ਚੋਣਾਂ ਤੋਂ ਪਹਿਲਾਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਸਰਕਾਰ ਨੂੰ ਭੁਗਤਣਾ ਪਵੇਗਾ ਖਮਿਆਜ਼ਾ-ਕਾਮਰੇਡ ਅਮਰਜੀਤ ਸਿੰਘ ਸੈਣੀ
ਗੁਰਦਾਸਪੁਰ, 8 ਅਗਸਤ (ਚੱਕਰਾਜਾ)-ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸਨ ਨਾਲ ਫਰਵਰੀ 2023 ਤੋਂ ਜੂਨ 2026 ਤੱਕ ਮੰਗ ਪੱਤਰ ਤੇ ਯਾਦ ਪੱਤਰ ਦੇ ਕੇ ਜਾਣੂ ਕਰਵਾਇਆ ਹੈ, ਜਿਨ੍ਹਾਂ ਵਿਚ ਫਾਇਰ ਬ੍ਰਿਗੇਡ ਦਫਤਰ ਨੂੰ ਬਾਹਰ ਕਰਨ, ਟ੍ਰੈਫਿਕ ਸਮੱਸਿਆ ਦਾ ਪੱਕਾ ਹੱਲ ਕਰਨ, ਨਾਜਾਇਜ਼ ਕਬਜ਼ੇ ਹਟਾਉਣ, ਰੇਹੜੀਆਂ ਇਕ ਜਗਾ ਕਰਨ, ਲਾਇਬ੍ਰੇਰੀ ਚੌਕ ਤੋਂ ਭਾਈ ਲਾਲੋ ਚੌਕ ਤੱਕ 5-5 ਫੁੱਟ ਦਾ ਫੁੱਟਪਾਥ, ਮੱਛੀ ਮਾਰਕੀਟ ਨੂੰ ਬਾਹਰ ਕਰਨ, ਗੁਰੂ ਨਾਨਕ ਪਾਰਕ, ਫਿਸ਼ ਪਾਰਕ ਅਤੇ ਨਹਿਰੂ ਪਾਰਕ ਦਾ ਸਫਾਈ ਕਰਨ, ਟੁੱਟੀਆਂ ਸੜਕਾਂ ਦੀ ਮੁਰੰਮਤ, ਕੂੜੇ ਕਰਕਟ ਦੀ ਸੰਭਾਲ, ਗਲੀਆਂ ਵਿਚ ਟੁੱਟੀਆਂ ਇੰਟਰਲਾਕ ਟਾਈਲਾਂ ਦੀ ਮੁਰੰਮਤ, ਸਟਰੀਟ ਲਾਈਟਾਂ ਦੀ ਦੁਰਵਰਤੋਂ ਰੋਕਣ, ਪ੍ਰਬੰਧਕੀ ਤੇ ਕੋਰਟ ਕੰਪਲੈਕਸ ਵਾਲੀ ਸੜਕ ’ਤੇ ਨਾਜਾਇਜ਼ ਕਬਜ਼ੇ ਹਟਾਉਣ ਆਦਿ ਮੰਗਾਂ ਸ਼ਾਮਿਲ ਹਨ। ਇਹ ਪ੍ਰਗਟਾਵਾ ਸਮਾਜ ਸੇਵੀ ਜਥੇਬੰਦੀ ਦੇ ਜਿਲ੍ਹਾ ਆਗੂ ਤੇ ਸੀਟੂ ਦੇ ਜ਼ਿਲ੍ਹਾ ਵਿੱਤ ਸਕੱਤਰ ਕਾਮਰੇਡ ਅਮਰਜੀਤ ਸਿੰਘ ਸੈਣੀ ਨੇ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਕਾਂਗਰਸ ਪਾਰਟੀ ਦੇ ਵਿਧਾਇਕ ਵਲੋਂ ਸਮੱਸਿਆਵਾਂ ਸੰਬੰਧੀ ਕੋਈ ਧਿਆਨ ਨਹੀਂ ਦਿੱਤਾ ਤੇ ਸਾਢੇ 4 ਸਾਲਾ ਦੌਰਾਨ ਜਨਤਾ ਦਾ ਕੋਈ ਵਾਅਦਾ ਪੂਰਾ ਨਹੀਂ ਕੀਤਾ।
ਗੁਰਦਾਸਪੁਰ, 8 ਅਗਸਤ (ਚੱਕਰਾਜਾ)-ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸਨ ਨਾਲ ਫਰਵਰੀ 2023 ਤੋਂ ਜੂਨ 2026 ਤੱਕ ਮੰਗ ਪੱਤਰ ਤੇ ਯਾਦ ਪੱਤਰ ਦੇ ਕੇ ਜਾਣੂ ਕਰਵਾਇਆ ਹੈ, ਜਿਨ੍ਹਾਂ ਵਿਚ ਫਾਇਰ ਬ੍ਰਿਗੇਡ ਦਫਤਰ ਨੂੰ ਬਾਹਰ ਕਰਨ, ਟ੍ਰੈਫਿਕ ਸਮੱਸਿਆ ਦਾ ਪੱਕਾ ਹੱਲ ਕਰਨ, ਨਾਜਾਇਜ਼ ਕਬਜ਼ੇ ਹਟਾਉਣ, ਰੇਹੜੀਆਂ ਇਕ ਜਗਾ ਕਰਨ, ਲਾਇਬ੍ਰੇਰੀ ਚੌਕ ਤੋਂ ਭਾਈ ਲਾਲੋ ਚੌਕ ਤੱਕ 5-5 ਫੁੱਟ ਦਾ ਫੁੱਟਪਾਥ, ਮੱਛੀ ਮਾਰਕੀਟ ਨੂੰ ਬਾਹਰ ਕਰਨ, ਗੁਰੂ ਨਾਨਕ ਪਾਰਕ, ਫਿਸ਼ ਪਾਰਕ ਅਤੇ ਨਹਿਰੂ ਪਾਰਕ ਦਾ ਸਫਾਈ ਕਰਨ, ਟੁੱਟੀਆਂ ਸੜਕਾਂ ਦੀ ਮੁਰੰਮਤ, ਕੂੜੇ ਕਰਕਟ ਦੀ ਸੰਭਾਲ, ਗਲੀਆਂ ਵਿਚ ਟੁੱਟੀਆਂ ਇੰਟਰਲਾਕ ਟਾਈਲਾਂ ਦੀ ਮੁਰੰਮਤ, ਸਟਰੀਟ ਲਾਈਟਾਂ ਦੀ ਦੁਰਵਰਤੋਂ ਰੋਕਣ, ਪ੍ਰਬੰਧਕੀ ਤੇ ਕੋਰਟ ਕੰਪਲੈਕਸ ਵਾਲੀ ਸੜਕ ’ਤੇ ਨਾਜਾਇਜ਼ ਕਬਜ਼ੇ ਹਟਾਉਣ ਆਦਿ ਮੰਗਾਂ ਸ਼ਾਮਿਲ ਹਨ। ਇਹ ਪ੍ਰਗਟਾਵਾ ਸਮਾਜ ਸੇਵੀ ਜਥੇਬੰਦੀ ਦੇ ਜਿਲ੍ਹਾ ਆਗੂ ਤੇ ਸੀਟੂ ਦੇ ਜ਼ਿਲ੍ਹਾ ਵਿੱਤ ਸਕੱਤਰ ਕਾਮਰੇਡ ਅਮਰਜੀਤ ਸਿੰਘ ਸੈਣੀ ਨੇ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਕਾਂਗਰਸ ਪਾਰਟੀ ਦੇ ਵਿਧਾਇਕ ਵਲੋਂ ਸਮੱਸਿਆਵਾਂ ਸੰਬੰਧੀ ਕੋਈ ਧਿਆਨ ਨਹੀਂ ਦਿੱਤਾ ਤੇ ਸਾਢੇ 4 ਸਾਲਾ ਦੌਰਾਨ ਜਨਤਾ ਦਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਪੈਨਸ਼ਨਰਾਂ ਤੇ ਮੁਲਾਜ਼ਮਾਂ ਨੇ ਡੀ. ਏ. ਲੈਣ ਲਈ ਦਿਨ ਰਾਤ ਇਕ ਕੀਤਾ ਹੈ, ਜਿਨ੍ਹਾਂ ਨੂੰ ਦੇਣ ਲਈ ਕੋਈ ਪੈਸਾ ਨਹੀਂ ਤੇ ਫਜੂਲ ਖਰਚਣ ਲਈ ਸਰਕਾਰ ਕੋਲ ਬਹੁਤ ਪੈਸਾ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਸਾਂਝੇ ਫਰੰਟ ਦੀ ਚੰਡੀਗੜ੍ਹ ਵਿਸ਼ਾਲ ਰੈਲੀ ਦੌਰਾਨ ਚਲਾਈਆਂ ਪਾਣੀ ਦੀਆਂ ਤੋਪਾਂ ਤੇ ਅਥਰੂ ਗੈਸ ਦੀ ਜਥੇਬੰਦੀ ਸਖਤ ਨਿਖੇਧੀ ਕਰਦੀ ਹੈ। ਇਸ ਮੌਕੇ ਰਘਬੀਰ ਸਿੰਘ ਚਾਹਲ, ਕੁਲਜੀਤ ਸਿੰਘ ਸਿਧਵਾਂ, ਕਰਨੈਲ ਸਿੰਘ ਭੁਲੇਚੱਕ, ਓਮ ਪ੍ਰਕਾਸ਼ ਸ਼ਰਮਾ, ਕਮਲਜੀਤ ਸ਼ਰਮਾ, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਨਾਮ ਸਿੰਘ, ਮਨਜੀਤ ਸਿੰਘ ਤੇ ਵਿਜੇ ਕੁਮਾਰ ਆਦਿ ਹਾਜਰ ਸਨ।