09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

‘ਕੈਚ ਦ ਰੇਨ’ ਵਰਗੀਆਂ ਯੋਜਨਾਵਾਂ ਸਿਰਫ਼ ਕਾਗਜ਼ਾਂ ਤੱਕ ਸੀਮਤ * ਪਠਾਨਕੋਟ ਦਾ ਭੂਜਲ ਪੱਧਰ ਡਿਗਣਾ ਚਿੰਤਾਜਨਕ-ਅਸ਼ੋਕ ਕੁਮਾਰ

ਪਠਾਨਕੋਟ, 8 ਅਗਸਤ (ਸੰਧੂ)-ਪਠਾਨਕੋਟ ਵਿਚ ਹਰ ਸਾਲ ਬਾਰਿਸ਼ ਦੌਰਾਨ ਸ਼ਹਿਰ ਦੀਆਂ ਸੜਕਾਂ ‘ਤੇ ਪਾਣੀ ਭਰ ਜਾਂਦਾ ਹੈ। ਜਦਕਿ ਦੂਜੇ ਪਾਸੇ ਸਾਡਾ ਭੂਜਲ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ।

Ad Position 21
No active advertisement
ਆਪ ਦੇ ਮੀਡੀਆ ਇੰਚਾਰਜ ਅਸ਼ੋਕ ਕੁਮਾਰ ਗੱਲਬਾਤ ਕਰਦੇ ਹੋਏ। ਤਸਵੀਰ: ਸੰਧੂ 09-08-2026
ਪਠਾਨਕੋਟ, 8 ਅਗਸਤ (ਸੰਧੂ)-ਪਠਾਨਕੋਟ ਵਿਚ ਹਰ ਸਾਲ ਬਾਰਿਸ਼ ਦੌਰਾਨ ਸ਼ਹਿਰ ਦੀਆਂ ਸੜਕਾਂ ‘ਤੇ ਪਾਣੀ ਭਰ ਜਾਂਦਾ ਹੈ। ਜਦਕਿ ਦੂਜੇ ਪਾਸੇ ਸਾਡਾ ਭੂਜਲ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ‘ਕੈਚ ਦ ਰੇਨ’ ਵਰਗੀਆਂ ਅਹਿਮ ਯੋਜਨਾਵਾਂ ਸਿਰਫ਼ ਸਰਕਾਰੀ ਕਾਗਜ਼ਾਂ ਅਤੇ ਬੋਰਡਾਂ ਤੱਕ ਸੀਮਤ ਰਹਿ ਗਈਆਂ ਹਨ। ਜਦਕਿ ਜ਼ਮੀਨੀ ਪੱਧਰ ‘ਤੇ ਅਜੇ ਤੱਕ ਸਰਕਾਰੀ ਇਮਾਰਤਾਂ ‘ਤੇ ਵੀ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਨਹੀਂ ਲਗਾਏ ਗਏ। ਇਹ ਗੱਲ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਅਸ਼ੋਕ ਕੁਮਾਰ ਨੇ ਪਠਾਨਕੋਟ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਹੀ। ਅਸ਼ੋਕ ਕੁਮਾਰ ਨੇ ਕਿਹਾ ਕਿ ਪਠਾਨਕੋਟ ਵਿਚ ਜਲ ਸੰਭਾਲ ਇਕ ਬਹੁਤ ਹੀ ਸੰਵੇਦਨਸ਼ੀਲ ਤੇ ਗੰਭੀਰ ਮੁੱਦਾ ਹੈ। ਬਾਰਿਸ਼ ਦਾ ਪਾਣੀ ਸੜਕਾਂ ‘ਤੇ ਤਬਾਹੀ ਮਚਾਉਂਦਾ ਹੈ, ਦੁਕਾਨਦਾਰਾਂ ਦਾ ਨੁਕਸਾਨ ਕਰਦਾ ਹੈ ਅਤੇ ਫਿਰ ਨਾਲੀਆਂ ਵਿਚ ਰੁੜ੍ਹ ਕੇ ਬੇਕਾਰ ਹੋ ਜਾਂਦਾ ਹੈ। ਜੇਕਰ ਇਸ ਪਾਣੀ ਨੂੰ ਜ਼ਮੀਨ ਵਿਚ ਭੇਜਣ ਲਈ ਠੋਸ ਨੀਤੀ ਬਣਾਈ ਜਾਵੇ ਤਾਂ ਲੋਕਾਂ ਦੇ ਬੋਰ/ਸਮਰਸੀਬਲ ਪੰਪ ਫੇਲ੍ਹ ਹੋਣੋਂ ਬਚ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਇਮਾਰਤਾਂ ਦਾ ਵਾਟਰ ਆਡਿਟ ਹੋਣਾ ਚਾਹੀਦਾ ਹੈ ਅਤੇ ਪਠਾਨਕੋਟ ਦੀ ਹਰ ਸਰਕਾਰੀ ਇਮਾਰਤ ‘ਤੇ ਤੁਰੰਤ ਰੇਨ ਵਾਟਰ ਹਾਰਵੈਸਟਿੰਗ ਪਿਟ ਬਣਾਏ ਜਾਣ। ਅਸ਼ੋਕ ਨੇ ਕਿਹਾ ਜੋ ਨਾਗਰਿਕ ਆਪਣੇ ਘਰਾਂ ਵਿਚ ਵਾਟਰ ਹਾਰਵੈਸਟਿੰਗ ਲਗਾਉਣ, ਉਨ੍ਹਾਂ ਨੂੰ ਨਗਰ ਨਿਗਮ ਪ੍ਰਾਪਰਟੀ ਟੈਕਸ ਜਾਂ ਵਾਟਰ ਬਿੱਲ ਵਿਚ ਛੋਟ ਦੇਵੇ ਅਤੇ ਨਦੀਆਂ ਦੇ ਨਾਲ ਲੱਗਦੇ ਇਲਾਕਿਆਂ ਵਿਚ ਬਾਰਿਸ਼ ਦੇ ਪਾਣੀ ਨੂੰ ਜ਼ਮੀਨ ਦੇ ਅੰਦਰ ਭੇਜਣ ਲਈ ਚੈੱਕ ਡੈਮ ਅਤੇ ਰੀਚਾਰਜ ਸ਼ਾਫਟ ਬਣਾਏ ਜਾਣ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਨੇ ਸੈਲਫ ਹੈਲਪ ਗਰੁੱਪਾਂ ਨੂੰ ਅਜੀਵਿਕਾ ਮਿਸ਼ਨ ਤਹਿਤ ਸੌਂਪੀਆਂ ਈ-ਕਾਰਟ ਦੀਆਂ ਚਾਬੀਆਂ ਅਗਲੀ ਖ਼ਬਰ ਪਿੰਡ ਕਾਨਵਾਂ ਦੀ ਸਮੁੱਚੀ ਗ੍ਰਾਮ ਪੰਚਾਇਤ ‘ਆਪ’ ’ਚ ਹੋਈ ਸ਼ਾਮਿਲ
Ad Position 24