05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਲਖਬੀਰ ਸਿੰਘ ਲੋਧੀਨੰਗਲ ਤੇ ਕੰਵਰਸੰਦੀਪ ਸਿੰਘ ਨੇ ਅਕਾਲੀ ਵਰਕਰਾਂ ਨੂੰ 2027 ਲਈ ਕਮਰਕੱਸੇ ਕਰਨ ਸੰਬੰਧੀ ਹਲੂਣਾ ਦਿੱਤਾ ਕਿਹਾ, ਤਗੜੇ ਹੋਵੋ, ਅਕਾਲੀ ਦਲ ਦੀ ਹਨੇਰੀ ਅੱਗੇ ‘ਆਪ’ ਦੀਆਂ ਹਲਕਾ ਇੰਚਾਰਜੀਆਂ ਨਹੀਂ ਟਿਕ ਸਕਣਗੀਆਂ

ਫਤਹਿਗੜ੍ਹ ਚੂੜੀਆਂ, 5 ਅਗਸਤ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ, ਜਦ ਕਿ ਪਿਛਲੇ ਦਹਾਕਿਆਂ ਦਾ ਹਿਸਾਬ ਲਗਾਈਏ ਤਾਂ ਹੁਣ ਤੱਕ ਹਰ ਪੱਖੋਂ ਪੰਜਾਬ ਦਾ ਫਿਕਰ ਤੇ ਵਿਕਾਸ ਜਿੰਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਨੇ ਕੀਤਾ ਹੈ, ਹਾਲੇ ਤੱਕ ਕੋਈ ਵੀ ਪਾਰਟੀ ਮੁਕਾਬਲਾ ਨਹੀਂ ਕਰ ਸਕੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਰ ਕਮੇਟੀ ਮੈਂਬਰ ਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਤੇ ਕੰਵਰਸੰਦੀਪ ਸਿੰਘ ਸਨੀ ਲੋਧੀਨੰਗਲ ਨੇ ਕੀਤਾ।

Ad Position 21
No active advertisement
ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਤੇ ਕੰਵਰਸੰਦੀਪ ਸਿੰਘ ਸੰਨੀ ਲੋਧੀਨੰਗਲ 06-08-2026
ਫਤਹਿਗੜ੍ਹ ਚੂੜੀਆਂ, 5 ਅਗਸਤ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ, ਜਦ ਕਿ ਪਿਛਲੇ ਦਹਾਕਿਆਂ ਦਾ ਹਿਸਾਬ ਲਗਾਈਏ ਤਾਂ ਹੁਣ ਤੱਕ ਹਰ ਪੱਖੋਂ ਪੰਜਾਬ ਦਾ ਫਿਕਰ ਤੇ ਵਿਕਾਸ ਜਿੰਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਨੇ ਕੀਤਾ ਹੈ, ਹਾਲੇ ਤੱਕ ਕੋਈ ਵੀ ਪਾਰਟੀ ਮੁਕਾਬਲਾ ਨਹੀਂ ਕਰ ਸਕੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਰ ਕਮੇਟੀ ਮੈਂਬਰ ਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਤੇ ਕੰਵਰਸੰਦੀਪ ਸਿੰਘ ਸਨੀ ਲੋਧੀਨੰਗਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਚਾਰ ਸਾਲਾਂ ਦੇ ਸਮੇਂ ਵਿਚ ਪੰਜਾਬ ਦੀ ਮੌਜੂਦਾ ਮਾਨ ਸਰਕਾਰ ਜੋ ਵੱਡਾ ਬਦਲਾਅ ਕਰਨ ਅਤੇ ਕਈ ਤਰ੍ਹਾਂ ਨਾਲ ਝੂਠ ਦੀਆਂ ਖੇਡਾਂ ਖੇਡ ਕੇ 92 ਸੀਟਾਂ ਦੇ ਨਾਲ ਪੰਜਾਬ ਉੱਪਰ ਕਾਬਜ਼ ਹੋਈ ਸੀ, ਪਰ ਪੰਜਾਬ ਦੇ ਪਿੰਡਾਂ ਸਮੇਤ ਹਲਕਾ ਫਤਹਿਗੜ੍ਹ ਚੂੜੀਆਂ ਦੇ ਵੱਡੀ ਗਿਣਤੀ ਵਿਚ ਅਜਿਹੇ ਪਿੰਡ ਹਨ, ਜਿੱਥੇ ਪੰਜਾਬ ਸਰਕਾਰ ਹਾਲੇ ਤੱਕ ਕਿਸੇ ਇੱਟ ਦਾ ਪਾਸਾ ਵੀ ਨਹੀਂ ਥੱਲ ਸਕੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਵਲੋਂ 2027 ਮਿਸ਼ਨ ਲਈ ਕਮਰਕੱਸੇ ਕਰਕੇ ਚੋਣ ਜੰਗ ਲੜੀ ਜਾਵੇਗੀ, ਜਦ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਨੇਰੀ ਅੱਗੇ ਆਮ ਆਦਮੀ ਪਾਰਟੀ ਦੀਆਂ ਹਲਕਾ ਇੰਚਾਰਜੀਆਂ ਟਿਕ ਨਹੀਂ ਸਕਣਗੀਆਂ। ਉਨ੍ਹਾਂ ਹਲਕਾ ਫਤਹਿਗੜ੍ਹ ਚੂੜੀਆਂ ਦੇ ਸਮੂਹ ਦਰਜਾ-ਬ-ਦਰਜਾ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਹਲੂਣਾ ਦਿੱਤਾ ਕਿ ਉੱਠੋ ਜਾਗੋ ਤੇ ਤਗੜੇ ਹੋਵੋ, ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨ ਲਈ ਇਕਜੁੱਟਤਾ ਨਾਲ ਦਿਨ-ਰਾਤ ਮਿਹਨਤ ਕਰ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਨੂੰ ਅੱਗੇ ਲਿਆਈਏ ਅਤੇ ਹਲਕੇ ਨੂੰ ਮੁੜ ਚੰਗੇ ਵਿਕਾਸ ਤੇ ਬੁਲੰਦੀਆਂ ’ਤੇ ਲਿਜਾਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਮਜ਼ਬੂਤ ਕਰੀਏ। ਉਨ੍ਹਾਂ ਕਿਹਾ ਕਿ ਜਲਦੀ ਹੀ ਪੂਰੇ ਹਲਕੇ ਦੇ ਸੀਨੀਅਰ ਵਰਕਰਾਂ ਦੀ ਮੀਟਿੰਗ ਬੁਲਾ ਕੇ ਸਾਂਝਾ ਸਲਾਹ ਮਸ਼ਵਰਾ ਕਰ ਕੇ ਹਲਕੇ ਨੂੰ ਵੱਖ-ਵੱਖ ਜ਼ੋਨਾਂ ਵਿਚ ਵੰਡ ਕੇ ਮੀਟਿੰਗਾਂ ਦੀ ਪਹਿਲ ਕਦਮੀ ਸ਼ੁਰੂ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਮਾਨਯੋਗ ਹਾਈ ਕੋਰਟ ਦੇ ਫੈਸਲੇ ਅਨੁਸਾਰ ਪੰਜਾਬ ਸਰਕਾਰ ਪੈਨਸ਼ਨਰਾਂ ਦਾ ਡੀ.ਏ. ਜਲਦੀ ਦੇਵੇ: ਪ੍ਰਧਾਨ ਰੰਧਾਵਾ ਅਗਲੀ ਖ਼ਬਰ ਕਾਂਗਰਸ ਬਲਾਕ ਪ੍ਰਧਾਨ ਵਲੋਂ ਪ੍ਰਤਾਪ ਸਿੰਘ ਬਾਜਵਾ ਦੇ ਹੱਕ ’ਚ ਮੀਟਿੰਗਾਂ
Ad Position 24
No active advertisement