ਬੀ. ਐਮ. ਐਸ. ਐਮ. ਕਾਲਜ ਆਫ਼ ਐਜੂਕੇਸ਼ਨ ਕਲਾਨੌਰ
ਦਾ ਬੀ.ਐੱਡ. ਸਮੈਸਟਰ ਦੂਜਾ ਦਾ ਨਤੀਜਾ 100 ਫੀਸਦੀ ਰਿਹਾ
ਬਟਾਲਾ, 11 ਅਗਸਤ (ਸਤਿੰਦਰ ਸਿੰਘ)-ਬੀ. ਐਮ.
ਬਟਾਲਾ, 11 ਅਗਸਤ (ਸਤਿੰਦਰ ਸਿੰਘ)-ਬੀ.ਐਮ.ਐਸ.ਐਮ. ਗਰੁੱਪ ਆਫ਼ ਇੰਸਟੀਟਿਊਟ ਅਧੀਨ ਕਲਾਨੌਰ ਵਿਖੇ ਸਥਿਤ ਬਾਬਾ ਮੇਹਰ ਸਿੰਘ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਵਿਚ ਚੱਲ ਰਹੇ ਬੀ.ਐੱਡ. ਕੋਰਸ ਦੇ ਸਮੈਸਟਰ ਦੂਜੇ ਦਾ ਨਤੀਜਾ 100 ਫੀਸਦੀ ਰਿਹਾ। ਸੰਸਥਾ ਦੇ ਚੇਅਰਮੈਨ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਬੀ.ਐੱਡ. ਸਮੈਸਟਰ ਦੂਜੇ ਦੀ ਲਈ ਗਈ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ, ਜਿਸ ’ਚ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਜਿੱਥੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ, ਉੱਥੇ ਆਪਣੇ ਅਧਿਆਪਕਾਂ ਤੇ ਮਾਪਿਆਂ ਨੂੰ ਵੀ ਮਾਣ ਮਹਿਸੂਸ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਕਾਲਜ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਨਾਲ ਪਾਸ ਹੋਏ ਹਨ। ਇਨ੍ਹਾਂ ’ਚੋਂ ਗੁਰਪ੍ਰੀਤ ਕੌਰ ਤੇ ਰਾਜਬੀਰ ਕੌਰ ਨੇ 8.10, ਇਸ਼ਿਤਾ ਨੇ 8.00, ਮਨਪ੍ਰੀਤ ਕੌਰ ਤੇ ਮਨਦੀਪ ਕੌਰ ਨੇ 7.90 ਐੱਸ.ਜੀ.ਪੀ.ਏ. ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਬਲਰਾਜ ਕੌਰ ਤੇ ਮਹਿਕਪ੍ਰੀਤ ਕੌਰ ਨੇ 7.70, ਨਵਪ੍ਰੀਤ ਕੌਰ ਨੇ 7.60 ਤੇ ਅਰਸ਼ਦੀਪ ਕੌਰ ਨੇ 7.50 ਐੱਸ.ਜੀ.ਪੀ.ਏ. ਹਾਸਲ ਕਰ ਕੇ ਚੰਗੀ ਕਾਰਗੁਜ਼ਾਰੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਕਾਲਜ ਵਿਚ ਨਵੇਂ ਵਿੱਦਿਅਕ ਸੈਸ਼ਨ 2026–27 ਲਈ ਬੀ.ਐੱਡ. ਦੇ ਦਾਖਲੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਹੋਰ ਦੱਸਿਆ ਕਿ ਬੀ.ਐਮ.ਐਸ.ਐਮ. ਗਰੁੱਪ ਆਫ਼ ਇੰਸਟੀਟਿਊਟ ਦੇ ਪੁਰਾਣਾ ਸ਼ਾਲਾ ਕੈਂਪਸ ’ਚ ਬੀ.ਐੱਡ. ਤੋਂ ਇਲਾਵਾ ਬੀ.ਏ., ਬੀ.ਸੀ.ਏ., ਈ.ਟੀ.ਟੀ., ਓ.ਟੀ., ਜੀ.ਐੱਨ.ਐਮ., ਏ.ਐੱਨ.ਐੱਮ., ਬੀ.ਐੱਸ.ਸੀ. ਨਰਸਿੰਗ, ਐਮਰਜੈਂਸੀ ਕਮ ਐਂਬੂਲੈਂਸ ਅਟੈਂਡੈਂਟ, ਹੋਮ ਬੇਸਡ ਕੇਅਰ ਹੈਲਪਰ ਤੇ ਨੈਨੀ ਕੇਅਰ ਦਾ ਦਾਖਲਾ ਵੀ ਚੱਲ ਰਿਹਾ ਹੈ। ਵਿਦਿਆਰਥੀ ਦਾਖ਼ਲੇ ਸੰਬੰਧੀ ਜਾਣਕਾਰੀ ਲਈ ਸੰਸਥਾ ਦੇ ਪੁਰਾਣਾ ਸ਼ਾਲਾ ਤੇ ਕਲਾਨੌਰ ਵਿਖੇ ਸਥਿਤ ਸਹਾਇਤਾ ਬੈਂਚ ਨਾਲ ਸੰਪਰਕ ਕਰਕੇ ਚੱਲ ਰਹੇ ਕੋਰਸਾਂ ਵਿਚ ਦਾਖ਼ਲਾ ਲੈ ਸਕਦੇ ਹਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।