02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪੰਜ ਰੋਜ਼ਾ ਸੂਰ ਪਾਲਣ ਸਿਖਲਾਈ ਕੋਰਸ ਕੱਲ੍ਹ ਤੋਂ ਸ਼ੁਰੂ-ਡਾ. ਰਵਿੰਦਰ ਸਿੰਘ

ਸ਼ਾਹਪੁਰ ਕੰਢੀ, 1 ਅਗਸਤ (ਰਣਜੀਤ ਸਿੰਘ)-ਕਿਸਾਨਾਂ ਦੀ ਆਮਦਨ ਵਧਾਉਣ ਦੇ ਮੰਤਵ ਨਾਲ ਉਨ੍ਹਾਂ ਨੂੰ ਖੇਤੀਬਾੜੀ ਤੋਂ ਇਲਾਵਾ ਸਹਾਇਕ ਧੰਦਿਆਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮੰਤਵ ਨੂੰ ਪੂਰਾ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਪੰਜ ਰੋਜ਼ਾ ਸੂਰ ਪਾਲਣ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 02-08-2026
ਸ਼ਾਹਪੁਰ ਕੰਢੀ, 1 ਅਗਸਤ (ਰਣਜੀਤ ਸਿੰਘ)-ਕਿਸਾਨਾਂ ਦੀ ਆਮਦਨ ਵਧਾਉਣ ਦੇ ਮੰਤਵ ਨਾਲ ਉਨ੍ਹਾਂ ਨੂੰ ਖੇਤੀਬਾੜੀ ਤੋਂ ਇਲਾਵਾ ਸਹਾਇਕ ਧੰਦਿਆਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮੰਤਵ ਨੂੰ ਪੂਰਾ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਪੰਜ ਰੋਜ਼ਾ ਸੂਰ ਪਾਲਣ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਡਿਪਟੀ ਡਾਇਰੈਕਟਰ ਰਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਧਾਰ ਬਲਾਕ ਦੇ ਕੰਢੀ ਇਲਾਕੇ ਸੂਰ ਪਾਲਨ ਪ੍ਰਤੀ ਅਨੂਕੁਲ ਹੈ, ਜਿਸ ਲਈ ਕੇਂਦਰ ਵਲੋਂ ਸੌ ਰੁਪਏ ਫੀਸ ਨਾਲ ਪੰਜ ਰੋਜਾ ਸਿਖਲਾਈ ਕੋਰਸ ਕਰਵਾਇਆ ਜਾ ਰਿਹਾ ਹੈ। ਚਾਹਵਾਨ ਕਿਸਾਨ ਪਾਸਪੋਰਟ ਸਾਈਜ਼ ਫੋਟੋ ਅਤੇ ਆਧਾਰ ਕਰਾਡ ਦੀ ਕਾਪੀ ਲੈ ਕੇ 3 ਅਗਸਤ ਨੂੰ ਸਵੇਰੇ 10 ਵਜੇ ਹਿੱਸਾ ਲੈ ਸਕਦੇ ਹਨ। ਸਿਖਲਾਈ ਤੋਂ ਬਾਅਦ ਕਿਸਾਨਾਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ। ਜਿਸ ਦੇ ਆਧਾਰ’ਤੇ ਉਹ ਬੈਂਕਾਂ ਤੋਂ ਸਸਤੇ ਰੇਟ ’ਤੇ ਕਰਜਾ ਲੈ ਕੇ ਆਪਣਆ ਰੁਜਗਾਰ ਸ਼ੁਰੂ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮਾਮੂਨ ਚੌਕ ਦੀਆਂ ਟ੍ਰੈਫਿਕ ਸਿਗਨਲ ਲਾਈਟਾਂ ਕਈ ਸਾਲਾ ਤੋਂ ਬੰਦ ਅਗਲੀ ਖ਼ਬਰ ਚੋਰੀ ਕਰਨ ਵਾਲੇ ਤਿੰਨ ਵਿਅਕਤੀ ਕਾਬੂ
Ad Position 24
No active advertisement