੰਦਰਪਾਲ ਸਿੰਘ, ਬਿਸ਼ਨ ਸਿੰਘ ਕਾਹਲੋਂ, ਜਸਬੀਰ ਸਿੰਘ ਫ਼ੌਜੀ, ਗੁਰਕੰਵਲ ਸਿੰਘ ਗੋਰਾ, ਜਥੇਦਾਰ ਰਾਜਪਾਲ ਸਿੰਘ, ਰਘਬੀਰ ਸਿੰਘ ਯੂਥ ਆਗੂ, ਸ਼ਹਿਬਾਜ ਸਿੰਘ ਸ਼ੈਲੀ, ਪ੍ਰਭਜੀਤ ਸਿੰਘ ਸੋਨੀ, ਬੌਬੀ ਸਿੰਘ, ਪਰਮਜੀਤ ਸਿੰਘ ਫ਼ਜਲਾਬਾਦ, ਰਛਪਾਲ ਸਿੰਘ ਮੁਹੱਬਤ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਜ਼ੇਵੀਅਰ ਸਕੂਲ ਸਤਕੋਹਾ ਵਿਖੇ ’ਤੀਆਂ ਦਾ ਤਿਉਹਾਰ’ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਤੇਜਾ ਕਲਾਂ ਵਿਖੇ ਦੰਦਾ ਦਾ ਚੈੱਕਅਪ ਕੈਂਪ ਲਗਾਇਆ
Ad Position 24
No active advertisement