‘ ਅਲ ਕਬੀਰ’ ਬੀਫ ਕੰਪਨੀ ਦੇ ਨਾਂਅ ’ਚੋਂ ‘ਕਬੀਰ’ ਸ਼ਬਦ ਹਟਾਉਣ ਦੀ ਮੰਗ
* ਸਦਗੁਰੂ ਕਬੀਰ ਸਾਹਿਬ ਵੈਲਫੇਅਰ ਸੁਸਾਇਟੀ ਵਲੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਸੌਂਪਿਆ ਮੰਗ ਪੱਤਰ
ਪਠਾਨਕੋਟ, 5 ਅਗਸਤ (ਸੰਧੂ)-ਅੰਤਰਰਾਸ਼ਟਰੀ ਕਬੀਰ ਪੰਥ ਮਹਾਂਸੰਘ ਦੇ ਬੈਨਰ ਹੇਠ ਸਦਗੁਰੂ ਕਬੀਰ ਸਾਹਿਬ ਵੈਲਫੇਅਰ ਸੁਸਾਇਟੀ ਜ਼ਿਲ੍ਹਾ ਪਠਾਨਕੋਟ ਵਲੋਂ ਪ੍ਰਧਾਨ ਭਾਗੂ ਰਾਮ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਡਾ: ਪੱਲਵੀ ਰਾਹੀਂ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ 2 ਅਹਿਮ ਮੰਗ ਪੱਤਰ ਸੌਂਪੇ ਗਏ । ਇਸ ਮੌਕੇ ਸੁਸਾਇਟੀ ਦੇ ਜਰਨਲ ਸਕੱਤਰ ਕਰਨੈਲ ਸਿੰਘ, ਕੈਸ਼ੀਅਰ ਰਾਜ ਕੁਮਾਰ, ਅਜੀਤ ਭਗਤ, ਦਿਆਲ ਭਗਤ, ਰਾਮਾ ਭਗਤ, ਨੰਬਰਦਾਰ ਬਾਲ ਕ੍ਰਿਸ਼ਨ, ਹੰਸ ਰਾਜ, ਨਰੇਸ਼ ਭਗਤ, ਤਰਸੇਮ ਭਗਤ, ਰਾਜੂ ਭਗਤ ਅਤੇ ਰੂਪਾ ਭਗਤ ਆਦਿ ਹਾਜ਼ਰ ਸਨ ।
ਪਠਾਨਕੋਟ, 5 ਅਗਸਤ (ਸੰਧੂ)-ਅੰਤਰਰਾਸ਼ਟਰੀ ਕਬੀਰ ਪੰਥ ਮਹਾਂਸੰਘ ਦੇ ਬੈਨਰ ਹੇਠ ਸਦਗੁਰੂ ਕਬੀਰ ਸਾਹਿਬ ਵੈਲਫੇਅਰ ਸੁਸਾਇਟੀ ਜ਼ਿਲ੍ਹਾ ਪਠਾਨਕੋਟ ਵਲੋਂ ਪ੍ਰਧਾਨ ਭਾਗੂ ਰਾਮ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਡਾ: ਪੱਲਵੀ ਰਾਹੀਂ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ 2 ਅਹਿਮ ਮੰਗ ਪੱਤਰ ਸੌਂਪੇ ਗਏ । ਇਸ ਮੌਕੇ ਸੁਸਾਇਟੀ ਦੇ ਜਰਨਲ ਸਕੱਤਰ ਕਰਨੈਲ ਸਿੰਘ, ਕੈਸ਼ੀਅਰ ਰਾਜ ਕੁਮਾਰ, ਅਜੀਤ ਭਗਤ, ਦਿਆਲ ਭਗਤ, ਰਾਮਾ ਭਗਤ, ਨੰਬਰਦਾਰ ਬਾਲ ਕ੍ਰਿਸ਼ਨ, ਹੰਸ ਰਾਜ, ਨਰੇਸ਼ ਭਗਤ, ਤਰਸੇਮ ਭਗਤ, ਰਾਜੂ ਭਗਤ ਅਤੇ ਰੂਪਾ ਭਗਤ ਆਦਿ ਹਾਜ਼ਰ ਸਨ । ਮੰਗ ਪੱਤਰ ’ਚ ਸਭ ਤੋਂ ਵੱਡੀ ਮੰਗ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ’ਚ ਚੱਲ ਰਹੀ ‘ਅਲ ਕਬੀਰ ਲਿਮਟਿਡ’ ਬੀਫ ਕੰਪਨੀ ਦੇ ਨਾਂਅ ਵਿਚੋਂ ‘ਕਬੀਰ’ ਸ਼ਬਦ ਤੁਰੰਤ ਹਟਾਉਣ ਦੀ ਮੰਗ ਕੀਤੀ ਗਈ । ਸੁਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਸੰਤ ਸ਼੍ਰੋਮਣੀ ਸਦਗੁਰੂ ਕਬੀਰ ਸਾਹਿਬ ਦਾ ਨਾਂਅ ਇਕ ਬੀਫ ਕੰਪਨੀ ਨਾਲ ਜੋੜਿਆ ਜਾਣਾ ਬਹੁਤ ਹੀ ਦੁਖਦਾਈ ਹੈ, ਜਿਸ ਕਾਰਨ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੱਸਦੇ ਕਰੋੜਾਂ ਕਬੀਰ ਪੰਥੀਆਂ, ਸੰਤਾਂ, ਮਹੰਤਾਂ ਤੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚ ਰਹੀ ਹੈ । ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ’ਚ ਤੁਰੰਤ ਦਖ਼ਲ ਦੇ ਕੇ ਕੰਪਨੀ ਦੇ ਨਾਂਅ ਵਿਚੋਂ ‘ਕਬੀਰ’ ਸ਼ਬਦ ਹਟਾਇਆ ਜਾਵੇ । ਨਾਲ ਹੀ ਚਿਤਾਵਨੀ ਦਿੱਤੀ ਗਈ ਕਿ ਜੇਕਰ 3 ਮਹੀਨਿਆਂ ਦੇ ਅੰਦਰ ਇਹ ਮੰਗ ਪੂਰੀ ਨਾ ਕੀਤੀ ਗਈ ਤਾਂ ਅੰਤਰਰਾਸ਼ਟਰੀ ਕਬੀਰ ਪੰਥ ਮਹਾਂਸੰਘ ਦੀ ਅਗਵਾਈ ਹੇਠ ਦੇਸ਼ ਭਰ ’ਚ ਚਰਨਬੱਧ ਤੇ ਵਿਆਪਕ ਅੰਦੋਲਨ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ । ਇਸ ਤੋਂ ਇਲਾਵਾ ਮੰਗ ਪੱਤਰ ਵਿਚ ਇਹ ਵੀ ਮੰਗ ਕੀਤੀ ਗਈ ਕਿ ਦੇਸ਼ ਦੇ ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ‘ਕਬੀਰ ਦਾਸ’ ਦੀ ਥਾਂ ਸਨਮਾਨ ਸਹਿਤ ‘ਸਦਗੁਰੂ ਕਬੀਰ ਸਾਹਿਬ’ ਲਿਖਿਆ ਜਾਵੇ ਤੇ ਹਰ ਸਾਲ ‘ਸਦਗੁਰੂ ਕਬੀਰ ਪ੍ਰਗਟ ਦਿਵਸ’ ਦੇ ਪਵਿੱਤਰ ਦਿਹਾੜੇ ਮੌਕੇ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਜਾਵੇ, ਤਾਂ ਜੋ ਦੇਸ਼ ਭਰ ਦੇ ਸ਼ਰਧਾਲੂ ਸ਼ਰਧਾ ਅਤੇ ਸਤਿਕਾਰ ਨਾਲ ਇਹ ਦਿਹਾੜਾ ਮਨਾ ਸਕਣ ।