ਜਦੋਂ ਮੁਕਾਬਲਾ ਨਾ ਹੋ ਸਕੇ, ਓਦੋਂ ਬਦਨਾਮੀ ਕਰਨੀ ਸ਼ੁਰੂ ਕਰ ਦਿਓ, ਇਹ ਹਾਲ ਏ ਕਾਂਗਰਸ ਦਾ-ਚੇਅਰਮੈਨ ਮਾਨਿਕ ਮਹਿਤਾ
ਬਟਾਲਾ, 4 ਅਗਸਤ (ਸਤਿੰਦਰ ਸਿੰਘ)-ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਮਾਨਿਕ ਮਹਿਤਾ ਵਲੋਂ ਅੱਜ ਬਟਾਲਾ ਕਲੱਬ ਵਿਖੇ ਆਪਣੇ ਵਕੀਲਾਂ ਦੇ ਨਾਲ ਮੀਡੀਆ ਨਾਲ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਇਕ ਔਰਤ ਵਲੋਂ ਲਗਾਏ ਕਥਿਤ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਵਾਲਿਆਂ ਵਿਰੁੱਧ ਜਲਦ ਮਾਨਹਾਨੀ ਦਾ ਕੇਸ ਕਰਨਗੇ ਅਤੇ ਕਾਨੂੰਨੀ ਕਾਰਵਾਈ ਕੀਤੀ। ਚੇਅਰਮੈਨ ਮਾਨਿਕ ਨੇ ਦੱਸਿਆ ਕਿ ਕਾਂਗਰਸ ਦੇ ਆਖੌਤੀ ਲੋਕਾਂ ਵਲੋਂ ਔਰਤਾਂ ਦਾ ਸਹਾਰਾ ਲੈ ਕੇ ਉਸ ਉੱਪਰ ਦਬਾਅ ਪਾਉਣਾ ਚਾਹੁੰਦੇ ਹਨ, ਪਰ ਇਹ ਹਰਗਿਜ਼ ਬਰਦਾਸ਼ਤ ਨਹੀਂ ਹੋਵੇਗਾ।
ਬਟਾਲਾ, 4 ਅਗਸਤ (ਸਤਿੰਦਰ ਸਿੰਘ)-ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਮਾਨਿਕ ਮਹਿਤਾ ਵਲੋਂ ਅੱਜ ਬਟਾਲਾ ਕਲੱਬ ਵਿਖੇ ਆਪਣੇ ਵਕੀਲਾਂ ਦੇ ਨਾਲ ਮੀਡੀਆ ਨਾਲ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਇਕ ਔਰਤ ਵਲੋਂ ਲਗਾਏ ਕਥਿਤ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਵਾਲਿਆਂ ਵਿਰੁੱਧ ਜਲਦ ਮਾਨਹਾਨੀ ਦਾ ਕੇਸ ਕਰਨਗੇ ਅਤੇ ਕਾਨੂੰਨੀ ਕਾਰਵਾਈ ਕੀਤੀ। ਚੇਅਰਮੈਨ ਮਾਨਿਕ ਨੇ ਦੱਸਿਆ ਕਿ ਕਾਂਗਰਸ ਦੇ ਆਖੌਤੀ ਲੋਕਾਂ ਵਲੋਂ ਔਰਤਾਂ ਦਾ ਸਹਾਰਾ ਲੈ ਕੇ ਉਸ ਉੱਪਰ ਦਬਾਅ ਪਾਉਣਾ ਚਾਹੁੰਦੇ ਹਨ, ਪਰ ਇਹ ਹਰਗਿਜ਼ ਬਰਦਾਸ਼ਤ ਨਹੀਂ ਹੋਵੇਗਾ। ਬਟਾਲਾ ਸ਼ਹਿਰ ਵਿਚ ਆਪਣੀ ਹਲਕੀ ਰਾਜਨੀਤੀ ਕਰਨ ਵਾਲੇ ਆਗੂ ਦੀ ਤਿੱਖੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਮੁਕਾਬਲਾ ਨਾ ਹੋ ਸਕੇ, ਓਦੋਂ ਬਦਨਾਮੀ ਕਰਨੀ ਸ਼ੁਰੂ ਕਰ ਦਿਓ, ਇਹ ਹਾਲ ਏ ਇਨ੍ਹਾਂ ਦਾ। ਪੱਤਰਕਾਰਾਂ ਨੂੰ ਵਿਸਥਾਰ ਵਿਚ ਦੱਸਦਿਆਂ ਚੇਅਰਮੈਨ ਮਾਨਿਕ ਮਹਿਤਾ ਨੇ ਕਿਹਾ ਕਿ ਜਿਸ ਔਰਤਾਂ ਵਲੋਂ ਉਨ੍ਹਾਂ ਉੱਪਰ ਕਥਿਤ ਦੋਸ਼ ਲਗਾਏ ਜਾ ਰਹੇ ਹਨ, ਉਸ ਵਲੋਂ 14 ਮਾਰਚ ਨੂੰ ਆਪਣੇ ਪਤੀ ਵਿਰੁੱਧ ਬਿਆਨ ਦਿੱਤੇ, 19 ਮਾਰਚ ਨੂੰ ਉਸ ਦੇ ਪਿਤਾ ਨੇ ਬਿਆਨ ਦਿੱਤੇ ਤੇ 1 ਅਪ੍ਰੈਲ ਨੂੰ ਪੁਲਿਸ ਵਲੋਂ ਜੋ ਪਰਚਾ ਦਰਜ ਕੀਤਾ ਗਿਆ, ਉਸ ਵਿਚ ਮੇਰਾ ਕੋਈ ਜ਼ਿਕਰ ਨਹੀਂ ਸੀ, ਪਰ ਜਦ ਕੋਰਟ ਵਿਚ ਇਹ ਬਿਆਨ ਦੇਣ ਗਏ ਤਾਂ ਮੇਰਾ ਨਾਂਅ ਸ਼ਾਮਲ ਕੀਤਾ ਗਿਆ, ਜੋ ਸਪੱਸ਼ਟ ਤੌਰ ’ਤੇ ਕਾਂਗਰਸ ਨਾਲ ਜੁੜੇ ਆਖੌਤੀ ਲੀਡਰ ਦੇ ਦਬਾਅ ਕਰਨ ਲਿਆ ਗਿਆ। ਚੇਅਰਮੈਨ ਮਾਨਿਕ ਮਹਿਤਾ ਨੇ ਦੱਸਿਆ ਕਿ ਔਰਤ ਵਲੋਂ ਮੇਰੇ ਉੱਪਰ ਲਗਾਏ ਸਾਰੇ ਦੋਸ਼ ਤੱਥਾਂ ਤੋਂ ਕੋਹਾਂ ਦੂਰ ਹਨ। ਉਨ੍ਹਾਂ ਦੱਸਿਆ ਕਿ 5 ਫਰਵਰੀ ਨੂੰ ਉਨ੍ਹਾਂ ਦਾ ਵਿਆਹ ਸੀ, 14 ਮਾਰਚ ਨੂੰ ਸ਼ਹਿਰ ਵਿਚ ਉਨ੍ਹਾਂ ਦੇ ਵੱਖ-ਵੱਖ ਸਮਾਗਮ ਸਨ, ਜਿਸ ਸਬੰਧੀ ਉਨ੍ਹਾਂ ਪੱਤਰਕਾਰਾਂ ਨੂੰ ਵੀਡੀਓ ਕਲਿੱਪ ਵੀ ਵਿਖਾਏ ਗਏ। ਉਨ੍ਹਾਂ ਦੱਸਿਆ ਕਿ ਔਰਤ ਵਲੋਂ ਲਗਾਏ ਹਰ ਦੋਸ਼ ਖਿਲਾਫ਼ ਉਨ੍ਹਾਂ ਕੋਲ ਦਸਤਾਵੇਜ਼ ਹਨ, ਜੋ ਇਨ੍ਹਾਂ ਦੇ ਝੂਠ ਦਾ ਪਰਦਾਫਾਸ਼ ਕਰਦੇ ਹਨ। ਇਸ ਮੌਕੇ ਮਾਨਿਕ ਮਹਿਤਾ ਨਾਲ ਪੁੱਜੇ ਵਕੀਲਾਂ ਵਲੋਂ ਵੀ ਪੱਤਰਕਾਰਾਂ ਨੂੰ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ।