12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਨਿਰਮਾਣ ਮਜ਼ਦੂਰਾਂ ਵਲੋਂ ਆਪਣੀ ਮੰਗਾਂ ਸੰਬੰਧੀ ਲੇਬਰ ਦਫਤਰ ਮੂਹਰੇ ਧਰਨਾ

ਪਠਾਨਕੋਟ, 11 ਅਗਸਤ (ਵਿਨੋਦ)-ਨਿਰਮਾਣ ਮਜ਼ਦੂਰਾਂ ਦੀਆਂ ਪੰਜਾਬ ਸਰਕਾਰ ਸਬੰਧਿਤ ਮੰਗਾਂ ਤੇ ਲੋਕਲ ਪੱਧਰ ’ਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਸਾਥੀ ਰਾਮ ਬਿਲਾਸ ਠਾਕੁਰ ਤੇ ਤਿਲਕ ਰਾਜ ਜਿਆਣੀ ਦੀ ਅਗਵਾਈ ਹੇਠ ਜ਼ਿਲ੍ਹਾ ਹੈਡਕੁਆਰਟਰ ਪਠਾਨਕੋਟ ਵਿਖੇ ਵਿਸ਼ਾਲ ਧਰਨਾ-ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਪੰਜਾਬ, ਪ੍ਰਿੰਸੀਪਲ ਸਕੱਤਰ ਕਿਰਤ ਵਿਭਾਗ ਅਤੇ ਲੇਬਰ ਕਮਿਸ਼ਨਰ-ਕਮ-ਸਕੱਤਰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਐਸ. ਏ.

Ad Position 21
No active advertisement
ਅਧਿਕਾਰੀ ਨੂੰ ਮੰਗ ਪੱਤਰ ਦਿੰਦੇ ਹੋਏ ਮਜ਼ਦੂਰ । ਤਸਵੀਰ: ਵਿਨੋਦ 12-08-2026
ਪਠਾਨਕੋਟ, 11 ਅਗਸਤ (ਵਿਨੋਦ)-ਨਿਰਮਾਣ ਮਜ਼ਦੂਰਾਂ ਦੀਆਂ ਪੰਜਾਬ ਸਰਕਾਰ ਸਬੰਧਿਤ ਮੰਗਾਂ ਤੇ ਲੋਕਲ ਪੱਧਰ ’ਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਸਾਥੀ ਰਾਮ ਬਿਲਾਸ ਠਾਕੁਰ ਤੇ ਤਿਲਕ ਰਾਜ ਜਿਆਣੀ ਦੀ ਅਗਵਾਈ ਹੇਠ ਜ਼ਿਲ੍ਹਾ ਹੈਡਕੁਆਰਟਰ ਪਠਾਨਕੋਟ ਵਿਖੇ ਵਿਸ਼ਾਲ ਧਰਨਾ-ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਪੰਜਾਬ, ਪ੍ਰਿੰਸੀਪਲ ਸਕੱਤਰ ਕਿਰਤ ਵਿਭਾਗ ਅਤੇ ਲੇਬਰ ਕਮਿਸ਼ਨਰ-ਕਮ-ਸਕੱਤਰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਐਸ.ਏ.ਐਸ. ਨਗਰ ਮੁਹਾਲੀ ਨੂੰ ਲੇਬਰ ਇਨਫੋਰਸਮੈਂਟ ਅਫਸਰ ਨਵਦੀਪ ਸਿੰਘ ਪਠਾਨਕੋਟ ਰਾਹੀਂ ਮੰਗ ਪੱਤਰ ਭੇਜਿਆ ਗਿਆ । ਧਰਨਾ-ਪ੍ਰਦਰਸ਼ਨ ’ਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੀ.ਟੀ.ਯੂ. ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਹਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਸਰਕਾਰ ਨੇ ਨਿਰਮਾਣ ਮਜ਼ਦੂਰਾਂ ਦੀ ਨਵੀਂ ਰਜਿਸਟ੍ਰੇਸ਼ਨ ਅਤੇ ਲਾਭਦਾਇਕ ਸਕੀਮਾਂ ਦਾ ਕੰਮ ਆਨਲਾਈਨ ਕੀਤਾ ਗਿਆ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਜੋ ਸਾਲ 2017 ਵਿਚ ਸਾਢੇ ਸੱਤ ਲੱਖ ਦੀ ਕਰੀਬ ਸੀ, ਅੱਜ ਘੱਟ ਕੇ ਦੋ ਲੱਖ ਦੇ ਨੇੜੇ ਰਹਿ ਗਈ ਹੈ । ਮਜ਼ਦੂਰਾਂ ਦੀ ਖੱਜਲ ਖੁਆਰੀ ਨੂੰ ਘਟਾਉਣ ਲਈ ਆਨਲਾਈਨ ਸਿਸਟਮ ਦੇ ਨਾਲ ਆਫਲਾਈਨ ਸਿਸਟਮ ਚਾਲੂ ਕੀਤਾ ਜਾਵੇ ਅਤੇ ਦੁਬਾਰਾ ਪਿੰਡਾਂ ਤੇ ਸ਼ਹਿਰੀ ਮੁਹੱਲਿਆਂ ਵਿਚ ਕੈਂਪ ਲਗਾ ਕੇ ਰਜਿਸਟ੍ਰੇਸ਼ਨ ਕੀਤੀ ਜਾਵੇ, ਸੇਵਾ ਕੇਂਦਰਾਂ ਦੀ ਬਜਾਏ ਨਿਰਮਾਣ ਮਜ਼ਦੂਰਾਂ ਦਾ ਸਾਰਾ ਕੰਮ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵਲੋਂ ਹੀ ਕੀਤਾ ਜਾਵੇ, ਚਾਰ ਲੇਬਰ ਕੋਡ ਰੱਦ ਕੀਤੇ ਜਾਣ, ਉਸਾਰੀ ਕੰਮਾਂ ਤੋਂ ਹੋਣ ਵਾਲੇ ਸੈਸ ਦੀ ਲਿਮਟ 10 ਲੱਖ ਤੱਕ ਹੀ ਰੱਖੀ ਜਾਵੇ, ਐਕਸ ਗ੍ਰੇਸ਼ੀਆ ਗ੍ਰਾਂਟ 10 ਲੱਖ ਰੁਪਏ, ਦੁਰਘਟਨਾ ਵਿਚ ਮੌਤ ਹੋਣ ֹ ’ਤੇ 20 ਲੱਖ, ਪ੍ਰਸੂਤਾ ਲਾਭ 20 ਹਜ਼ਾਰ ਰੁਪਏ, ਸ਼ਗਨ ਸਕੀਮ ਇਕ ਲੱਖ ਰੁਪਏ ਅਤੇ ਵਜ਼ੀਫੇ ਦਰਾਂ ਵਿਚ ਵਾਧਾ ਕਰਵਾਉਣ ਸਮੇਤ 16 ਮੰਗਾਂ ਦਾ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਾਮਰੇਡ ਦੇਵ ਰਾਜ, ਸੋਹਨ ਲਾਲ, ਨਰੋਤਮ ਸਿੰਘ, ਕੁਲਦੀਪ ਰਾਜ, ਰਘਬੀਰ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਰਾਜ, ਸਵੰਰਨ ਕਰੋਲੀ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪਤਨੀ ਦੇ ਲਾਪਤਾ ਹੋਣ ’ਤੇ ਪਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਘਰ ਵਾਪਸ ਆਉਣ ਦੀ ਕੀਤੀ ਅਪੀਲ ਅਗਲੀ ਖ਼ਬਰ ਸ੍ਰੀ ਸਾਈਂ ਇੰਸਟੀਚਿਊਟ ਬਧਾਨੀ ਵਿਖੇ ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਬੂਟੇ ਲਗਾਏ
Ad Position 24