ਆਊਟਸੋਰਸ ਮੁਲਾਜ਼ਮਾਂ ਵਲੋਂ ਗਵਰਨਰ ਨੂੰ ਅਪੀਲ
ਸਿੱਧੇ ਠੇਕੇ ’ਤੇ ਲਿਆਉਣ ਵਾਲਾ ਬਿੱਲ ਤੁਰੰਤ ਮਨਜ਼ੂਰ ਕਰੋ
ਪਠਾਨਕੋਟ, 7 ਅਗਸਤ (ਵਿਨੋਦ)-ਪਾਵਰਕਾਮ ਤੇ ਟਰਾਂਸਕੋ ਆਊਟਸੋਰਸ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਨੇ ਗਵਰਨਰ ਸਾਹਿਬ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਆਊਟਸੋਰਸਡ ਮੁਲਾਜ਼ਮਾਂ ਨੂੰ ਸਿੱਧੇ ਵਿਭਾਗ ਵਿੱਚ ਠੇਕੇ ‘ਤੇ ਲਿਆਉਣ ਸਬੰਧੀ ਬਿੱਲ ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾਵੇ । ਇਸ ਸਬੰਧੀ ਇਕ ਮੰਗ ਪੱਤਰ ਏ.
ਪਠਾਨਕੋਟ, 7 ਅਗਸਤ (ਵਿਨੋਦ)-ਪਾਵਰਕਾਮ ਤੇ ਟਰਾਂਸਕੋ ਆਊਟਸੋਰਸ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਨੇ ਗਵਰਨਰ ਸਾਹਿਬ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਆਊਟਸੋਰਸਡ ਮੁਲਾਜ਼ਮਾਂ ਨੂੰ ਸਿੱਧੇ ਵਿਭਾਗ ਵਿੱਚ ਠੇਕੇ ‘ਤੇ ਲਿਆਉਣ ਸਬੰਧੀ ਬਿੱਲ ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾਵੇ । ਇਸ ਸਬੰਧੀ ਇਕ ਮੰਗ ਪੱਤਰ ਏ.ਡੀ.ਸੀ. ਅਰਸ਼ਦੀਪ ਸਿੰਘ ਨੂੰ ਦਿੱਤਾ ਗਿਆ, ਮੰਗਾਂ ਵਿਚ ਦੱਸਿਆ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਆਊਟਸੋਰਸ ਲੇਬਰ ਪ੍ਰਣਾਲੀ ਰੱਦ ਕਰਕੇ ਮੁਲਾਜ਼ਮਾਂ ਨੂੰ ਸਿੱਧੇ ਵਿਭਾਗ ‘ਚ ਲੈਣ ਦੀ ਮੰਗ ਕੀਤੀ ਜਾ ਰਹੀ ਹੈ । ਮੌਜੂਦਾ ਸਰਕਾਰ ਨੇ ਇਸ ਸਬੰਧੀ ਫੈਸਲਾ ਲੈਣ ਦਾ ਐਲਾਨ ਕੀਤਾ ਸੀ ਤੇ ਬਿੱਲ ਪਾਸ ਕਰਕੇ ਗਵਰਨਰ ਕੋਲ ਮਨਜ਼ੂਰੀ ਲਈ ਭੇਜਿਆ ਵੀ ਗਿਆ ਹੈ । ਕਮੇਟੀ ਨੇ ਮੰਗ ਕੀਤੀ ਕਿ ਗਵਰਨਰ ਸਾਹਿਬ ਇਸ ਬਿੱਲ ਨੂੰ ਤੁਰੰਤ ਮਨਜ਼ੂਰੀ ਦੇਣ ਤਾਂ ਜੋ ਸਰਕਾਰ ਵਲੋਂ ਕੀਤੇ ਵਾਅਦੇ ਅਨੁਸਾਰ ਮੁਲਾਜ਼ਮਾਂ ਨੂੰ ਜਲਦ ਵਿਭਾਗ ‘ਚ ਲਿਆ ਜਾ ਸਕੇ । ਕਮੇਟੀ ਨੂੰ ਆਸ ਹੈ ਕਿ ਗਵਰਨਰ ਸਾਹਿਬ ਹਜ਼ਾਰਾਂ ਆਊਟਸੋਰਸਡ ਮੁਲਾਜ਼ਮਾਂ ਦੀ ਇਸ ਅਪੀਲ ਨੂੰ ਤੁਰੰਤ ਪ੍ਰਵਾਨ ਕਰਨਗੇ । ਇਸ ਮੌਕੇ ਗੁਰਵਿੰਦਰ ਸਿੰਘ ਪੰਨੂ, ਜਗਰੂਪ ਸਿੰਘ, ਸਿਮਰਨਜੀਤ ਸਿੰਘ ਨਿੱਲੋਂ, ਗੁਰਪ੍ਰੀਤ ਸਿੰਘ ਢਿੱਲੋਂ ਅਤੇ ਹੋਰ ਆਗੂ ਹਾਜ਼ਰ ਸਨ ।