05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਛੋਟੂ ਨਾਥ ਮੰਦਿਰ ਤੋਂ ਬਲੌਰ ਤੱਕ ਸੜਕ ਦੀ ਹਾਲਤ ਖਸਤਾ, ਰਾਹਗੀਰ ਪ੍ਰੇਸ਼ਾਨ

ਤਾਰਾਗੜ੍ਹ, 5 ਅਗਸਤ (ਸੋਹਨ ਲਾਲ)-ਹਲਕਾ ਭੋਆ ਦੇ ਅਧੀਨ ਪੈਂਦੇ ਪਿੰਡ ਛੋਟੂ ਨਾਥ ਦੇ ਮੰਦਿਰ ਤੋਂ ਲੈ ਕੇ ਬਲੌਰ ਤੱਕ ਸੜਕ ਦਾ ਨੀਂਹ ਪੱਥਰ ਹਲਕਾ ਭੋਆ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜਨਵਰੀ ਮਹੀਨੇ ਰੱਖਿਆ ਸੀ ਤੇ ਉਸ ਸਮੇਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪਿੰਡ ਪਹਾੜੋਚੱਕ, ਕੈਰੇ ਮਦਾਰਪੁਰ, ਢੋਲੋਵਾਲ ਤੇ ਬਲੌਰ ਆਦਿ ਪਿੰਡਾਂ ਨੂੰ ਜਾਣ ਵਾਲੀ ਸੜਕ ਇਕ ਮਹੀਨੇ ਅੰਦਰ ਬਣਾਈ ਜਾਵੇਗੀ। ਲੋਕਾਂ ਦਾ ਕਹਿਣਾ ਹੈ ਕਿ 7-8 ਮਹੀਨੇ ਬੀਤਣ ਤੋਂ ਬਾਅਦ ਵੀ ਇਹ ਸੜਕ ਅਜੇ ਤੱਕ ਨਹੀਂ ਬਣਾਈ ਗਈ।

Ad Position 21
No active advertisement
ਅਜੀਤ ਡੈਸਕ 06-08-2026
ਤਾਰਾਗੜ੍ਹ, 5 ਅਗਸਤ (ਸੋਹਨ ਲਾਲ)-ਹਲਕਾ ਭੋਆ ਦੇ ਅਧੀਨ ਪੈਂਦੇ ਪਿੰਡ ਛੋਟੂ ਨਾਥ ਦੇ ਮੰਦਿਰ ਤੋਂ ਲੈ ਕੇ ਬਲੌਰ ਤੱਕ ਸੜਕ ਦਾ ਨੀਂਹ ਪੱਥਰ ਹਲਕਾ ਭੋਆ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜਨਵਰੀ ਮਹੀਨੇ ਰੱਖਿਆ ਸੀ ਤੇ ਉਸ ਸਮੇਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪਿੰਡ ਪਹਾੜੋਚੱਕ, ਕੈਰੇ ਮਦਾਰਪੁਰ, ਢੋਲੋਵਾਲ ਤੇ ਬਲੌਰ ਆਦਿ ਪਿੰਡਾਂ ਨੂੰ ਜਾਣ ਵਾਲੀ ਸੜਕ ਇਕ ਮਹੀਨੇ ਅੰਦਰ ਬਣਾਈ ਜਾਵੇਗੀ। ਲੋਕਾਂ ਦਾ ਕਹਿਣਾ ਹੈ ਕਿ 7-8 ਮਹੀਨੇ ਬੀਤਣ ਤੋਂ ਬਾਅਦ ਵੀ ਇਹ ਸੜਕ ਅਜੇ ਤੱਕ ਨਹੀਂ ਬਣਾਈ ਗਈ। ਜਿਸ ਕਾਰਨ ਲੋਕਾਂ ਅੰਦਰ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਹਲਕੇ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਕੋਲੋਂ ਮੰਗ ਕੀਤੀ ਹੈ ਕਿ ਛੋਟੂ ਨਾਥ ਮੰਦਿਰ ਤੋਂ ਲੈ ਕੇ ਬਲੌਰ ਤੱਕ ਸੜਕ ਜਲਦ ਬਣਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਭਾਜਪਾ ਦੇ ਨਵ-ਨਿਯੁਕਤ ਸੂਬਾ ਸਕੱਤਰ ਰਾਕੇਸ਼ ਸ਼ਰਮਾ ਦਾ ਸਨਮਾਨ
Ad Position 24
No active advertisement