ਆਦਰਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ’ਚ ਤੀਜ ਦਾ ਤਿਉਹਾਰ ਮਨਾਇਆ
ਨਰੋਟ ਮਹਿਰਾ, 11 ਅਗਸਤ (ਰਾਜ ਕੁਮਾਰੀ)-ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ਵਿਖੇ ਵਿਦਿਆਰਥਣਾਂ ਵਲੋਂ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਰਸਰੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਦੇ ਬੱਚਿਆਂ ਨੇ ਤੀਜ ਦੇ ਤਿਉਹਾਰ ਵਿਚ ਹਿੱਸਾ ਲਿਆ ।
ਨਰੋਟ ਮਹਿਰਾ, 11 ਅਗਸਤ (ਰਾਜ ਕੁਮਾਰੀ)-ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ਵਿਖੇ ਵਿਦਿਆਰਥਣਾਂ ਵਲੋਂ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਰਸਰੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਦੇ ਬੱਚਿਆਂ ਨੇ ਤੀਜ ਦੇ ਤਿਉਹਾਰ ਵਿਚ ਹਿੱਸਾ ਲਿਆ । ਚੇਅਰਮੈਨ ਵਲੋਂ ਛੋਟੀ ਬੱਚੀ ਦੇ ਹੱਥਾਂ ’ਤੇ ਮਹਿੰਦੀ ਲਗਾ ਕੇ ਤਿਉਹਾਰ ਦਾ ਆਗਾਜ਼ ਕੀਤਾ ਗਿਆ । ਤੀਜ ਦੇ ਤਿਉਹਾਰ ’ਚ ਸਕੂਲ ਸਟਾਫ ਤੇ ਛੋਟੇ-ਛੋਟੇ ਬੱਚੇ ਪੰਜਾਬੀ ਸੱਭਿਆਚਾਰ ਦੀ ਵੇਸਭੂਸਾ ਵਿਚ ਸੋਹਣੇ ਲੱਗ ਰਹੇ ਸਨ । ਅੰਤ ’ਚ 10ਵੀਂ ਜਮਾਤ ਦੇ ਬੱਚਿਆਂ ਨੇ ਪੰਜਾਬੀ ਗਿੱਧਾ ਪਾਇਆ ਗਿਆ । ਇਸ ਮੌਕੇ ਸਕੂਲ ਦੇ ਚੇਅਰਮੈਨ ਨੇ ਦੱਸਿਆ ਕਿ ਇਸ ਤਿਉਹਾਰ ’ਚ ਨਵ-ਵਿਆਹੁਤਾ ਮਹਿਲਾਵਾਂ ਸਾਉਣ ਦੇ ਮਹੀਨੇ ’ਚ ਆਪਣੇ ਪੇਕੇ ਜਾਂਦੀਆਂ ਹਨ ਤੇ ਪੂਜਾ ਪਾਠ ਤੇ ਝੂਲੇ ਝੂਲਦੀਆਂ ਹਨ । ਇਸ ਮੌਕੇ ਪ੍ਰਿੰਸੀਪਲ ਆਰਤੀ ਮਹਿਰਾ, ਅਧਿਆਪਕਾਂ ਜੀਵਨ ਜੋਤੀ, ਰਮਨਦੀਪ, ਮੁਕੇਸ਼, ਪ੍ਰਿਤੀ, ਮਮਤਾ ਅਤੇ ਕਾਜਲ ਆਦਿ ਹਾਜ਼ਰ ਸਨ ।