02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਚੋਰੀ ਕਰਨ ਵਾਲੇ ਤਿੰਨ ਵਿਅਕਤੀ ਕਾਬੂ

ਪਠਾਨਕੋਟ 1 ਅਗਸਤ (ਵਿਨੋਦ)-ਪਠਾਨਕੋਟ ਪੁਲਿਸ ਵਲੋਂ ਕਾਰ ਦੀ ਬੈਟਰੀ ਤੇ ਸਰੀਏ ਚੋਰੀ ਕਰਨ ਦੇ ਦੋਸ਼ ਵਿਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪਾਰਥ ਕੁਮਾਰ ਪੁੱਤਰ ਪੰਚਾਨੰਦ ਵਾਸੀ ਸ਼ਾਹ ਕਾਲੋਨੀ ਪਠਾਨਕੋਟ ਨੇ ਪੁਲਿਸ ਨੂੰ ਬਿਆਨਾਂ ਵਿਚ ਦੱਸਿਆ ਕਿ ਉਹ ਫੌਜ ’ਚੋਂ ਰਿਟਾਇਰ ਹੋ ਚੁੱਕਾ ਹੈ ਅਤੇ ਹੁਣ ਉਹ ਮਸਾਲਿਆਂ ਦਾ ਕੰਮ ਕਰਦਾ ਹੈ।

Ad Position 21
No active advertisement
ਅਜੀਤ ਡੈਸਕ 02-08-2026
ਪਠਾਨਕੋਟ 1 ਅਗਸਤ (ਵਿਨੋਦ)-ਪਠਾਨਕੋਟ ਪੁਲਿਸ ਵਲੋਂ ਕਾਰ ਦੀ ਬੈਟਰੀ ਤੇ ਸਰੀਏ ਚੋਰੀ ਕਰਨ ਦੇ ਦੋਸ਼ ਵਿਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪਾਰਥ ਕੁਮਾਰ ਪੁੱਤਰ ਪੰਚਾਨੰਦ ਵਾਸੀ ਸ਼ਾਹ ਕਾਲੋਨੀ ਪਠਾਨਕੋਟ ਨੇ ਪੁਲਿਸ ਨੂੰ ਬਿਆਨਾਂ ਵਿਚ ਦੱਸਿਆ ਕਿ ਉਹ ਫੌਜ ’ਚੋਂ ਰਿਟਾਇਰ ਹੋ ਚੁੱਕਾ ਹੈ ਅਤੇ ਹੁਣ ਉਹ ਮਸਾਲਿਆਂ ਦਾ ਕੰਮ ਕਰਦਾ ਹੈ। ਉਸ ਨੇ ਆਪਣੀ ਕੋਠੀ ਦਾ ਕੰਮ ਲਗਾਇਆ ਹੋਇਆ ਸੀ ਕਿ ਜਦੋਂ ਉਹ ਆਪਣੀ ਕੋਠੀ ਵਿਚ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਕਾਰ ਵਿਚੋਂ ਬੈਟਰੀ ਚੋਰੀ ਹੋ ਗਈ ਸੀ ਅਤੇ ਉਥੇ ਰੱਖੇ ਸਰੀਏ ਦੇ ਪੀਸ ਵੀ ਚੋਰੀ ਸਨ। ਜਿਸ ’ਤੇ ਪੁਲਿਸ ਵਲੋਂ ਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਨੱਥੂ ਨਗਰ ਪਠਾਨਕੋਟ, ਸੂਰਜ ਪੁੱਤਰ ਰਾਮ ਸਰਨ ਵਾਸੀ ਨੱਥੂ ਨਗਰ ਪਠਾਨਕੋਟ ਤੇ ਰਣਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਸੁੰਦਰ ਨਗਰ ਪਠਾਨਕੋਟ ਖਿਲਾਫ ਥਾਣਾ ਡਵੀਜ਼ਨ ਨੰਬਰ ਦੋ ਵਿਖੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜ ਰੋਜ਼ਾ ਸੂਰ ਪਾਲਣ ਸਿਖਲਾਈ ਕੋਰਸ ਕੱਲ੍ਹ ਤੋਂ ਸ਼ੁਰੂ-ਡਾ. ਰਵਿੰਦਰ ਸਿੰਘ ਅਗਲੀ ਖ਼ਬਰ ਸੁਖਜਿੰਦਰ ਸਕੂਲ ਬੱਬਰੀ ਵਿਖੇ ਫਰੂਟ ਤੇ ਵੈਜੀਟੇਬਲ ਪਰੇਡ ਕਰਵਾਈ
Ad Position 24
No active advertisement