05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮੰਗਾਂ ਨੂੰ ਲੈ ਕੇ ਮਲਟੀਪਰਪਜ਼ ਹੈਲਥ ਵਰਕਰਾਂ ਦਾ ਵਫ਼ਦ ਸਿਵਲ ਸਰਜਨ ਨੂੰ ਮਿਲਿਆ

ਪਠਾਨਕੋਟ, 4 ਅਗਸਤ (ਵਿਨੋਦ)-ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਪੰਜਾਬ ਨੇ ਮੰਗਲਵਾਰ ਨੂੰ ਸਿਵਲ ਸਰਜਨ ਪਠਾਨਕੋਟ ਡਾ: ਸੁਨੀਤਾ ਸ਼ਰਮਾ ਨੂੰ ਆਪਣੀਆਂ ਲੰਬਿਤ ਮੰਗਾਂ ਸਬੰਧੀ ਮੰਗਾਂ ਦਾ ਮੰਗ ਪੱਤਰ ਸੌਂਪਿਆ । ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਉਹ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਕਈ ਸਬ-ਸੈਂਟਰਾਂ ‘ਤੇ ਆਨਲਾਈਨ ਕੰਮ ਤੇ ਵਾਧੂ ਡਿਊਟੀਆਂ ਦਾ ਬਾਈਕਾਟ ਜਾਰੀ ਰੱਖਣਗੇ ।

Ad Position 21
No active advertisement
ਅਜੀਤ ਡੈਸਕ 05-08-2026
ਪਠਾਨਕੋਟ, 4 ਅਗਸਤ (ਵਿਨੋਦ)-ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਪੰਜਾਬ ਨੇ ਮੰਗਲਵਾਰ ਨੂੰ ਸਿਵਲ ਸਰਜਨ ਪਠਾਨਕੋਟ ਡਾ: ਸੁਨੀਤਾ ਸ਼ਰਮਾ ਨੂੰ ਆਪਣੀਆਂ ਲੰਬਿਤ ਮੰਗਾਂ ਸਬੰਧੀ ਮੰਗਾਂ ਦਾ ਮੰਗ ਪੱਤਰ ਸੌਂਪਿਆ । ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਉਹ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਕਈ ਸਬ-ਸੈਂਟਰਾਂ ‘ਤੇ ਆਨਲਾਈਨ ਕੰਮ ਤੇ ਵਾਧੂ ਡਿਊਟੀਆਂ ਦਾ ਬਾਈਕਾਟ ਜਾਰੀ ਰੱਖਣਗੇ । ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਸੂਬੇ ਭਰ ਦੇ ਕਈ ਜ਼ਿਲ੍ਹਿਆਂ ਤੇ ਬਲਾਕਾਂ ’ਚ ਕਰਮਚਾਰੀਆਂ ਨੂੰ ਮੋਬਾਈਲ ਭੱਤੇ ਨਹੀਂ ਦਿੱਤੇ ਗਏ ਹਨ । ਇਸ ਲਈ ਉਨ੍ਹਾਂ ਮੰਗ ਕੀਤੀ ਕਿ ਮੋਬਾਈਲ ਭੱਤਾ ਤੇ ਬਕਾਇਆ ਜਲਦੀ ਜਾਰੀ ਕੀਤਾ ਜਾਵੇ । ਇਸ ਤੋਂ ਇਲਾਵਾ ਯਾਤਰਾ ਭੱਤਾ, ਵਰਦੀ ਭੱਤਾ, ਖੁਰਾਕ ਭੱਤਾ ਅਤੇ ਪੇਂਡੂ ਤੇ ਸ਼ਹਿਰੀ ਭੱਤੇ, ਜੋ ਕਿ ਸਤੰਬਰ 2021 ਵਿਚ ਰੈਸ਼ਨੇਲਾਈਜੇਸ਼ਨ ਦੇ ਨਾਮ ‘ਤੇ ਰੋਕੇ ਗਏ ਸਨ, ਦਾ ਵੀ ਭੁਗਤਾਨ ਕੀਤਾ ਜਾਵੇ । ਯੂਨੀਅਨ ਨੇ ਮੰਗ ਕੀਤੀ ਕਿ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਜ਼ਰੂਰੀ ਸਰੋਤ, ਜਿਵੇਂ ਕਿ ਲੈਪਟਾਪ, ਡੋਂਗਲ, ਇੰਟਰਨੈਟ ਪਹੁੰਚ ਅਤੇ ਸਟੇਸ਼ਨਰੀ ਪ੍ਰਦਾਨ ਕੀਤੇ ਜਾਣ । ਇਸ ਤੋਂ ਇਲਾਵਾ ਮੌਤ ਅਤੇ ਜਨਮ ਐਂਟਰੀ ਦੇ ਕੰਮ ਲਈ 10,000 ਦਾ ਮਹੀਨਾਵਾਰ ਮਾਣਭੱਤਾ ਪ੍ਰਦਾਨ ਕੀਤਾ ਜਾਵੇ । ਯੂਨੀਅਨ ਨੇ ਸਪੱਸ਼ਟ ਕੀਤਾ ਕਿ ਟੀਕਾ ਡਿਲੀਵਰੀ ਦੇ ਕੰਮ ਦਾ ਵੀ ਬਾਈਕਾਟ ਕੀਤਾ ਜਾਵੇਗਾ । ਇਸ ਸਬੰਧ ਵਿਚ ਰਾਜ ਪੱਧਰ ਤੋਂ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ ਕਿ ਕਰਮਚਾਰੀਆਂ ਨੂੰ ਟੀਕਾ ਢੋਣ ਲਈ ਮਜਬੂਰ ਨਾ ਕੀਤਾ ਜਾਵੇ । ਇਹ ਵੀ ਮੰਗ ਕੀਤੀ ਗਈ ਕਿ ਆਰ.ਸੀ.ਐਚ.-2 ਪੋਰਟਲ ‘ਤੇ ਕੰਮ ਕਰਨਾ ਫੀਲਡ ਕਰਮਚਾਰੀਆਂ ਲਈ ਵਿਹਾਰਕ ਨਹੀਂ ਹੈ । ਇਸ ਲਈ ਇਹ ਮੰਗ ਕੀਤੀ ਗਈ ਕਿ ਇਹ ਕੰਮ ਕੰਪਿਊਟਰ ਸਹਾਇਕ ਦੁਆਰਾ ਕੀਤਾ ਜਾਵੇ । ਯੂਨੀਅਨ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਇਕ ਤੋਂ ਵੱਧ ਸਬ-ਸੈਂਟਰਾਂ ਦੇ ਕੰਮ ਦੇ ਬੋਝ ਨੂੰ ਸੰਭਾਲਣ ਦੇ ਬਦਲੇ ਢੁੱਕਵੇਂ ਭੱਤੇ ਅਤੇ ਹੋਰ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ, ਉਦੋਂ ਤੱਕ ਵਾਧੂ ਸਬ-ਸੈਂਟਰਾਂ ‘ਤੇ ਡਿਊਟੀ ਦਾ ਬਾਈਕਾਟ ਜਾਰੀ ਰਹੇਗਾ ।
Ad Position 22
No active advertisement
ਪਿਛਲੀ ਖ਼ਬਰ ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਗਲੀ ਖ਼ਬਰ ਨੰਬਰਦਾਰਾਂ ਦੀਆਂ ਮੰਗਾਂ ਦਾ ਜਲਦ ਹੱਲ ਕਰੇ ਪੰਜਾਬ ਸਰਕਾਰ, ਨਹੀਂ ਤਾਂ ਹੋਵੇਗਾ ਸੰਘਰਸ਼-ਰਘੁਵੀਰ ਸਿੰਘ ਸੰਧੂ
Ad Position 24
No active advertisement