ਅਮਨ ਭੱਲਾ ਗਰੁੱਪ ਆਫ ਇੰਸਟੀਚਿਊਟ ਵਿਖੇ ਨਵੇਂ ਵਿੱਦਿਅਕ ਸ਼ੈਸ਼ਨ ਦੀ ਸ਼ੁਰੂਆਤ
ਦੀਨਾਨਗਰ, 4 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਅਮਨ ਭੱਲਾ ਗਰੁੱਪ ਆਫ਼ ਇੰਸਟੀਚਿਊਟਸ ਵਲੋਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ‘ਆਰੰਭ-2026’ ਸਿਰਲੇਖ ਹੇਠ ਓਰੀਐਂਟੇਸ਼ਨ ਪ੍ਰੋਗਰਾਮ ਨਾਲ ਕੀਤੀ ਗਈ। ਇਸ ਮੌਕੇ ਇੰਸਟੀਚਿਊਟ ਦੇ ਟਰੱਸਟੀ ਆਕਾਸ਼ ਨਾਰੰਗ ਉਚੇਚੇ ਤੌਰ ’ਤੇ ਸ਼ਾਮਿਲ ਹੋਏ।
ਦੀਨਾਨਗਰ, 4 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਅਮਨ ਭੱਲਾ ਗਰੁੱਪ ਆਫ਼ ਇੰਸਟੀਚਿਊਟਸ ਵਲੋਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ‘ਆਰੰਭ-2026’ ਸਿਰਲੇਖ ਹੇਠ ਓਰੀਐਂਟੇਸ਼ਨ ਪ੍ਰੋਗਰਾਮ ਨਾਲ ਕੀਤੀ ਗਈ। ਇਸ ਮੌਕੇ ਇੰਸਟੀਚਿਊਟ ਦੇ ਟਰੱਸਟੀ ਆਕਾਸ਼ ਨਾਰੰਗ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਪ੍ਰਧਾਨ ਰਮਨ ਭੱਲਾ, ਚੇਅਰਪਰਸਨ ਅਨੂ ਭੱਲਾ, ਟਰਸਟੀ ਆਕਾਸ਼ ਨਾਰੰਗ ਤੇ ਮੈਨੇਜਿੰਗ ਡਾਇਰੈਕਟਰ ਡਾ: ਪੂਜਾ ਓਹਰੀ ਵਲੋਂ ਦੀਪ ਰੌਸ਼ਨ ਕਰਨ ਤੇ ਦੇਵੀ ਸਰਸਵਤੀ ਦੀ ਪੂਜਾ ਨਾਲ ਹੋਈ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਅਨੁਸ਼ਾਸਨ ਦੀ ਮਹੱਤਤਾ, ਸਾਬਕਾ ਵਿਦਿਆਰਥੀਆਂ ਤੇ ਸੰਸਥਾ ਦੀਆਂ ਅਕਾਦਮਿਕ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਸੈਸ਼ਨਾਂ ’ਚ ਅਕਾਦਮਿਕ ਪ੍ਰਣਾਲੀ, ਕੋਰਸ ਢਾਂਚੇ, ਪ੍ਰੀਖਿਆ ਪੈਟਰਨ, ਕਲੱਬਾਂ, ਸੁਸਾਇਟੀਆਂ, ਲਾਇਬ੍ਰੇਰੀ, ਖੇਡਾਂ ਤੇ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਸੀਨੀਅਰ ਵਿਦਿਆਰਥੀਆਂ ਨੇ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਆਖਦਿਆਂ ਕੈਂਪਸ ਦੇ ਰੀਤੀ ਰਿਵਾਜਾਂ, ਗਤੀਵਿਧੀਆਂ ਤੇ ਆਚਾਰ ਸੰਹਿਤਾ ਤੋਂ ਜਾਣੂ ਕਰਵਾਇਆ। ਇੰਸਟੀਚਿਊਟ ਮੈਨੇਜਮੈਂਟ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਕਾਮਨਾ ਕਰਦਿਆਂ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਗੌਰਵ ਸੈਣੀ, ਡਾ: ਨੀਰਜ ਪੂਨੀ, ਡਾ: ਰਜਤ ਅਰੋੜਾ, ਡਾ: ਜਗਦੀਸ਼ ਸਿੰਘ, ਪ੍ਰਿੰਸੀਪਲ ਡਾ: ਨੂਤਨ ਗੁਪਤਾ, ਡੀਨ ਪ੍ਰਬੰਧਨ ਤਰੁਣ ਓਹਰੀ, ਐਚ.ਓ.ਡੀ ਵਿਕਰਮ ਸੁੰਬਰੀਆ ਅਤੇ ਡੀਨ ਵਾਧੂ ਗਤੀਵਿਧੀਆਂ ਸੁਨੈਨਾ ਅਤੇ ਆਸਥਾ ਦੇ ਇਲਾਵਾ ਸਮੂਹ ਸਟਾਫ ਵੀ ਮੌਜੂਦ ਰਿਹਾ।