05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪਠਾਨਕੋਟ ਸਬਜ਼ੀ ਮੰਡੀ ਦੀ ਨੁਹਾਰ ਬਦਲਣ ਲਈ ਵਿਕਾਸ ਕਾਰਜ ਜਲਦ ਹੋਣਗੇ ਸ਼ੁਰੂ-ਵਿਕਾਸ ਸੈਣੀ

ਪਠਾਨਕੋਟ, 4 ਅਗਸਤ (ਸੰਧੂ)-ਮਾਰਕੀਟ ਕਮੇਟੀ ਦੇ ਚੇਅਰਮੈਨ ਵਿਕਾਸ ਸੈਣੀ ਨੇ ਅਧਿਕਾਰੀਆਂ ਨਾਲ ਸਬਜ਼ੀ ਮੰਡੀ ਦਾ ਦੌਰਾ ਕਰਕੇ ਪ੍ਰਸਤਾਵਿਤ ਕੰਮਾਂ ਦਾ ਜਾਇਜ਼ਾ ਲਿਆ ਤੇ ਹਦਾਇਤ ਕੀਤੀ ਕਿ ਸਾਰੇ ਵਿਕਾਸ ਕਾਰਜ ਜਲਦ ਸ਼ੁਰੂ ਕਰਕੇ ਨਿਰਧਾਰਿਤ ਸਮੇਂ ਅੰਦਰ ਉੱਚ ਗੁਣਵੱਤਾ ਨਾਲ ਮੁਕੰਮਲ ਕੀਤੇ ਜਾਣ । ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪਠਾਨਕੋਟ ਸਬਜ਼ੀ ਮੰਡੀ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਮਾਰਕੀਟ ਕਮੇਟੀ ਵਲੋਂ ਵੱਡੇ ਪੱਧਰ ‘ਤੇ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ ।

Ad Position 21
No active advertisement
ਅਜੀਤ ਡੈਸਕ 05-08-2026
ਪਠਾਨਕੋਟ, 4 ਅਗਸਤ (ਸੰਧੂ)-ਮਾਰਕੀਟ ਕਮੇਟੀ ਦੇ ਚੇਅਰਮੈਨ ਵਿਕਾਸ ਸੈਣੀ ਨੇ ਅਧਿਕਾਰੀਆਂ ਨਾਲ ਸਬਜ਼ੀ ਮੰਡੀ ਦਾ ਦੌਰਾ ਕਰਕੇ ਪ੍ਰਸਤਾਵਿਤ ਕੰਮਾਂ ਦਾ ਜਾਇਜ਼ਾ ਲਿਆ ਤੇ ਹਦਾਇਤ ਕੀਤੀ ਕਿ ਸਾਰੇ ਵਿਕਾਸ ਕਾਰਜ ਜਲਦ ਸ਼ੁਰੂ ਕਰਕੇ ਨਿਰਧਾਰਿਤ ਸਮੇਂ ਅੰਦਰ ਉੱਚ ਗੁਣਵੱਤਾ ਨਾਲ ਮੁਕੰਮਲ ਕੀਤੇ ਜਾਣ । ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪਠਾਨਕੋਟ ਸਬਜ਼ੀ ਮੰਡੀ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਮਾਰਕੀਟ ਕਮੇਟੀ ਵਲੋਂ ਵੱਡੇ ਪੱਧਰ ‘ਤੇ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਮੰਡੀ ਵਿਚ ਸਫ਼ਾਈ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਲਈ 30×40 ਫੁੱਟ ਦਾ ਆਧੁਨਿਕ ਜਨਤਕ ਬਾਥਰੂਮ ਬਣਾਇਆ ਜਾਵੇਗਾ, ਜਿਸ ਵਿਚ ਆਮ ਲੋਕਾਂ ਤੇ ਵਪਾਰੀਆਂ ਲਈ ਲੋੜੀਂਦੀਆਂ ਸਾਰੀਆਂ ਸਹੂਲਤਾਂ ਉਪਲੱਬਧ ਹੋਣਗੀਆਂ । ਇਸ ਤੋਂ ਇਲਾਵਾ ਕੂੜੇ ਦੇ ਵਿਗਿਆਨਕ ਪ੍ਰਬੰਧ ਲਈ ਡੰਪ ਯਾਰਡ ਦੀ ਚਾਰਦੀਵਾਰੀ ਬਣਾਈ ਜਾਵੇਗੀ ਤੇ ਪੂਰੀ ਮੰਡੀ ’ਚ ਡਬਲ ਸਟੈਂਡ ਵਾਲੇ ਨਵੇਂ ਡਸਟਬਿਨ ਲਗਾਏ ਜਾਣਗੇ, ਤਾਂ ਜੋ ਕੂੜਾ-ਕਰਕਟ ਇੱਧਰ-ਉੱਧਰ ਨਾ ਫੈਲੇ । ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਦਾ ਆਪਣਾ ਪਾਣੀ ਨਿਕਾਸ ਪ੍ਰਬੰਧ ਮੌਜੂਦ ਹੈ, ਪਰ ਨਗਰ ਨਿਗਮ ਦੇ ਸੀਵਰੇਜ ਓਵਰਫਲੋ ਕਾਰਨ ਪੈਦਾ ਹੋ ਰਹੀ ਸਮੱਸਿਆ ਦੇ ਹੱਲ ਲਈ ਵੀ ਸਬੰਧਿਤ ਵਿਭਾਗ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ । ਉਨ੍ਹਾਂ ਆੜ੍ਹਤੀਆਂ, ਫੜ੍ਹੀ ਵਾਲਿਆਂ, ਰੇਹੜੀ ਚਾਲਕਾਂ ਤੇ ਹੋਰ ਵਪਾਰੀਆਂ ਨੂੰ ਅਪੀਲ ਕੀਤੀ ਕਿ ਗਲੀ-ਸੜੀ ਸਬਜ਼ੀਆਂ ਅਤੇ ਖਰਾਬ ਫਲ ਖੁੱਲ੍ਹੀਆਂ ਥਾਵਾਂ ‘ਤੇ ਸੁੱਟਣ ਦੀ ਬਜਾਏ ਡਸਟਬਿਨ ਜਾਂ ਡੰਪ ਯਾਰਡ ਵਿਚ ਹੀ ਪਾਏ ਜਾਣ । ਉਨ੍ਹਾਂ ਕਿਹਾ ਕਿ ਮੰਡੀ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਵਿਚ ਹਰ ਵਪਾਰੀ ਅਤੇ ਆਮ ਵਿਅਕਤੀ ਦਾ ਸਹਿਯੋਗ ਬਹੁਤ ਜ਼ਰੂਰੀ ਹੈ ।
Ad Position 22
No active advertisement
ਪਿਛਲੀ ਖ਼ਬਰ 21 ਸਬ ਏਰੀਆ ’ਚ ਮਹਿਲਾ ਮਜ਼ਦੂਰ ਨਾਲ ਬਦਸਲੂਕੀ ਮਾਮਲੇ ਦਾ ਨਿਪਟਾਰਾ ਯੂਨੀਅਨ ਨੇ ਕਿਹਾ, ਸੰਘਰਸ਼ ਨਾਲ ਮਿਲੀ ਜਿੱਤ ਅਗਲੀ ਖ਼ਬਰ ਲੱਖਦਾਤਾ ਛਿੰਝ ਮੇਲਾ ਕਮੇਟੀ ਪਿੰਡ ਮਾਮੂਨ ਨੇ 118ਵਾਂ ਸਾਲਾਨਾ ਕੁਸ਼ਤੀ ਮੁਕਾਬਲਾ ਤੇ ਮੇਲਾ ਕਰਵਾਇਆ
Ad Position 24
No active advertisement