02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਹਿਮਾਚਲ ਦੀਆਂ ਵਾਦੀਆਂ ਵਿਚ ਬੀਬਾ ਬਲਵੰਤ ਨੇ ਮਨਾਇਆ ਆਪਣਾ 82ਵਾਂ ਜਨਮ ਦਿਨ

ਗੁਰਦਾਸਪੁਰ, 1 ਅਗਸਤ (ਪੰਕਜ ਸ਼ਰਮਾ)-ਪ੍ਰਸਿੱਧ ਕਵੀ, ਚਿੱਤਰਕਾਰ, ਫ਼ੋਟੋਗਰਾਫ਼ਰ ਬੀਬਾ ਬਲਵੰਤ ਨੇ ਆਪਣਾ 82ਵਾਂ ਜਨਮ ਦਿਨ ਹਿਮਾਚਲ ਪ੍ਰਦੇਸ਼ ਦੀਆਂ ਖ਼ੂਬਸੂਰਤ ਵਾਦੀਆਂ ਵਿਚ ਸਾਥੀਆਂ ਨਾਲ ਮਨਾਇਆ। ਬੀਬਾ ਬਲਵੰਤ ਆਪਣੇ ਸਾਥੀ ਸੁਰਿੰਦਰ ਸ਼ਰਮਾ, ਸ਼ਿਵ ਭਾਰਦਵਾਜ, ਸੇਵਾ ਮੁਕਤ ਐੱਸ.

Ad Position 21
No active advertisement
ਅਜੀਤ ਡੈਸਕ 02-08-2026
ਗੁਰਦਾਸਪੁਰ, 1 ਅਗਸਤ (ਪੰਕਜ ਸ਼ਰਮਾ)-ਪ੍ਰਸਿੱਧ ਕਵੀ, ਚਿੱਤਰਕਾਰ, ਫ਼ੋਟੋਗਰਾਫ਼ਰ ਬੀਬਾ ਬਲਵੰਤ ਨੇ ਆਪਣਾ 82ਵਾਂ ਜਨਮ ਦਿਨ ਹਿਮਾਚਲ ਪ੍ਰਦੇਸ਼ ਦੀਆਂ ਖ਼ੂਬਸੂਰਤ ਵਾਦੀਆਂ ਵਿਚ ਸਾਥੀਆਂ ਨਾਲ ਮਨਾਇਆ। ਬੀਬਾ ਬਲਵੰਤ ਆਪਣੇ ਸਾਥੀ ਸੁਰਿੰਦਰ ਸ਼ਰਮਾ, ਸ਼ਿਵ ਭਾਰਦਵਾਜ, ਸੇਵਾ ਮੁਕਤ ਐੱਸ. ਡੀ. ਐੱਮ ਅਸ਼ੋਕ ਸ਼ਰਮਾ, ਕੇ. ਪੀ. ਸਿੰਘ, ਬਲਵੰਤ ਸਿੰਘ ਰਾਣਾ ਆਦਿ ਦੇ ਨਾਲ ਧਰਮਸ਼ਾਲਾ ਪਹੁੰਚੇ ਅਤੇ ਨਰਗੋਟਾ ਇਲਾਕੇ ਵਿਚ ਜਨਮ ਦਿਨ ਮਨਾਇਆ। ਇਸ ਮੌਕੇ ਬੀਬਾ ਬਲਵੰਤ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ । ਦੱਸਣਯੋਗ ਹੈ ਕਿ ਬੀਬਾ ਬਲਵੰਤ ਰੰਗਮੰਚ ਦੇ ਵੀ ਮੰਨੇ ਪ੍ਰਮੰਨੇ ਅਦਾਕਾਰ ਹਨ। ਉਨ੍ਹਾਂ 12 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ ਤੇ ਦਰਜਨਾਂ ਪੁਰਸਕਾਰਾਂ ਨਾਲ ਸਨਮਾਨੇ ਜਾ ਚੁੱਕੇ ਹਨ ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਮੈਡੀਕਲ ਅਫਸਰ ਡਾ: ਅਨੀਤਾ ਗੁਪਤਾ ਨੂੰ ਸੇਵਾ ਮੁਕਤੀ ’ਤੇ ਨਿੱਘੀ ਵਿਦਾਇਗੀ ਅਗਲੀ ਖ਼ਬਰ ਪੁਨੀਤ ਸਾਗਰ ਬਣੇ (ਮਾਝਾ) ਜ਼ੋਨਲ ਇੰਚਾਰਜ
Ad Position 24
No active advertisement