09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਗੁਰੂ ਨਾਨਕ ਕਾਲਜ ਬਟਾਲਾ ਵਿਖੇ ਕੁਇਜ਼ ਮੁਕਾਬਲੇ ਕਰਵਾਏ

ਬਟਾਲਾ, 8 ਅਗਸਤ (ਸਤਿੰਦਰ ਸਿੰਘ)-ਗੁਰੂ ਨਾਨਕ ਕਾਲਜ, ਬਟਾਲਾ ਵਲੋਂ ਅੰਤਰ-ਕਾਲਜ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਸ ਵਿਚ 5 ਟੀਮਾਂ ਨੇ ਭਾਗ ਲਿਆ। ਉਸ ਮੁਕਾਬਲੇ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਸੁਆਲ ਪੁੱਛੇ ਗਏ ਜਿਨ੍ਹਾਂ ਦਾ ਉੱਤਰ ਵਿਦਿਆਰਥੀਆਂ ਨੇ ਆਪਣੀ ਸੂਝ ਤੇ ਸਿਆਣਪ ਨਾਲ ਜਵਾਬ ਦਿੱਤੇ।

Ad Position 21
No active advertisement
ਕੁਇਜ਼ ਮੁਕਾਬਲੇ ਵਿਚ ਜੇਤੂ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ. ਚਰਨਜੀਤ ਸਿੰਘ ਅਤੇ ਕਾਲਜ ਸਟਾਫ਼। ਅਜੀਤ ਤਸਵੀਰ 09-08-2026
ਬਟਾਲਾ, 8 ਅਗਸਤ (ਸਤਿੰਦਰ ਸਿੰਘ)-ਗੁਰੂ ਨਾਨਕ ਕਾਲਜ, ਬਟਾਲਾ ਵਲੋਂ ਅੰਤਰ-ਕਾਲਜ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਸ ਵਿਚ 5 ਟੀਮਾਂ ਨੇ ਭਾਗ ਲਿਆ। ਉਸ ਮੁਕਾਬਲੇ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਸੁਆਲ ਪੁੱਛੇ ਗਏ ਜਿਨ੍ਹਾਂ ਦਾ ਉੱਤਰ ਵਿਦਿਆਰਥੀਆਂ ਨੇ ਆਪਣੀ ਸੂਝ ਤੇ ਸਿਆਣਪ ਨਾਲ ਜਵਾਬ ਦਿੱਤੇ। ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸਰਪ੍ਰਸਤੀ ਹੇਠ, ਸਕੱਤਰ ਵਿੱਦਿਆ ਇੰਜੀਨੀਅਰ ਸੁਖਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਚਰਨਜੀਤ ਸਿੰਘ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਹ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਨਵਤੇਜ ਕੌਰ ਅਤੇ ਕੋ-ਕੋਆਰਡੀਨੇਟਰ, ਪ੍ਰੋ. ਗੁਰਦੀਪ ਕੌਰ ਦੁਆਰਾ ਕਰਵਾਇਆ ਗਿਆ। ਇਸ ਸਮਾਗਮ ਵਿਚ ਜੱਜਾਂ ਦੀ ਭੂਮਿਕਾ ਡਾ. ਗੁਰਬੀਰ ਸਿੰਘ ਅਤੇ ਡਾ. ਮਨਦੀਪ ਕੌਰ ਦੁਆਰਾ ਨਿਭਾਈ ਗਈ। ਇਸ ਮੌਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੀਆਂ ਟੀਮਾਂ ਨੂੰ ਕਾਲਜ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ . ਅੰਮ੍ਰਿਤਪਾਲ ਸਿੰਘ, ਪ੍ਰੋ. ਸ਼ੁਭਦੀਪ ਕੌਰ, ਪ੍ਰੋ. ਨਰਿੰਦਰ ਕੌਰ, ਪ੍ਰੋ. ਕਿਰਨਪ੍ਰੀਤ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਗੁਰਸ਼ਰਨ ਕੌਰ, ਪ੍ਰੋ. ਦਵਿੰਦਰ ਕੌਰ ਤੋਂ ਇਲਾਵਾ ਸਮੁੱਚਾ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਮੇਤ ਜ਼ਿਲ੍ਹਾ ਗੁਰਦਾਸਪੁਰ ’ਚ ਦਿਨ-ਬ-ਦਿਨ ਹੋ ਰਿਹਾ ਮਜ਼ਬੂਤ : ਜ਼ਿਲ੍ਹਾ ਜਥੇ. ਲੰਗਾਹ ਪਾਰਟੀ ਲ... ਅਗਲੀ ਖ਼ਬਰ ਵੁੱਡ ਬਲਾਜ਼ਮ ਸਕੂਲ ਦੇ ਵਿਦਿਆਰਥੀਆਂ ਨੇ ‘ਫਨ ਇਨ ਸਨ’ ਦਾ ਮਾਣਿਆ ਅਨੰਦ
Ad Position 24