09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪ੍ਰਿੰ. ਬਲਬੀਰ ਕੌਰ ਰੰਧਾਵਾ, ਪ੍ਰਿੰ. ਪ੍ਰਗਟ ਸਿੰਘ ਸੀੜਾ, ਮੈਡਮ ਦਲਜੀਤ ਕੌਰ, ਨਰਿੰਦਰ ਸਿੰਘ ਖ਼ਾਲਸਾ

ਫ਼ਤਹਿਗੜ੍ਹ ਚੂੜੀਆਂ, 8 ਅਗਸਤ (ਅਵਤਾਰ ਸਿੰਘ ਰੰਧਾਵਾ)-ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਦੇ ਖੇਤਰ ਅੰਦਰ ਬੁਲੰਦੀਆਂ ਛੂਹ ਰਹੀ ਸਿੱਖਿਆ ਸੰਸਥਾ ਗੁਰੂ ਨਾਨਕ ਕਿੰਡਰ ਗਾਰਟਨ ਸਕੂਲ ਕਾਲਾ ਅਫਗਾਨਾ ਅੰਦਰ ਬੱਚਿਆਂ ਦੀ ਜ਼ਿੰਦਗੀ ਨੂੰ ਮਿਆਰੀ ਬਣਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ, ਜਿਵੇਂ ਇਸ ਸਿੱਖਿਆ ਸੰਸਥਾ ਅੰਦਰ ਪਹਿਲਾਂ ਵੀ ਵਿਦਿਆਰਥੀਆਂ ਨੇ ਸਿੱਖਿਆ ਪ੍ਰਾਪਤ ਕਰਕੇ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋ ਕੇ ਬੁਲੰਦੀਆਂ ਨੂੰ ਛੂਹਿਆ ਹੈ, ਇਸੇ ਤਰ੍ਹਾਂ ਅਗਲੇ ਸਮੇਂ ਅੰਦਰ ਵੀ ਵੱਖ-ਵੱਖ ਪ੍ਰਤੀਯੋਗਤਾਵਾਂ ਵਿਚ ਮਾਰਕਾ ਮਾਰ ਕੇ ਇਥੋਂ ਬੱਚੇ ਵਿਦਵਾਨ ਬਣ ਕੇ ਸਾਹਮਣੇ ਆਉਣ ਦੀ ਆਸ ਵੱਧ ਚੁੱਕੀ ਹੈ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਬਲਬੀਰ ਕੌਰ ਰੰਧਾਵਾ, ਪ੍ਰਿੰ.

Ad Position 21
No active advertisement
ਅਜੀਤ ਡੈਸਕ 09-08-2026
ਫ਼ਤਹਿਗੜ੍ਹ ਚੂੜੀਆਂ, 8 ਅਗਸਤ (ਅਵਤਾਰ ਸਿੰਘ ਰੰਧਾਵਾ)-ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਦੇ ਖੇਤਰ ਅੰਦਰ ਬੁਲੰਦੀਆਂ ਛੂਹ ਰਹੀ ਸਿੱਖਿਆ ਸੰਸਥਾ ਗੁਰੂ ਨਾਨਕ ਕਿੰਡਰ ਗਾਰਟਨ ਸਕੂਲ ਕਾਲਾ ਅਫਗਾਨਾ ਅੰਦਰ ਬੱਚਿਆਂ ਦੀ ਜ਼ਿੰਦਗੀ ਨੂੰ ਮਿਆਰੀ ਬਣਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ, ਜਿਵੇਂ ਇਸ ਸਿੱਖਿਆ ਸੰਸਥਾ ਅੰਦਰ ਪਹਿਲਾਂ ਵੀ ਵਿਦਿਆਰਥੀਆਂ ਨੇ ਸਿੱਖਿਆ ਪ੍ਰਾਪਤ ਕਰਕੇ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋ ਕੇ ਬੁਲੰਦੀਆਂ ਨੂੰ ਛੂਹਿਆ ਹੈ, ਇਸੇ ਤਰ੍ਹਾਂ ਅਗਲੇ ਸਮੇਂ ਅੰਦਰ ਵੀ ਵੱਖ-ਵੱਖ ਪ੍ਰਤੀਯੋਗਤਾਵਾਂ ਵਿਚ ਮਾਰਕਾ ਮਾਰ ਕੇ ਇਥੋਂ ਬੱਚੇ ਵਿਦਵਾਨ ਬਣ ਕੇ ਸਾਹਮਣੇ ਆਉਣ ਦੀ ਆਸ ਵੱਧ ਚੁੱਕੀ ਹੈ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਬਲਬੀਰ ਕੌਰ ਰੰਧਾਵਾ, ਪ੍ਰਿੰ. ਪ੍ਰਗਟ ਸਿੰਘ, ਨਰਿੰਦਰ ਸਿੰਘ ਖਾਲਸਾ, ਨਵਨੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਦੱਸਿਆ ਕਿ ਸੁੰਦਰ ਪ੍ਰਦੂਸ਼ਣ ਰਹਿਤ ਇਮਾਰਤ, ਸਿਹਤ ਤੰਦਰੁਸਤੀ ਲਈ ਖੇਡਾਂ ਦਾ ਪ੍ਰਬੰਧ, ਆਪਣੇ ਧਾਰਮਿਕ ਵਿਰਸੇ ਨਾਲ ਬੱਚਿਆਂ ਨੂੰ ਜੋੜਨ ਲਈ ਵਿਸ਼ੇਸ਼ ਪ੍ਰਬੰਧ, ਸੱਭਿਆਚਾਰਕ ਪ੍ਰੋਗਰਾਮ ਅਤੇ ਸਮਾਜਿਕ ਸਿੱਖਿਆ ਲਈ ਵਿਸ਼ੇਸ਼ ਤੌਰ ’ਤੇ ਤਾਲੀਮ ਹਾਸਿਲ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਾਂਤ ਮਾਹੌਲ ਵਿਚ ਚਲਾਈ ਜਾ ਰਹੀ ਸਿੱਖਿਆ ਸੰਸਥਾ ਅੰਦਰ ਅਧਿਆਪਕਾਂ ਦੀ ਸਖ਼ਤ ਮਿਹਨਤ ਸਦਕਾ ਬੱਚਿਆਂ ਨੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ। ਬੱਚਿਆਂ ਲਈ ਇਥੋਂ ਵਿਦਿਅਕ ਟੂਰ ਪ੍ਰੋਗਰਾਮ ਮੁਹੱਈਆ ਕਰਵਾਏ ਜਾਂਦੇ ਹਨ, ਜਦਕਿ ਢੁੱਕਵੀਆਂ ਟੂਰ ਪ੍ਰੋਗਰਾਮਾਂ ਵਿਚ ਢੁੱਕਵੀਆਂ ਥਾਵਾਂ ਉੱਤੇ ਬੱਚਿਆਂ ਨੂੰ ਲਿਜਾ ਕੇ ਉਚੇਰੀ ਸਿੱਖਿਆ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਸੰਸਥਾ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਇੱਥੇ ਵਿਦਿਆਰਥੀਆਂ ਦੀ ਗਿਣਤੀ ਨੂੰ ਵਧਾਉਣ ਲਈ ਕਿਸੇ ਵੀ ਤਰ੍ਹਾਂ ਨਾਲ ਗੁੰਮਰਾਹ ਨਹੀਂ ਕੀਤਾ ਜਾਂਦਾ, ਜਦ ਕਿ ਸੀਮਤ ਵਿਦਿਆਰਥੀਆਂ ਨੂੰ ਉਚ ਤਾਲੀਮ ਹਾਸਿਲ ਕਰਵਾਉਣ ਲਈ ਸਮਾਜ ਸੇਵੀ ਦੀ ਤਰ੍ਹਾਂ ਫ਼ਰਜ ਨਿਭਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੱਚੇ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਚੰਗੀ ਸੰਸਥਾ ਅਤੇ ਚੰਗੇ ਅਧਿਆਪਕਾਂ ਦੀ ਜਰੂਰਤ ਹੁੰਦੀ ਹੈ, ਜੋ ਇਥੇ ਹਰ ਤਰ੍ਹਾਂ ਨਾਲ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਲਈ ਇਹ ਵੀ ਵੱਡੇ ਮਾਣ ਵਾਲੀ ਗੱਲ ਹੈ ਕਿ ਇਸ ਸਿੱਖਿਆ ਸੰਸਥਾ ਤੋਂ ਸਿੱਖਿਅਤ ਹੋ ਕੇ ਦੇਸ਼ਾਂ-ਵਿਦੇਸ਼ਾਂ ਵਿਚ ਬਿਹਤਰੀਨ ਢੰਗ ਨਾਲ ਬਿਰਾਜਮਾਨ ਹੋਣ ਵਾਲੇ ਸਿਖਿਆਰਥੀ ਅੱਜ ਵੀ ਸਿੱਖਿਆ ਸੰਸਥਾ ਦੇ ਨਾਲ ਪਿਆਰ ਕਰਦੇ ਹਨ ਅਤੇ ਸਿੱਖਿਆ ਸੰਸਥਾ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਦੇ ਹਨ, ਜਿਨਾਂ ਦਾ ਕਹਿਣਾ ਹੈ ਕਿ ਇਹ ਸੰਸਥਾ ਜਿੱਥੇ ਉਨ੍ਹਾਂ ਨੇ ਤਾਲੀਮ ਹਾਸਿਲ ਕਰਕੇ ਚੰਗਾ ਨਾਮਣਾ ਖੱਟਿਆ ਹੈ ਉਥੇ ਇਸ ਦਾ ਸਿਹਰਾ ਸਿੱਖਿਆ ਸੰਸਥਾ ਦੇ ਮਿਹਨਤੀ ਸਟਾਫ਼ ਨੂੰ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਾਹਬਾਦ ਵਿਖੇ ਹੈਰੀ ਤੇ ਕਾਹਲੋਂ ਦੀ ਅਗਵਾਈ ਹੇਠ ‘ਆਪ’ ਵਰਕਰਾਂ ਦੀ ਭਰਵੀਂ ਮੀਟਿੰਗ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਗੌਧਰਪੁਰ ਵਿਖੇ ਵੱਖ-ਵੱਖ ਸਕੂਲ ਵਿਦਿਆਰਥੀਆਂ ਦੇ ਫੁੱਟਬਾਲ ਮੁਕਾਬਲੇ ਕਰਵਾਏ
Ad Position 24