02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਰਕਾਰੀ ਪ੍ਰਾਇਮਰੀ ਸਕੂਲ ਮੁੱਦੇ ਵਿਖੇ ਫਿਰ ਹੋਈ ਚੋਰੀ * ਰਸੋਈ ’ਚੋਂ ਸਿਲੰਡਰ ਗਾਇਬ-ਸੀ. ਸੀ. ਟੀ. ਵੀ. ਕੈਮਰੇ ਤੋੜੇ

ਮਾਧੋਪੁਰ, 1 ਅਗਸਤ (ਮਹਿਰਾ)-ਸਰਕਾਰੀ ਪ੍ਰਾਇਮਰੀ ਸਕੂਲ ਮੁੱਦੇ ਵਿਖੇ ਇਕ ਵਾਰ ਫਿਰ ਅਣਪਛਾਤੇ ਚੋਰਾਂ ਨੇ ਸੰਨ੍ਹ ਲਗਾ ਕੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸੰਬੰਧੀ ਸਕੂਲ ਇੰਚਾਰਜ ਸ਼ਿਵਾਨੀ ਤੇ ਅਧਿਆਪਕਾ ਵੰਦਨਾ ਨੇ ਸਥਾਨਕ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 02-08-2026
ਮਾਧੋਪੁਰ, 1 ਅਗਸਤ (ਮਹਿਰਾ)-ਸਰਕਾਰੀ ਪ੍ਰਾਇਮਰੀ ਸਕੂਲ ਮੁੱਦੇ ਵਿਖੇ ਇਕ ਵਾਰ ਫਿਰ ਅਣਪਛਾਤੇ ਚੋਰਾਂ ਨੇ ਸੰਨ੍ਹ ਲਗਾ ਕੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸੰਬੰਧੀ ਸਕੂਲ ਇੰਚਾਰਜ ਸ਼ਿਵਾਨੀ ਤੇ ਅਧਿਆਪਕਾ ਵੰਦਨਾ ਨੇ ਸਥਾਨਕ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਅਧਿਆਪਕਾਵਾਂ ਨੇ ਦੱਸਿਆ ਕਿ 30 ਜੁਲਾਈ ਦੀ ਰਾਤ ਨੂੰ ਚੋਰਾਂ ਨੇ ਸਕੂਲ ਦੀ ਰਸੋਈ ਦਾ ਰੋਸ਼ਨਦਾਨ ਤੋੜ ਕੇ ਅੰਦਰ ਰੱਖਿਆ ਗੈਸ ਸਿਲੰਡਰ ਚੋਰੀ ਕਰ ਲਿਆ। ਚੋਰਾਂ ਨੇ ਸਕੂਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਦਿੱਤੇ ਤੇ ਇਕ ਹੋਰ ਕਮਰੇ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਕੂਲ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਸਾਲ ਵੀ ਸਕੂਲ ਵਿਚੋਂ 3 ਗੈਸ ਸਿਲੰਡਰ, 2 ਐਲ. ਈ. ਡੀ., ਬਰਤਨ, ਕੰਬਲ ਤੇ ਖਿਡੌਣੇ ਚੋਰੀ ਹੋਏ ਸਨ। ਸਕੂਲ ਸਟਾਫ਼ ਨੇ ਸੁਜਾਨਪੁਰ ਥਾਣਾ ਮੁਖੀ ਤੋਂ ਗੁਹਾਰ ਲਗਾਈ ਕਿ ਵਾਰ-ਵਾਰ ਹੋ ਰਹੀਆਂ ਇਨ੍ਹਾਂ ਘਟਨਾਵਾਂ ਦਾ ਤੁਰੰਤ ਨੋਟਿਸ ਲੈ ਕੇ ਅਣਪਛਾਤੇ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਸਕੂਲ ਦਾ ਸਾਮਾਨ ਸੁਰੱਖਿਅਤ ਰਹਿ ਸਕੇ।
Ad Position 22
No active advertisement
ਪਿਛਲੀ ਖ਼ਬਰ ਤਾਰਾਗੜ ਜਾਮਨੂੰ ਮੋੜ ਤੋਂ ਦੀਨਾਨਗਰ ਨੂੰ ਜਾਂਦੀ ਸੜਕ ਦੀ ਹਾਲਤ ਖਸਤਾ-ਰਾਹਗੀਰ ਪ੍ਰੇਸ਼ਾਨ ਸਰਕਾਰੀ ਪ੍ਰਾਇਮਰੀ ਸਕੂਲ ਮੁੱਦੇ... ਅਗਲੀ ਖ਼ਬਰ ਰਾਮ ਲੀਲ੍ਹਾ ਮੈਦਾਨ ਨੂੰ ਜਾਂਦੇ ਮੁੱਖ ਮਾਰਗ ’ਤੇ ਪਾਰਕਿੰਗ ਕਾਰਨ ਨਿੱਤ ਲੱਗਦਾ ਟ੍ਰੈਫਿਕ ਜਾਮ, ਰਾਹਗੀਰ ਪ੍ਰੇਸ਼ਾਨ
Ad Position 24
No active advertisement