06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸੀਵਰੇਜ ਲਈ ਪੁੱਟੇ ਨਾਲੇ ਵਿਚ ਡਿੱਗੀ ਪਾਵਰਕਾਮ ਅਧਿਕਾਰੀ ਦੀ ਕਾਰ

ਕਾਹਨੂੰਵਾਨ, 5 ਅਗਸਤ (ਨਿਸ਼ਾਨ ਸਿੰਘ ਚਾਹਲ)-ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਕਠਾਣਾ ਤੇ ਜਾਗੋਵਾਲ ਬੇਟ ਦੇ ਗੰਦੇ ਪਾਣੀ ਦੇ ਨਿਕਾਸ ਲਈ ਪੰਚਾਇਤ ਵਿਭਾਗ ਵਲੋਂ ਚੱਕ ਸ਼ਰੀਫ-ਪੁਰਾਣਾ ਸ਼ਾਲਾ ਸੜਕ ਕਿਨਾਰੇ ਪਿਛਲੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਸੀਵਰੇਜ ਨਾਲੇ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਪਰ ਢਿੱਲੀ ਰਫ਼ਤਾਰ ਦੇ ਨਾਲ ਇਸ ਨਾਲੇ ਦੇ ਨਿਰਮਾਣ ਦਾ ਕੰਮ ਹੋਣ ਕਾਰਨ ਇਸ ਸੜਕ ਉਪਰੋਂ ਲੰਘਦੇ ਲੋਕ ਅਕਸਰ ਹੀ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ, ਪਰ ਇਸ ਪਾਸੇ ਵੱਲ ਨਾ ਤਾਂ ਪੰਚਾਇਤ ਵਿਭਾਗ ਕੋਈ ਧਿਆਨ ਦੇ ਰਿਹਾ ਅਤੇ ਨਾ ਹੀ ਇਸ ਨਾਲੇ ਨੂੰ ਬਣਾ ਰਹੇ ਠੇਕੇਦਾਰ ਵਲੋਂ ਇਸ ਕੰਮ ਨੂੰ ਨੇਪਰੇ ਚਾੜਨ ਲਈ ਕੋਈ ਤਵੱਜੋ ਦਿੱਤੀ ਜਾ ਰਹੀ ਹੈ, ਜਿਸ ਕਾਰਨ ਲੋਕ ਨਿੱਤ ਦਿਨ ਇਥੇ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਇਸ ਸਥਾਨ ’ਤੇ ਹਾਦਸੇ ਦਾ ਸ਼ਿਕਾਰ ਹੋਏ ਪਾਵਰਕਾਮ ਦੇ ਅਧਿਕਾਰੀ ਹਰਜਿੰਦਰ ਸਿੰਘ ਵਾਸੀ ਬਹੂਰੀਆਂ ਸੈਣੀਆਂ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੀ ਕਾਰ ’ਤੇ ਆਪਣੇ ਪਿੰਡ ਜਾ ਰਹੇ ਸਨ ਤਾਂ ਇਸ ਦੌਰਾਨ ਸਾਹਮਣੇ ਤੋਂ ਤੇਜ਼ ਰਫ਼ਤਾਰ ਵਿਚ ਆਈ ਇਕ ਹੋਰ ਕਾਰ ਦੀਆਂ ਤੇਜ਼ ਲਾਈਟਾਂ ਕਾਰਨ ਉਹ ਸੜਕ ਕਿਨਾਰੇ ਪੁੱਟੇ ਨਾਲੇ ਨੂੰ ਨਹੀਂ ਦੇਖ ਸਕਿਆ, ਜਿਸ ਕਾਰਨ ਉਸ ਦੀ ਕਾਰ ਇਸ ਨਾਲੇ ਵਿਚ ਜਾ ਡਿੱਗੀ, ਜਿਸ ਕਾਰਨ ਉਸ ਦੀ ਕਾਰ ਦਾ ਬਹੁਤ ਨੁਕਸਾਨ ਹੋਇਆ।

Ad Position 21
No active advertisement
ਨਿਰਮਾਣ ਅਧੀਨ ਨਾਲੇ ਵਿਚ ਡਿੱਗੀ ਕਾਰ ਬਾਰੇ ਜਾਣਕਾਰੀ ਦਿੰਦਾ ਹੋਇਆ ਪਾਵਰਕਾਮ ਅਧਿਕਾਰੀ ਹਰਜਿੰਦਰ ਸਿੰਘ। ਤਸਵੀਰ : ਨਿਸ਼ਾਨ ਸਿੰਘ ਚਾਹਲ 06-08-2026
ਕਾਹਨੂੰਵਾਨ, 5 ਅਗਸਤ (ਨਿਸ਼ਾਨ ਸਿੰਘ ਚਾਹਲ)-ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਕਠਾਣਾ ਤੇ ਜਾਗੋਵਾਲ ਬੇਟ ਦੇ ਗੰਦੇ ਪਾਣੀ ਦੇ ਨਿਕਾਸ ਲਈ ਪੰਚਾਇਤ ਵਿਭਾਗ ਵਲੋਂ ਚੱਕ ਸ਼ਰੀਫ-ਪੁਰਾਣਾ ਸ਼ਾਲਾ ਸੜਕ ਕਿਨਾਰੇ ਪਿਛਲੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਸੀਵਰੇਜ ਨਾਲੇ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਪਰ ਢਿੱਲੀ ਰਫ਼ਤਾਰ ਦੇ ਨਾਲ ਇਸ ਨਾਲੇ ਦੇ ਨਿਰਮਾਣ ਦਾ ਕੰਮ ਹੋਣ ਕਾਰਨ ਇਸ ਸੜਕ ਉਪਰੋਂ ਲੰਘਦੇ ਲੋਕ ਅਕਸਰ ਹੀ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ, ਪਰ ਇਸ ਪਾਸੇ ਵੱਲ ਨਾ ਤਾਂ ਪੰਚਾਇਤ ਵਿਭਾਗ ਕੋਈ ਧਿਆਨ ਦੇ ਰਿਹਾ ਅਤੇ ਨਾ ਹੀ ਇਸ ਨਾਲੇ ਨੂੰ ਬਣਾ ਰਹੇ ਠੇਕੇਦਾਰ ਵਲੋਂ ਇਸ ਕੰਮ ਨੂੰ ਨੇਪਰੇ ਚਾੜਨ ਲਈ ਕੋਈ ਤਵੱਜੋ ਦਿੱਤੀ ਜਾ ਰਹੀ ਹੈ, ਜਿਸ ਕਾਰਨ ਲੋਕ ਨਿੱਤ ਦਿਨ ਇਥੇ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਇਸ ਸਥਾਨ ’ਤੇ ਹਾਦਸੇ ਦਾ ਸ਼ਿਕਾਰ ਹੋਏ ਪਾਵਰਕਾਮ ਦੇ ਅਧਿਕਾਰੀ ਹਰਜਿੰਦਰ ਸਿੰਘ ਵਾਸੀ ਬਹੂਰੀਆਂ ਸੈਣੀਆਂ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੀ ਕਾਰ ’ਤੇ ਆਪਣੇ ਪਿੰਡ ਜਾ ਰਹੇ ਸਨ ਤਾਂ ਇਸ ਦੌਰਾਨ ਸਾਹਮਣੇ ਤੋਂ ਤੇਜ਼ ਰਫ਼ਤਾਰ ਵਿਚ ਆਈ ਇਕ ਹੋਰ ਕਾਰ ਦੀਆਂ ਤੇਜ਼ ਲਾਈਟਾਂ ਕਾਰਨ ਉਹ ਸੜਕ ਕਿਨਾਰੇ ਪੁੱਟੇ ਨਾਲੇ ਨੂੰ ਨਹੀਂ ਦੇਖ ਸਕਿਆ, ਜਿਸ ਕਾਰਨ ਉਸ ਦੀ ਕਾਰ ਇਸ ਨਾਲੇ ਵਿਚ ਜਾ ਡਿੱਗੀ, ਜਿਸ ਕਾਰਨ ਉਸ ਦੀ ਕਾਰ ਦਾ ਬਹੁਤ ਨੁਕਸਾਨ ਹੋਇਆ। ਇਸ ਦੇ ਨਾਲ ਹੀ ਉਸ ਨੂੰ ਆਪਣੇ ਘਰ ਤੱਕ ਪਹੁੰਚਣ ਬਹੁਤ ਪ੍ਰੇਸ਼ਾਨੀ ਵੀ ਹੋਈ, ਕਿਉਂਕਿ ਰਾਤ ਦੇ ਹਨੇਰੇ ’ਚ ਕੋਈ ਵੀ ਰਾਹਗੀਰ ਉਸ ਦੀ ਮਦਦ ਕਰਨ ਲਈ ਰਾਜ਼ੀ ਨਹੀਂ ਹੋਇਆ। ਅਧਿਕਾਰੀ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਉਸ ਨੇ ਸੰਬੰਧਤ ਠੇਕੇਦਾਰ ਤੇ ਉਸ ਦੇ ਕਰਿੰਦੇ ਨਾਲ ਗੱਲਬਾਤ ਕੀਤੀ ਤਾਂ ਉਹ ਬੜੀ ਬਦਤਮੀਜ਼ੀ ਨਾਲ ਮੇਰੇ ਨਾਲ ਪੇਸ਼ ਆਏ। ਇਸ ਮਾਮਲੇ ਸੰਬੰਧੀ ਜਦੋਂ ਬੀ.ਡੀ.ਪੀ.ਓ. ਕਾਹਨੂੰਵਾਨ ਸੁਰਜੀਤ ਸਿੰਘ ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਾਰਿਸ਼ ਦਾ ਮੌਸਮ ਹੋਣ ਕਾਰਨ ਇਸ ਨਾਲੇ ਦੇ ਨਿਰਮਾਣ ਵਿਚ ਦਿੱਕਤ ਪੇਸ਼ ਆ ਰਹੀ ਹੈ। ਇਸ ਨਾਲੇ ਦੇ ਨਿਰਮਾਣ ਦੇ ਕੰਮ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਡਾ. ਅਮਰਬੀਰ ਸਿੰਘ ਬੋਪਾਰਾਏ ਦੀ ਮੈਡੀਕਲ ਸੁਪਰਡੈਂਟ ਵਜੋਂ ਨਿਯੁਕਤੀ ਨਾਲ ਗੁਰਦਾਸਪੁਰ ਜ਼ਿਲ੍ਹੇ ਦਾ ਮਾਣ ਵਧਿਆ ਗੁਰੂ ਗੋਬਿੰ... ਅਗਲੀ ਖ਼ਬਰ ਰਵੀਕਰਨ ਸਿੰਘ ਕਾਹਲੋਂ ਨੂੰ ਭਾਜਪਾ ਦਾ ਸੂਬਾ ਉਪ ਪ੍ਰਧਾਨ ਬਣਾਏ ਜਾਣ ’ਤੇ ਲਖਵਿੰਦਰ ਸਿੰਘ ਰਾਜਪੂਤ ਵਲੋਂ ਭਰਵਾਂ ਸਵਾਗਤ
Ad Position 24
No active advertisement