ਐੱਸ.ਐੱਸ. ਬਾਜਵਾ ਸਕੂਲ ਜੂਨੀਅਰ ਵਿੰਗ ਵਿਚ ਪਲੇਅ-ਵੇਅ ਕਲਾਸਾਂ ਦੀ ਸ਼ਾਨਦਾਰ ਸ਼ੁਰੂਆਤ
ਬਟਾਲਾ, 4 ਅਗਸਤ (ਸਤਿੰਦਰ ਸਿੰਘ)-ਐੱਸ. ਐੱਸ.
ਬਟਾਲਾ, 4 ਅਗਸਤ (ਸਤਿੰਦਰ ਸਿੰਘ)-ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ’ਚ ਪਲੇਅ-ਵੇਅ ਕਲਾਸਾਂ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਮਾਪੇ ਆਪਣੇ 2 ਤੋਂ 3 ਸਾਲ ਦੇ ਨੰਨੇ-ਮੁੰਨੇ ਬੱਚਿਆਂ ਨੂੰ ਨਾਲ ਲੈ ਕੇ ਸਕੂਲ ਪਹੁੰਚੇ। ਬੱਚਿਆਂ ਨੇ ਬੜੇ ਉਤਸ਼ਾਹ ਨਾਲ ਖਿਡੋਨਾ-ਟ੍ਰੇਨ ਦਾ ਆਨੰਦ ਮਾਣਿਆ ਤੇ ਪਲੇਅ-ਵੇਅ ਹਾਲ ਦਾ ਦੌਰਾ ਕੀਤਾ। ਉੱਥੇ ਰੱਖੇ ਵੱਖ-ਵੱਖ ਕਿਸਮ ਦੇ ਆਧੁਨਿਕ ਤੇ ਆਕਰਸ਼ਕ ਖਿਡੌਣਿਆਂ ਨੂੰ ਵੇਖ ਕੇ ਬੱਚੇ ਬਹੁਤ ਖੁਸ਼ ਹੋਏ, ਜਦਕਿ ਉਨ੍ਹਾਂ ਦੇ ਮਾਪਿਆਂ ਨੇ ਵੀ ਪ੍ਰਸੰਨਤਾ ਪ੍ਰਗਟ ਕੀਤੀ। ਇਸ ਤੋਂ ਬਾਅਦ ਨੰਨੇ-ਮੁੰਨੇ ਬੱਚਿਆਂ ਨੇ ਆਪਣੇ ਮਾਪਿਆਂ ਨਾਲ ਸਕੂਲ ਦੇ ਪਾਰਕ ਦਾ ਦੌਰਾ ਕੀਤਾ ਤੇ ਝੂਲੇ ਝੂਲ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮਾਪਿਆਂ ਨੇ ਉਸ ਸਥਾਨ ਦਾ ਵੀ ਦੌਰਾ ਕੀਤਾ, ਜਿੱਥੇ ਪਲੇਅ-ਵੇਅ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੇ ਬੱਚੇ ਨਰਸਰੀ ਕਲਾਸ ਵਿਚ ਆਪਣੀ ਪੜ੍ਹਾਈ ਸ਼ੁਰੂ ਕਰਨਗੇ। ਮਾਪਿਆਂ ਨੇ ਸਕੂਲ ਦੇ ਪ੍ਰਬੰਧਾਂ ’ਤੇ ਪੂਰਾ ਸੰਤੋਖ ਪ੍ਰਗਟ ਕਰਦਿਆਂ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਾਲਾਘਾ ਕੀਤੀ। ਪ੍ਰਾਇਮਰੀ ਵਿੰਗ ਦੀ ਮੁੱਖ ਅਧਿਆਪਕ ਤੇਜਿੰਦਰ ਸ਼ਰਮਾ ਨੇ ਆਪਣੇ ਸਟਾਫ਼ ਸਮੇਤ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਨਿੱਘਾ ਸਵਾਗਤ ਕੀਤਾ। ਇਹ ਸਮੁੱਚਾ ਪ੍ਰਬੰਧ ਐਕਟਿਵਿਟੀ ਰੂਮ ਵਿਚ ਕੀਤਾ ਗਿਆ। ਸਕੂਲ ਦੇ ਡਾਇਰੈਕਟਰ (ਰਾਸ਼ਟਰੀ ਪੁਰਸਕਾਰ ਵਿਜੇਤਾ) ਐੱਮ.ਐੱਲ. ਸ਼ਰਮਾ ਨੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹੱਥਾਂ ਵਿਚ ਹਨ ਅਤੇ ਸਕੂਲ ਉਨ੍ਹਾਂ ਦੀ ਦੇਖਭਾਲ ਆਪਣੇ ਪੋਤੇ-ਪੋਤੀਆਂ ਵਾਂਗ ਹੀ ਕਰੇਗਾ।