ਪਿੰਡ ਦੁਨੇਰਾ ਵਿਖੇ ਚੋਰਾਂ ਨੇ ਕਰਿਆਨੇ ਦੀ ਦੁਕਾਨ ’ਤੇ ਕੀਤੀ ਚੋਰੀ
ਧਾਰ ਕਲਾਂ, 8 ਅਗਸਤ (ਨਰੇਸ਼ ਪਠਾਨੀਆ)-ਧਾਰ ਬਲਾਕ ਦੇ ਪਿੰਡ ਦੁਨੇਰਾ ਦੇ ਮੇਨ ਬਾਜ਼ਾਰ ਵਿਚ ਇਕ ਦੁਕਾਨ ਦੇ ਤਾਲੇ ਤੋੜ ਕੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੁਕਾਨ ਮਾਲਕ ਅਤੁਲ ਮਹਾਜਨ ਅਤੇ ਅਰਵਿੰਦ ਮਹਾਜਨ ਨੇ ਦੱਸਿਆ ਕਿ ਸਵੇਰੇ 8 ਵਜੇ ਉਹ ਦੁਕਾਨ ’ਤੇ ਆਏ ਤਾਂ ਦੇਖਿਆ ਕਿ ਦੁਕਾਨ ਦਾ ਇਕ ਸਾਈਡ ਤੋਂ ਸ਼ਟਰ ਟੁੱਟਾ ਸੀ ਅਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਗੱਲਾ ਵੀ ਖੁੱਲਾ ਪਿਆ ਸੀ ਅਤੇ ਉਸ ਵਿਚ ਪਏ 5 ਹਜਾਰ ਰੁਪਏ ਨਕਦੀ ਵੀ ਗਾਇਬ ਸੀ।
ਪਿੰਡ ਦੁਨੇਰਾ ਦੇ ਮੇਨ ਬਾਜਾਰ ਵਿਚ ਦੁਕਾਨ ’ਤੇ ਹੋਈ ਚੋਰੀ ਸਬੰਧੀ ਜਾਂਚ ਕਰਦੀ ਹੋਈ ਪੁਲਿਸ। ਤਸਵੀਰ: ਨਰੇਸ਼ ਪਠਾਨੀਆ
09-08-2026