ਪੁਰਾਣਾ ਸ਼ਾਲਾ ਤੋਂ ਪੰਡੋਰੀ ਮਹੰਤਾਂ ਸੜਕ ’ਤੇ ਠੇਕੇਦਾਰ ਵਲੋਂ ਘਟੀਆ ਸਮੱਗਰੀ ਵਰਤਣ ਦਾ ਦੋਸ਼
ਗੁਰਦਾਸਪੁਰ, 10 ਅਗਸਤ (ਅਸ਼ੋਕ ਸ਼ਰਮਾ)-ਪੁਰਾਣਾ ਸ਼ਾਲਾ ਤੋਂ ਪੰਡੋਰੀ ਮਹੰਤਾਂ ਨੂੰ ਜਾਣ ਵਾਲੀ ਸੜਕ ’ਤੇ ਠੇਕੇਦਾਰ ਵਲੋਂ ਘਟੀਆ ਸਮੱਗਰੀ ਪਾਉਣ ਦਾ ਇਲਾਕੇ ਦੇ ਲੋਕਾਂ ਵਲੋਂ ਦੋਸ਼ ਲਗਾਉਂਦੇ ਹੋਏ ਇਸ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਸੀਨੀਅਰ ਅਕਾਲੀ ਆਗੂ ਪਰਮਵੀਰ ਸਿੰਘ ਲਾਡੀ, ਮੁਲਖ ਰਾਜ ਨਡਾਲਾ ਸੀਨੀਅਰ ਭਾਜਪਾ ਆਗੂ ਤੇ ਹੋਰ ਦੁਕਾਨਦਾਰਾਂ ਨੇ ਇਸ ਸੜਕ ’ਤੇ ਵਰਤੀ ਘਟੀਆ ਸਮੱਗਰੀ ਦੀ ਇਕ ਵੀਡੀਓ ਵੀ ਵਾਇਰਲ ਕੀਤੀ ਹੈ।
ਸ
ਸੀਨੀਅਰ ਅਕਾਲੀ ਆਗੂ ਪਰਮਵੀਰ ਸਿੰਘ ਲਾਡੀ।
11-08-2026
ਗੁਰਦਾਸਪੁਰ, 10 ਅਗਸਤ (ਅਸ਼ੋਕ ਸ਼ਰਮਾ)-ਪੁਰਾਣਾ ਸ਼ਾਲਾ ਤੋਂ ਪੰਡੋਰੀ ਮਹੰਤਾਂ ਨੂੰ ਜਾਣ ਵਾਲੀ ਸੜਕ ’ਤੇ ਠੇਕੇਦਾਰ ਵਲੋਂ ਘਟੀਆ ਸਮੱਗਰੀ ਪਾਉਣ ਦਾ ਇਲਾਕੇ ਦੇ ਲੋਕਾਂ ਵਲੋਂ ਦੋਸ਼ ਲਗਾਉਂਦੇ ਹੋਏ ਇਸ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਸੀਨੀਅਰ ਅਕਾਲੀ ਆਗੂ ਪਰਮਵੀਰ ਸਿੰਘ ਲਾਡੀ, ਮੁਲਖ ਰਾਜ ਨਡਾਲਾ ਸੀਨੀਅਰ ਭਾਜਪਾ ਆਗੂ ਤੇ ਹੋਰ ਦੁਕਾਨਦਾਰਾਂ ਨੇ ਇਸ ਸੜਕ ’ਤੇ ਵਰਤੀ ਘਟੀਆ ਸਮੱਗਰੀ ਦੀ ਇਕ ਵੀਡੀਓ ਵੀ ਵਾਇਰਲ ਕੀਤੀ ਹੈ। ਉਨਾਂ ਦੱਸਿਆ ਕਿ ਸੜਕ ’ਤੇ ਲੁੱਕ ਪਾਈ ਜਾ ਰਹੀ ਹੈ ਤੇ ਉਸ ਉਪਰ ਮਿੱਟੀ ਦੀ ਸਫਾਈ ਬਿਲਕੁਲ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਸੜਕ ਚਾਰ ਪੰਜ ਸਾਲ ਬਾਅਦ ਬਣ ਰਹੀ ਹੈ, ਫਿਰ ਵੀ ਵਿਭਾਗ ਘਟੀਆ ਸਮੱਗਰੀ ਵਰਤ ਕੇ ਸਰਕਾਰ ਨਾਲ ਧੋਖਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੁੱਕ ਪਾਉਣ ਵੇਲੇ ਲੋਕ ਨਿਰਮਾਣ ਵਿਭਾਗ ਦਾ ਅਧਿਕਾਰੀ ਜਾਂ ਠੇਕੇਦਾਰ ਮੌਕੇ ’ਤੇ ਹਾਜਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਪੁਰਾਣਾ ਸ਼ਾਲਾ ਦੇ ਦੁਕਾਨਦਾਰਾਂ ਨੇ ਵਿਭਾਗ ਖਿਲਾਫ ਨਾਅਰੇਬਾਜੀ ਵੀ ਕੀਤੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਸੜਕ ’ਤੇ ਵਰਤੀ ਜਾ ਰਹੀ ਘਟੀਆ ਸਮੱਗਰੀ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਕਿਸੇ ਏਜੰਸੀ ਨੂੰ ਦਿੱਤੇ ਜਾਣ, ਜਿਸ ਨਾਲ ਇਸ ਦਾ ਪਰਦਾਫਾਸ਼ ਹੋ ਸਕੇ।