ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ ਸਟੇਟ ਐਵਾਰਡੀ ਦਾ ਸਿੱਖਿਆ ਮੰਤਰੀ ਬੈਂਸ ਵਲੋਂ ਵਿਸ਼ੇਸ਼ ਸਨਮਾਨ
ਬਟਾਲਾ, 4 ਅਗਸਤ (ਸਤਿੰਦਰ ਸਿੰਘ)-ਪੀ. ਐਮ.
ਬਟਾਲਾ, 4 ਅਗਸਤ (ਸਤਿੰਦਰ ਸਿੰਘ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਪ੍ਰਿੰਸੀਪਲ ਸ੍ਰੀਮਤੀ ਡਾ. ਸੁਨੀਤਾ ਕੌਸ਼ਲ (ਸਟੇਟ ਐਵਾਰਡੀ) ਨੂੰ ਸਿੱਖਿਆ ਮੰਤਰੀ ਪੰਜਾਬ ਸ: ਹਰਜੋਤ ਸਿੰਘ ਬੈਂਸ ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਵਲੋਂ ਮੁਹਾਲੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਡਾ. ਕੌਸ਼ਲ ਦਾ ਸਮੂਹ ਸਟਾਫ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਅਤੇ ਬੱਚਿਆਂ ਦੇ ਬਿਹਤਰੀਨ ਮਾਰਗ ਦਰਸ਼ਨ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸ੍ਰੀ ਮੁਨੀਸ਼ ਸਿਸੋਦੀਆ ਵਲੋਂ 300 ਤੋਂ ਵੱਧ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਪ੍ਰਿੰਸੀਪਲ ਉਨ੍ਹਾਂ ਸਕੂਲਾਂ ਨਾਲ ਸਬੰਧਤ ਹਨ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਜੇਈਈ (ਮੇਨ), ਜੇਈਈ (ਐਡਵਾਂਸਡ) ਤੇ ਨੀਟ-ਯੂਜੀ 2026 ਦੀਆਂ ਪ੍ਰੀਖਿਆਵਾਂ ਵਿਚ ਰਿਕਾਰਡਤੋੜ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸਕੂਲ ਮੁਖੀ ਸ੍ਰੀਮਤੀ ਡਾ. ਸੁਨੀਤਾ ਕੌਸ਼ਲ ਅਤੇ ਸਮੂਹ ਸਟਾਫ ਦੀ ਅਣਥੱਕ ਮੇਹਨਤ ਦਾ ਨਤੀਜਾ ਹੈ ਕਿ ਸਕੂਲ ਵਿਚ ਸਾਇੰਸ ਸਟਰੀਮ ਸ਼ੁਰੂ ਹੋਏ ਸਿਰਫ 4 ਸਾਲ ਹੀ ਹੋਏ ਹਨ, ਪਰ ਸਕੂਲ ਦੇ ਅਨੇਕਾਂ ਵਿਦਿਆਰਥੀ ਐਮ.ਬੀ.ਬੀ.ਐਸ., ਇੰਜੀਅਰਰਿੰਗ, ਵੈਟਰਨਰੀ ਕਾਲਜਾਂ ਵਿਚ ਦਾਖਲਾ ਲੈਣ ਵਿਚ ਕਾਮਯਾਬ ਹੋ ਰਹੇ ਹਨ।