ਦੁਕਾਨ ਦੀ ਕੰਧ ਤੋੜ ਕੇ ਚੋਰ ਲੱਖਾਂ ਦੇ ਮੋਬਾਈਲ ਫੋਨ ਤੇ ਨਕਦੀ ਲੈ ਕੇ ਉੱਡੇ
ਦੀਨਾਨਗਰ, 1 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਬੀਤੀ ਰਾਤ ਚੋਰ ਕੋਹਲੀਆਂ ਮੋੜ ਸਥਿਤ ਇਕ ਮੋਬਾਈਲ ਫੋਨਾਂ ਦੀ ਦੁਕਾਨ ਦੀ ਪਿਛਲੀ ਕੰਧ ਤੋੜ ਕੇ ਲੱਖਾਂ ਰੁਪਏ ਮੁੱਲ਼ ਦੇ ਮੋਬਾਈਲ ਫੋਨ ਤੇ ਨਕਦੀ ਲੈ ਉੱਡੇ। ਜਾਣਕਾਰੀ ਦਿੰਦਿਆਂ ਕੋਹਲੀਆਂ ਮੋੜ ਸਥਿਤ ਰੰਧਾਵਾ ਟੈਲੀਕਾਮ ਦੇ ਮਾਲਕ ਸੰਨੀ ਰੰਧਾਵਾ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੂੰ ਉਸ ਦੇ ਗੁਆਂਢੀ ਦੁਕਾਨਦਾਰ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਦੀ ਪਿਛਲੀ ਕੰਧ ਟੁੱਟੀ ਹੋਈ ਹੈ।
ਦੀਨਾਨਗਰ, 1 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਬੀਤੀ ਰਾਤ ਚੋਰ ਕੋਹਲੀਆਂ ਮੋੜ ਸਥਿਤ ਇਕ ਮੋਬਾਈਲ ਫੋਨਾਂ ਦੀ ਦੁਕਾਨ ਦੀ ਪਿਛਲੀ ਕੰਧ ਤੋੜ ਕੇ ਲੱਖਾਂ ਰੁਪਏ ਮੁੱਲ਼ ਦੇ ਮੋਬਾਈਲ ਫੋਨ ਤੇ ਨਕਦੀ ਲੈ ਉੱਡੇ। ਜਾਣਕਾਰੀ ਦਿੰਦਿਆਂ ਕੋਹਲੀਆਂ ਮੋੜ ਸਥਿਤ ਰੰਧਾਵਾ ਟੈਲੀਕਾਮ ਦੇ ਮਾਲਕ ਸੰਨੀ ਰੰਧਾਵਾ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੂੰ ਉਸ ਦੇ ਗੁਆਂਢੀ ਦੁਕਾਨਦਾਰ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਦੀ ਪਿਛਲੀ ਕੰਧ ਟੁੱਟੀ ਹੋਈ ਹੈ। ਜਦੋਂ ਉਸ ਨੇ ਮੌਕੇ ’ਤੇ ਪਹੁੰਚ ਕੇ ਵੇਖਿਆ ਦੁਕਾਨ ਦੇ ਅੰਦਰ ਸਾਮਾਨ ਖਿੱਲਰਿਆ ਹੋਇਆ ਸੀ। ਦੁਕਾਨ ਦੇ ਅੰਦਰ ਸਮਾਨ ਦੀ ਜਾਂਚ ਕੀਤੀ ਤਾਂ ਦੁਕਾਨ ਦੇ ਅੰਦਰੋਂ 10 ਨਵੇਂ ਫੋਨ, ਦਰਜਨ ਤੋਂ ਵਧੇਰੇ ਠੀਕ ਹੋਣ ਲਈ ਆਏ ਮਹਿੰਗੇ ਫੋਨ ਤੇ ਮੋਬਾਈਲ ਫੋਨਾਂ ਦੀ ਐਸਸਰੀ ਜਿਨ੍ਹਾਂ ਦੀ ਕੀਮਤ ਕਰੀਬ ਤਿੰਨ ਲੱਖ ਰੁਪਏ ਬਣਦੀ ਹੈ ਤੇ 25 ਹਜਾਰ ਰੁਪਏ ਨਕਦ ਗਾਇਬ ਸਨ। ਸੰਨੀ ਰੰਧਾਵਾ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।