06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬੇਟ ਇਲਾਕੇ ਦੇ 30 ਸਰਪੰਚਾਂ ਨੇ ਹਲਕਾ ਇੰਚਾਰਜ ਦੇ ਹੱਕ ’ਚ ਡਟ ਕੇ ਵਿਰੋਧੀ ਧਿਰਾਂ ਦੇ ਉਡਾਏ ਹੋਸ਼ ਪਾਰਟੀ ਨੂੰ ਬਦਨਾਮ ਕਰਨ ਵਾਲਿਆਂ ਨੂੰ ਨਹੀਂ ਕੀਤਾ ਜਾਵੇਗਾ ਮੁਆਫ-ਸਮੂਹ ਸਰਪੰਚ

ਗੁਰਦਾਸਪੁਰ, 4 ਅਗਸਤ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਬੇਟ ਖੇਤਰ ਦੇ 30 ਪਿੰਡਾਂ ਦੇ ਸਰਪੰਚਾਂ ਨੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੇ ਹੱਕ ਵਿਚ ਡਟ ਕੇ ਵਿਰੋਧੀ ਪਾਰਟੀਆਂ ਦੇ ਹੋਸ਼ ਉਡਾ ਦਿੱਤੇ ਹਨ। ਉਨ੍ਹਾਂ ਨੇ ਪਾਰਟੀ ਨੂੰ ਬਦਨਾਮ ਕਰਨ ਵਾਲਿਆਂ ਤੋਂ ਲੋਕਾਂ ਨੂੰ ਸੁਚੇਤ ਲਈ ਕਿਹਾ।

Ad Position 21
No active advertisement
ਪਿੰਡ ਨਰੈਣੀਪੁਰ ਵਿਖੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੇ ਹੱਕ ’ਚ ਮੀਟਿੰਗ ਦੌਰਾਨ ਪਾਰਟੀ ਵਰਕਰ ਤੇ ਆਗੂ। ਤਸਵੀਰਾਂ: ਅਸ਼ੋਕ ਸ਼ਰਮਾ 05-08-2026
ਗੁਰਦਾਸਪੁਰ, 4 ਅਗਸਤ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਬੇਟ ਖੇਤਰ ਦੇ 30 ਪਿੰਡਾਂ ਦੇ ਸਰਪੰਚਾਂ ਨੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੇ ਹੱਕ ਵਿਚ ਡਟ ਕੇ ਵਿਰੋਧੀ ਪਾਰਟੀਆਂ ਦੇ ਹੋਸ਼ ਉਡਾ ਦਿੱਤੇ ਹਨ। ਉਨ੍ਹਾਂ ਨੇ ਪਾਰਟੀ ਨੂੰ ਬਦਨਾਮ ਕਰਨ ਵਾਲਿਆਂ ਤੋਂ ਲੋਕਾਂ ਨੂੰ ਸੁਚੇਤ ਲਈ ਕਿਹਾ। ਇਸ ਸਬੰਧੀ ਪਿੰਡ ਨਰੈਣੀਪੁਰ ਵਿਖੇ ਬਲਾਕ ਸੰਮਤੀ ਮੈਂਬਰ ਸੰਨ੍ਹੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ 30 ਪਿੰਡਾਂ ਦੇ ਸਰਪੰਚਾਂ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਬਲਾਕ ਸੰਮਤੀ ਮੈਂਬਰ ਤੇ ਸਰਪੰਚ ਗੁਰਪ੍ਰੀਤ ਸਿੰਘ ਛੀਨਾ ਬੇਟ ਨੇ ਕਿਹਾ ਕਿ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਇਲਾਕੇ ਅੰਦਰ ਬਿਨਾਂ ਮਤਭੇਦ ਵਿਕਾਸ ਕਰਵਾਏ ਹਨ, ਜਿਸ ਨੂੰ ਦੇਖਦੇ ਹੋਏ ਲੋਕ ਧੜਾਧੜ ਪਾਰਟੀ ਨਾਲ ਜੁੜ ਰਹੇ ਹਨ ਅਤੇ ਸਿਰਫ ਵਿਰੋਧੀ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਕੇ ਪਾਰਟੀ ਦਾ ਅਕਸ ਖਰਾਬ ਕਰ ਰਹੀਆਂ ਹਨ। ਜਦੋਂ ਕਿ 40 ਸਾਲ ਪਹਿਲਾਂ ਇਲਾਕੇ ਅੰਦਰ ਬਹੁਤ ਘੱਟ ਵਿਕਾਸ ਹੋਇਆ ਹੈ। ਪਰ ਆਮ ਆਦਮੀ ਪਾਰਟੀ ਦੇ ਰਾਜ ਵਿਚ ਹਲਕੇ ਨੂੰ ਨਵੀਂ ਦਿਖ ਮਿਲੀ ਹੈ। ਜਿਸ ’ਤੇ ਵਿਰੋਧੀ ਧਿਰਾਂ ਇਸ ਨੂੰ ਸਹਿਣ ਨਹੀਂ ਕਰ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 2027 ਦੀਆਂ ਚੋਣਾਂ ਵਿਚ ਮੁੜ ਮੁੱਖ ਮੰਤਰੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਤੇ ਹਲਕਾ ਦੀਨਾਨਗਰ ਵਿਚ ਇਸ ਵਾਰ ਵੀ ਸ਼ਾਨਦਾਰ ਜਿੱਤ ਹਾਸਲ ਹੋਵੇਗੀ। ਇਸ ਮੌਕੇ ਸਰਪੰਚ ਰਾਕੇਸ਼ ਕੁਮਾਰ, ਸਰਪੰਚ ਬਲਵਿੰਦਰਪਾਲ ਦਾਊਵਾਲ, ਸਰਪੰਚ ਅਨਿਲ ਕੁਮਾਰ ਨਡਾਲਾ, ਸਰਪੰਚ ਸੁਰਿੰਦਰ ਸਿੰਘ ਰਸੂਲਪੁਰ ਬੇਟ, ਹਲਕਾ ਕੋਆਰਡੀਨੇਟਰ ਕਾਜਲ, ਜੋਗਿੰਦਰਪਾਲ ਸਰਪੰਚ ਜਗਤਪੁਰ ਕਲਾਂ, ਹਰਭਜਨ ਸਿੰਘ ਸਰਪੰਚ ਚੰਦਰਭਾਨ, ਸਰਪੰਚ ਅਜੀਤ ਸਿੰਘ ਸੁੰਦੜਾ, ਸਰਪੰਚ ਬਲਦੇਵ ਰਾਜ ਚੂਹੜਪੁਰ, ਸਰਪੰਚ ਮੱਖਣ ਸਿੰਘ ਮੇਘੀਆਂ, ਸੁਰਿੰਦਰ ਕੁਮਾਰ ਸੋਸ਼ਲ ਮੀਡੀਆ ਸਲਾਹਕਾਰ, ਬੂਟਾ ਮਸੀਹ ਬਲਾਕ ਪ੍ਰਧਾਨ, ਗੁਰਦੀਪ ਸਿੰਘ ਆਪ ਆਗੂ, ਮੁੰਨਾ ਸਰਪੰਚ ਜਗਤਪੁਰ ਖੁਰਦ, ਤਰਸੇਮ ਪ੍ਰਧਾਨ ਨਰੈਣੀਪੁਰ, ਸੁਖਦੇਵ ਪ੍ਰਧਾਨ ਚੰਦਰਭਾਨ, ਸਰਪੰਚ ਕਾਜਲ ਡੱਲਾ ਕੋਹਲੀਆਂ, ਰਾਕੇਸ਼ ਕੁਮਾਰ ਭੂੰਡੋਵਾਲ, ਰਛਪਾਲ ਸਿੰਘ ਯੂਥ ਆਗੂ ਅਤੇ ਹੋਰ ਪਾਰਟੀ ਵਰਕਰ ਤੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਿਖੇ ਖੂਨਦਾਨ ਕੈਂਪ ਅਗਲੀ ਖ਼ਬਰ ਖਾਤਿਆਂ ’ਚ ਪੈਸੇ ਭੇਜ ਮੁੰਖ ਮੰੰਤਰੀ ਭਗਵੰਤ ਮਾਨ ਨੇ ਮਾਵਾਂ ਧੀਆਂ ਦੀਆਂ ਲਈਆਂ ਅਸੀਸਾਂ-‘ਆਪ’ ਆਗੂ
Ad Position 24
No active advertisement