09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਵੁੱਡ ਬਲਾਜ਼ਮ ਸਕੂਲ ਦੇ ਵਿਦਿਆਰਥੀਆਂ ਨੇ ‘ਫਨ ਇਨ ਸਨ’ ਦਾ ਮਾਣਿਆ ਅਨੰਦ

ਬਟਾਲਾ, 8 ਅਗਸਤ (ਸਤਿੰਦਰ ਸਿੰਘ)-ਵੁੱਡ ਬਲਾਜ਼ਮ ਸਕੂਲ ਵਲੋਂ ਕਲਾਸ ਪਹਿਲੀ ਤੋਂ ਚੌਥੀ ਤੱਕ ਦੇ ਵਿਦਿਆਰਥੀਆਂ ਲਈ ‘ਫਨ ਇਨ ਸਨ’ ਗੁਰਦਾਸਪੁਰ ਸਥਿਤ ਵਾਟਰ ਪਾਰਕ ਦਾ ਵਿਦਿਅਕ-ਮਨੋਰੰਜਕ ਦੌਰਾ ਕਰਵਾਇਆ। ਇਸ ਦੌਰਾਨ ਵਿਦਿਆਰਥੀਆਂ ਨੇ ਪਾਣੀ ਨਾਲ ਸੰਬੰਧਤ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਵਿਚ ਭਾਗ ਲੈਂਦਿਆਂ ਭਰਪੂਰ ਆਨੰਦ ਮਾਣਿਆਂ।

Ad Position 21
No active advertisement
ਵੁੱਡ ਬਲਾਜ਼ਮ ਸਕੂਲ ਦੇ ਵਿਦਿਆਰਥੀ ਵਿਦਿਅਕ ਟੂਰ ਮੌਕੇ ਆਨੰਦ ਮਾਣਦੇ ਹੋਏ। ਤਸਵੀਰ : ਵਨੀਤ ਗੋਇਲ 09-08-2026
ਬਟਾਲਾ, 8 ਅਗਸਤ (ਸਤਿੰਦਰ ਸਿੰਘ)-ਵੁੱਡ ਬਲਾਜ਼ਮ ਸਕੂਲ ਵਲੋਂ ਕਲਾਸ ਪਹਿਲੀ ਤੋਂ ਚੌਥੀ ਤੱਕ ਦੇ ਵਿਦਿਆਰਥੀਆਂ ਲਈ ‘ਫਨ ਇਨ ਸਨ’ ਗੁਰਦਾਸਪੁਰ ਸਥਿਤ ਵਾਟਰ ਪਾਰਕ ਦਾ ਵਿਦਿਅਕ-ਮਨੋਰੰਜਕ ਦੌਰਾ ਕਰਵਾਇਆ। ਇਸ ਦੌਰਾਨ ਵਿਦਿਆਰਥੀਆਂ ਨੇ ਪਾਣੀ ਨਾਲ ਸੰਬੰਧਤ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਵਿਚ ਭਾਗ ਲੈਂਦਿਆਂ ਭਰਪੂਰ ਆਨੰਦ ਮਾਣਿਆਂ। ਸਮੁੱਚੇ ਪ੍ਰੋਗਰਾਮ ਦੌਰਾਨ ਅਧਿਆਪਕਾਂ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸੁਰੱਖਿਆ ਤੇ ਦੇਖਭਾਲ ਦਾ ਵੀ ਪੂਰਾ ਧਿਆਨ ਰੱਖਿਆ। ਸਕੂਲ ਦੀ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ, ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਅਕਾਦਮਿਕ ਡਾਇਰੈਕਟਰ ਵਸੁਧਾ ਸ਼ਰਮਾ ਤੇ ਮੁੱਖ ਅਧਿਆਪਕਾ ਗੁਰਮੀਨ ਕੌਰ ਨੇ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪਾਠਕ੍ਰਮ ਦੇ ਨਾਲ-ਨਾਲ ਸਹਿ-ਪਾਠਕ੍ਰਮ ਅਤੇ ਮਨੋਰੰਜਕ ਗਤੀਵਿਧੀਆਂ ਵੀ ਬੇਹੱਦ ਮਹੱਤਵਪੂਰਨ ਹਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਕੁਇਜ਼ ਮੁਕਾਬਲੇ ਕਰਵਾਏ ਅਗਲੀ ਖ਼ਬਰ ਆਪ ਆਗੂ । ਜੋਬਨ ਰੰਧਾਵਾ ਦੇ ਹਲਕਾ ਇੰਚਾਰਜ ਲੱਗਣ ਨਾਲ ‘ਆਪ’ ਵਰਕਰਾਂ ’ਚ ਖੁਸ਼ੀ ਦੀ ਲਹਿਰ- ਆਗੂ
Ad Position 24