06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਜ਼ੋਰਾਂ ’ਤੇ ਸੰਬੰਧਿਤ ਵਿਭਾਗ ਸੁੱਤਾ ਕੁੰਭਕਰਨੀ ਨੀਂਦ

ਗੁਰਦਾਸਪੁਰ, 5 ਅਗਸਤ (ਅਸ਼ੋਕ ਸ਼ਰਮਾ)-ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਜ਼ੋਰਾਂ ’ਤੇ ਕੀਤੀ ਜਾ ਰਹੀ ਹੈ। ਪਰ ਸਬੰਧਿਤ ਵਿਭਾਗ ਇਸ ਦੀ ਦੁਰਵਰਤੋਂ ਰੋਕਣ ਵਾਸਤੇ ਕੋਈ ਕਾਰਵਾਈ ਨਹੀਂ ਕਰ ਰਿਹਾ।

Ad Position 21
No active advertisement
ਇਕ ਰੇਹੜੀ ’ਤੇ ਘਰੇਲੂ ਗੈਸ ਲੈ ਕੇ ਆਉਂਦੇ ਰੇਹੜੀ ਫੜੀ ਵਾਲੇ। ਤਸਵੀਰ: ਅਸ਼ੋਕ ਸ਼ਰਮਾ 06-08-2026
ਗੁਰਦਾਸਪੁਰ, 5 ਅਗਸਤ (ਅਸ਼ੋਕ ਸ਼ਰਮਾ)-ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਜ਼ੋਰਾਂ ’ਤੇ ਕੀਤੀ ਜਾ ਰਹੀ ਹੈ। ਪਰ ਸਬੰਧਿਤ ਵਿਭਾਗ ਇਸ ਦੀ ਦੁਰਵਰਤੋਂ ਰੋਕਣ ਵਾਸਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਜਿਸ ਕਰਕੇ ਲੋਕਾਂ ਦਾ ਵਿਭਾਗ ਪ੍ਰਤੀ ਭਾਰੀ ਰੋਸ ਹੈ। ਜਾਣਕਾਰੀ ਅਨੁਸਾਰ ਫਾਸਟ ਫੂਡ ਦੀਆਂ ਰੇਹੜੀਆਂ ਵਾਲੇ ਅ ਹੋਰ ਛੋਟੇ-ਮੋਟੇ ਦੁਕਾਨਦਾਰ ਸ਼ਰੇਆਮ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਜਗਾ ’ਤੇ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕਰ ਰਹੇ ਹਨ। ਇਸ ਨਾਲ ਸਰਕਾਰ ਨੂੰ ਕਰੋੜਾਂ ਦਾ ਚੂਨਾ ਲੱਗ ਰਿਹਾ ਹੈ। ਉਥੇ ਘਰੇਲੂ ਖਪਤਕਾਰਾਂ ਨਾਲ ਧੱਕਾ ਹੋ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਇਹ ਫਾਸਟ ਫੂਡ ਦੀਆਂ ਰੇਹੜੀਆਂ ਤੇ ਛੋਟੇ ਮੋਟੇ ਦੁਕਾਨਦਾਰ ਸ਼ਰੇਆਮ ਸੜਕ ਕੰਡੇ ਰੇਹੜੀਆਂ ’ਤੇ ਫਾਸਟ ਫੂਡ ਆਦਿ ਬਣਾ ਕੇ ਸਰਕਾਰ ਦਾ ਮੂੰਹ ਚਿੜਾ ਰਹੇ ਹਨ। ਇਸੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਵਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ। ਸਿਵਲ ਸਪਲਾਈ ਵਿਭਾਗ ਅਤੇ ਹੋਰ ਰੋਜ਼ਾਨਾ ਜ਼ਰੂਰੀ ਵਸਤੂਆਂ ਵਰਤਣ ਵਾਲੇ ਸਾਮਾਨ ’ਤੇ ਨਜ਼ਰ ਰੱਖਣ ਵਾਲੇ ਵਿਭਾਗ ਵੀ ਸੁੱਤੇ ਹਨ। ਗੁਰਦਾਸਪੁਰ ਸ਼ਹਿਰ ਤੇ ਆਸ-ਪਾਸ ਇਲਾਕੇ ਵਿਚ ਸਭ ਤੋਂ ਜਿਆਦਾ ਵਿਅਸਤ ਸੜਕ ਲਾਈਬ੍ਰੇਰੀ ਰੋਡ ਤੋਂ ਹਾਨੂੰਮਾਨ ਚੌਂਕ ਤੱਕ ਹੈ, ਜਿਥੇ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਰੇਹੜੀ ਵਾਲਿਆਂ ਵਲੋਂ ਬੇਖੌਫ ਬਿਨਾਂ ਕਿਸੇ ਡਰ ਤੋਂ ਕੀਤੀ ਜਾ ਰਹੀ ਹੈ ਹੈ। ਲੋਕਾਂ ਦਾ ਕਹਿਣਾ ਹੈ ਕਿ ਸਬੰਧਤ ਵਿਭਾਗ ਵਲੋਂ ਘਰੇਲੂ ਗੈਸ ਦੀ ਵਰਤੋਂ ਨੂੰ ਰੋਕਣ ਲਈ ਰੇਹੜੀ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਵਿਭਾਗ ਨੂੰ ਚਾਹੀਦਾ ਹੈ ਕਿ ਘਰੇਲੂ ਗੈਸ ਸਿਲੰਡਰ ਵਰਤਣ ਵਾਲੇ ਰੇਹੜੀ ਫੜੀ ਵਾਲਿਆਂ ’ਤੇ ਨਕੇਲ ਕੱਸੀ ਜਾਵੇ ਤਾਂ ਜੋ ਸਰਕਾਰ ਨੂੰ ਲੱਖਾ ਦੇ ਲੱਗ ਰਹੇ ਚੂਨੇ ਤੋਂ ਬਚਾਅ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਲਾਧੂਪੁਰ ਦੀ ਜਮਾਤ ਬੀ.ਏ. ਸਮੈਸਟਰ ਛੇਵਾਂ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਦੋਸ਼ੀ ਗ੍ਰਿਫ਼ਤਾਰ
Ad Position 24
No active advertisement