ਪੰਜਾਬ ਸਰਕਾਰ 7ਵੇਂ ਪੇਅ ਕਮਿਸ਼ਨ ਦਾ ਕਰੇ ਗਠਨ-6ਵੇਂ ਕਮਿਸ਼ਨ ਦੀਆਂ ਤਰੁੱਟੀਆਂ ਦੀ ਕਰੇ ਸੋਧ-ਇੰਜ: ਸੁਖਵਿੰਦਰ ਸਿੰਘ
ਗੁਰਦਾਸਪੁਰ, 1 ਅਗਸਤ (ਚੱਕਰਾਜਾ)-ਸੇਵਾ ਮੁਕਤ ਇੰਜੀਨੀਅਰਾਂ ਦੀ ਸੂਬਾ ਪੱਧਰੀ ਮਾਨਤਾ ਪ੍ਰਾਪਤ ਜਥੇਬੰਦੀ ਇੰਜੀਨੀਅਰਜ਼ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਵਲੋਂ ਪਿਛਲੇ ਦਿਨੀਂ ਸਟੇਟ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ’ਚ ਇੰਜੀਨੀਅਰ ਪੈਨਸ਼ਨਰਾਂ ਵਲੋਂ ਜ਼ੋਰ-ਸ਼ੋਰ ਨਾਲ ਮੰਗ ਰੱਖੀ ਸੀ ਕਿ ਡਿਊ 7ਵੇਂ ਪੰਜਾਬ ਪੇਅ ਕਮਿਸ਼ਨ ਦਾ ਗਠਨ ਕਰਨ ਲਈ ਸਰਕਾਰ ਤੱਕ ਆਵਾਜ਼ ਉਠਾਈ ਜਾਏ ਤੇ ਮੰਗ ਪੱਤਰ ਵੀ ਲਿਖਿਆ ਜਾਵੇ, ਕਿਉਂਕਿ ਪਹਿਲਾਂ ਹੀ ਬਹੁਤ ਦੇਰ ਹੋ ਗਈ ਹੈ। ਇਸ ਮੌਕੇ ਸੇਵਾ ਮੁਕਤ ਜੂਨੀਅਰ ਇੰਜੀਨੀਅਰਾਂ ਤੋਂ ਮੁੱਖ ਇੰਜੀਨੀਅਰਾਂ ਪੱਧਰ ਵਲੋਂ ਉਠਾਈ ਇਸ ਮੰਗ ਤੇ ਪਾਸ ਕੀਤੇ ਮਤੇ ਨੂੰ ਅਮਲ ਵਿਚ ਲਿਆਉਂਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਇੰਜ.
ਗੁਰਦਾਸਪੁਰ, 1 ਅਗਸਤ (ਚੱਕਰਾਜਾ)-ਸੇਵਾ ਮੁਕਤ ਇੰਜੀਨੀਅਰਾਂ ਦੀ ਸੂਬਾ ਪੱਧਰੀ ਮਾਨਤਾ ਪ੍ਰਾਪਤ ਜਥੇਬੰਦੀ ਇੰਜੀਨੀਅਰਜ਼ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਵਲੋਂ ਪਿਛਲੇ ਦਿਨੀਂ ਸਟੇਟ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ’ਚ ਇੰਜੀਨੀਅਰ ਪੈਨਸ਼ਨਰਾਂ ਵਲੋਂ ਜ਼ੋਰ-ਸ਼ੋਰ ਨਾਲ ਮੰਗ ਰੱਖੀ ਸੀ ਕਿ ਡਿਊ 7ਵੇਂ ਪੰਜਾਬ ਪੇਅ ਕਮਿਸ਼ਨ ਦਾ ਗਠਨ ਕਰਨ ਲਈ ਸਰਕਾਰ ਤੱਕ ਆਵਾਜ਼ ਉਠਾਈ ਜਾਏ ਤੇ ਮੰਗ ਪੱਤਰ ਵੀ ਲਿਖਿਆ ਜਾਵੇ, ਕਿਉਂਕਿ ਪਹਿਲਾਂ ਹੀ ਬਹੁਤ ਦੇਰ ਹੋ ਗਈ ਹੈ। ਇਸ ਮੌਕੇ ਸੇਵਾ ਮੁਕਤ ਜੂਨੀਅਰ ਇੰਜੀਨੀਅਰਾਂ ਤੋਂ ਮੁੱਖ ਇੰਜੀਨੀਅਰਾਂ ਪੱਧਰ ਵਲੋਂ ਉਠਾਈ ਇਸ ਮੰਗ ਤੇ ਪਾਸ ਕੀਤੇ ਮਤੇ ਨੂੰ ਅਮਲ ਵਿਚ ਲਿਆਉਂਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਇੰਜ. ਸੁਖਵਿੰਦਰ ਸਿੰਘ ਬਾਂਗੋਵਾਣੀ ਵਲੋਂ ਮੁੱਖ ਮੰਤਰੀ ਪੰਜਾਬ, ਵਿੱਤ ਮੰਤਰੀ ਤੇ ਮੁੱਖ ਸਕੱਤਰ ਨੂੰ ਡਿਊ 7ਵੇਂ ਪੰਜਾਬ ਪੇਅ ਕਮਿਸ਼ਨ ਦਾ ਜਲਦੀ ਗਠਨ ਕਰਨ ਲਈ ਮੰਗ ਪੱਤਰ ਲਿਖਿਆ ਗਿਆ ਹੈ। ਜਿਸ ਵਿਚ ਇੰਜ. ਬਾਂਗੋਵਾਣੀ ਵਲੋਂ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੂੰ 7ਵੇਂ ਪੰਜਾਬ ਪੇਅ ਕਮਿਸ਼ਨ ਦਾ ਗਠਨ ਕਰਨ ਲਈ ਬੇਨਤੀ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਿਛਲੇ 6ਵੇਂ ਪੰਜਾਬ ਪੇਅ ਕਮਿਸ਼ਨ ਦੀਆਂ ਰਹਿੰਦਿਆਂ ਤੁਰੱਟੀਆਂ ਨੂੰ ਵੀ ਸੋਧਿਆ ਜਾਵੇ ਅਤੇ ਹੁਣ 7ਵੇਂ ਪੇਅ ਕਮਿਸ਼ਨ ਦਾ ਗਠਨ ਕਰਨ ਸਮੇਂ 01-01-2026 ਨੂੰ ਮੁੱਢਲੀ ਤਨਖਾਹ/ਮੁੱਢਲੀ ਪੈਨਸ਼ਨ ਵਿਚ 60 ਫੀਸਦੀ ਡੀ.ਏ ਨੂੰ ਮਰਜ ਕਰਕੇ ਹੀ ਮੁਲਾਜਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਦੇਣ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ ਤਾਂ ਜੋ ਪਿਛਲੇ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਸਮੇਂ ਹੋਈ ਗਲਤੀ ਨੂੰ ਦੁਬਾਰਾ ਦੁਹਰਾਉਣ ਤੋਂ ਬਚਾਅ ਕੀਤਾ ਜਾ ਸਕੇ। ਇੰਜ. ਬਾਂਗੋਵਾਣੀ ਵਲੋਂ ਪੱਤਰ ਦੇਣ ਸਮੇਂ ਉਨ੍ਹਾਂ ਨਾਲ ਇੰਜ: ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ, ਇੰਜ. ਐੱਨ.ਪੀ. ਧਵਨ ਸਰਪ੍ਰਸਤ, ਇੰਜ. ਪਰਵਿੰਦਰ ਕੁਮਾਰ ਡਿਪਟੀ ਜਨਰਲ ਸਕੱਤਰ, ਇੰਜ. ਰਣਜੀਤ ਸਿੰਘ ਧਾਲੀਵਾਲ ਸੂਬਾ ਜਨਰਲ ਸਕੱਤਰ, ਇੰਜ. ਗੁਲਜ਼ਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਇੰਜ. ਰਾਕੇਸ਼ ਕੁਮਾਰ ਅਰੋੜਾ ਵਿੱਤ ਸਕੱਤਰ, ਇੰਜ: ਮਨਮੋਹਨ ਸਿੰਘ ਮੁੱਖ ਸਲਾਹਕਾਰ, ਇੰਜ. ਲਖਬੀਰ ਸਿੰਘ ਬੱਬੇਹਾਲੀ ਮੀਤ ਪ੍ਰਧਾਨ, ਇੰਜ. ਲਖਵਿੰਦਰ ਸਿੰਘ ਭੌਰ, ਇੰਜ. ਮਸਤਾਨ ਸਿੰਘ, ਇੰਜ. ਅਮਰੀਕ ਸਿੰਘ, ਇੰਜ. ਪਰਮਿੰਦਰ ਸਿੰਘ ਸੰਧੂ, ਇੰਜ. ਜਗਤਾਰ ਸਿੰਘ ਸੰਧੂ, ਇੰਜ. ਜਤਿੰਦਰ ਮੋਹਨ ਸੇਵਾ ਮੁਕਤ ਐਕਸੀਅਨ, ਇੰਜ. ਸੁਖਵਿੰਦਰ ਸਿੰਘ ਖਹਿਰਾ ਆਦਿ ਜਥੇਬੰਦੀ ਆਗੂ ਸ਼ਾਮਲ ਸਨ।