ਸੰਤ ਜ਼ੇਵੀਅਰ ਸਕੂਲ ਸਤਕੋਹਾ ਵਿਖੇ ’ਤੀਆਂ ਦਾ ਤਿਉਹਾਰ’ ਮਨਾਇਆ
ਨੌਸ਼ਹਿਰਾ ਮੱਝਾ ਸਿੰਘ, 1 ਅਗਸਤ (ਰਵੀ ਭਗਤ)-ਸਥਾਨਕ ਸੰਤ ਜੇਵੀਅਰ ਸਕੂਲ ਸਤਕੋਹਾ ਵਿਖੇ ਸਕੂਲ ਮੈਨੇਜਰ ਫਾਦਰ ਫਰੈਂਕੀ ਡੀਕੂਨਾ ਤੇ ਪ੍ਰਿੰਸੀਪਲ ਫਾਦਰ ਰੈਮੀ ਕਾਰਡੋਜੋ ਦੀ ਰਹਿਨੁਮਾਈ ਹੇਠ ਸਮੂਹ ਸਟਾਫ਼ ਤੇ ਵਿਦਆਰਥੀਆਂ ਦੇ ਸਹਿਯੋਗ ਨਾਲ ‘ਤੀਆਂ ਦਾ ਤਿਉਹਾਰ’ ਧੂਮ-ਧਾਮ ਨਾਲ ਮਨਾਇਆ। ਇਸ ਸੱਭਿਆਚਰਕ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਗੀਤਾਂ ਨਾਲ ਹੋਈ।
ਨੌਸ਼ਹਿਰਾ ਮੱਝਾ ਸਿੰਘ, 1 ਅਗਸਤ (ਰਵੀ ਭਗਤ)-ਸਥਾਨਕ ਸੰਤ ਜੇਵੀਅਰ ਸਕੂਲ ਸਤਕੋਹਾ ਵਿਖੇ ਸਕੂਲ ਮੈਨੇਜਰ ਫਾਦਰ ਫਰੈਂਕੀ ਡੀਕੂਨਾ ਤੇ ਪ੍ਰਿੰਸੀਪਲ ਫਾਦਰ ਰੈਮੀ ਕਾਰਡੋਜੋ ਦੀ ਰਹਿਨੁਮਾਈ ਹੇਠ ਸਮੂਹ ਸਟਾਫ਼ ਤੇ ਵਿਦਆਰਥੀਆਂ ਦੇ ਸਹਿਯੋਗ ਨਾਲ ‘ਤੀਆਂ ਦਾ ਤਿਉਹਾਰ’ ਧੂਮ-ਧਾਮ ਨਾਲ ਮਨਾਇਆ। ਇਸ ਸੱਭਿਆਚਰਕ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਗੀਤਾਂ ਨਾਲ ਹੋਈ। ਉਪਰੰਤ ਗਿੱਧਾ, ਭੰਗੜਾ, ਭਾਸ਼ਨ, ਕਵਿਤਾਵਾਂ ਤੇ ਸੋਲੋ ਡਾਂਸ ਨਾਲ ਪੇਸ਼ਕਾਰੀਆਂ ਕੀਤੀਆਂ ਗਈਆਂ, ਜੋ ਪ੍ਰੋਗਰਾਮ ਸਾਰਿਆਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਦੌਰਾਨ ਕੰਵਲਦੀਪ ਕੌਰ, ਅੰਜਲਾ, ਸੁਜਾਤਾ, ਚਰਨਜੀਤ ਕੌਰ, ਸ਼ਰਨਜੀਤ ਕੌਰ, ਦਵਿੰਦਰ ਕੌਰ, ਜਤਿੰਦਰ ਕੌਰ, ਨੀਲੂ, ਜਸਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਪ੍ਰੀਆ, ਪ੍ਰਨੀਤ ਕੌਰ, ਕਰਸੈਲਡਾ, ਮੌਨਿਕਾ, ਨਿਸਾ, ਨੀਲਮ, ਡੀਜਾ, ਚੈਜੀ, ਵਨੀਤਾ, ਸਟੀਜਵਾ, ਸੇਨ, ਰੀਬੈਕਾ ਤੋਂ ਇਲਾਵਾ ਹੋਰ ਸਕੂਲ ਵਿਦਆਰਥੀ ਹਾਜ਼ਰ ਸਨ।