12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਭਾਰਤੀ ਮਜ਼ਦੂਰ ਸੰਘ ਦੀ ਦੋ ਰੋਜ਼ਾ ਰਾਜ ਪੱਧਰੀ ਮੀਟਿੰਗ

ਪਠਾਨਕੋਟ, 11 ਅਗਸਤ (ਵਿਨੋਦ)-ਭਾਰਤੀ ਮਜ਼ਦੂਰ ਸੰਘ ਪੰਜਾਬ ਤੇ ਚੰਡੀਗੜ੍ਹ ਦੀ ਦੋ ਰੋਜ਼ਾ ਰਾਜ ਪੱਧਰੀ ਮੀਟਿੰਗ ਪਠਾਨਕੋਟ ’ਚ ਸਮਾਪਤ ਹੋਈ । 8 ਤੇ 9 ਅਗਸਤ ਨੂੰ ਹੋਈ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਲਹਿਰੀ ਨੇ ਕੀਤੀ ।

Ad Position 21
No active advertisement
ਅਜੀਤ ਡੈਸਕ 12-08-2026
ਪਠਾਨਕੋਟ, 11 ਅਗਸਤ (ਵਿਨੋਦ)-ਭਾਰਤੀ ਮਜ਼ਦੂਰ ਸੰਘ ਪੰਜਾਬ ਤੇ ਚੰਡੀਗੜ੍ਹ ਦੀ ਦੋ ਰੋਜ਼ਾ ਰਾਜ ਪੱਧਰੀ ਮੀਟਿੰਗ ਪਠਾਨਕੋਟ ’ਚ ਸਮਾਪਤ ਹੋਈ । 8 ਤੇ 9 ਅਗਸਤ ਨੂੰ ਹੋਈ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਲਹਿਰੀ ਨੇ ਕੀਤੀ । ਮੀਟਿੰਗ ’ਚ ਪੰਜਾਬ ਭਰ ਦੇ ਮੁੱਖ ਅਧਿਕਾਰੀਆਂ ਤੇ ਮਜ਼ਦੂਰ ਆਗੂਆਂ ਨੇ ਹਿੱਸਾ ਲਿਆ ਤੇ ਕਰਮਚਾਰੀਆਂ ਤੇ ਮਜ਼ਦੂਰਾਂ ਦੀਆਂ ਲੰਬਿਤ ਮੰਗਾਂ ਸਬੰਧੀ ਭਵਿੱਖ ਦੀ ਰਣਨੀਤੀ ‘ਤੇ ਚਰਚਾ ਕੀਤੀ । ਪੰਜਾਬ ਖੇਤਰੀ ਸੰਗਠਨ ਮੰਤਰੀ ਮੋਹਨ ਲਾਲ ਗੁਪਤਾ, ਪੰਜਾਬ ਸੰਗਠਨ ਮੰਤਰੀ ਨਿਰੰਜਨ ਸਿੰਘ ਤੇ ਕੇਂਦਰੀ ਰਾਜਨੀਤਿਕ ਸਲਾਹਕਾਰ ਪਵਨ ਪ੍ਰਮੁੱਖ ਤੌਰ ‘ਤੇ ਹਾਜ਼ਰ ਸਨ । ਇਸ ਸਮੇਂ ਕਰਮਚਾਰੀਆਂ ਦੀਆਂ ਭਖਦੀਆਂ ਮੰਗਾਂ ‘ਤੇ ਇਕ ਸਮਝੌਤਾ ਪੱਤਰ ਤਿਆਰ ਕੀਤਾ ਗਿਆ । ਇਸ ਦੋ-ਰੋਜ਼ਾ ਮੀਟਿੰਗ ਦੌਰਾਨ ਪੰਜਾਬ ਦੇ ਸਰਕਾਰੀ, ਅਰਧ-ਸਰਕਾਰੀ ਤੇ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ‘ਤੇ ਵਿਸਥਾਰ ਨਾਲ ਚਰਚਾ ਕਰਦਿਆਂ ਆਊਟਸੋਰਸਡ ਤੇ ਕੈਜ਼ੂਅਲ ਕਰਮਚਾਰੀਆਂ ਨੂੰ ਨਿਯਮਿਤ ਕਰਨਾ, ਆਊਟਸੋਰਸਡ ਕਰਮਚਾਰੀਆਂ ਜੋ ਸਾਲਾਂ ਤੋਂ ਵੱਖ-ਵੱਖ ਵਿਭਾਗਾਂ ’ਚ ਸੇਵਾ ਕਰ ਰਹੇ ਹਨ, ਨੂੰ ਤੁਰੰਤ ਨਿਯਮਿਤ ਕੀਤਾ ਜਾਵੇ, ਤਨਖਾਹ ਵਿਚ ਵਾਧਾ ਕੈਜ਼ੂਅਲ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ ਵਿਚ ਸਨਮਾਨਜਨਕ ਵਾਧਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਇਸ ਮੌਕੇ ਅਸ਼ੋਕ ਕੁਮਾਰ, ਰਾਜ ਰਾਣੀ, ਵਿਜੇ ਸ਼ਰਮਾ, ਕੁਲਵੰਤ ਸਿੰਘ, ਨਿਰਮਲ ਸਿੰਘ, ਅਰੁਣ ਮਹਿਤਾ, ਠਾਕੁਰ ਗੁਰਮੇਜ ਸਿੰਘ, ਹੀਰਾ ਲਾਲ, ਬਦਰੀ ਪ੍ਰਸ਼ਾਦ, ਰਾਣੀ, ਸੰਤੋਖ ਸਿੰਘ, ਐਨ.ਕੇ., ਅੰਕੁਸ਼ ਸ਼ਰਮਾ, ਪ੍ਰਭਦੀਪ ਸ਼ਰਮਾ, ਅਮਿਤ ਮਹਿਰਾ, ਰਾਜੇਸ਼, ਵਿਸ਼ਾਲ ਭਗਤ, ਅੰਕੁਸ਼, ਮਦਨ ਮੋਹਨ ਸਮੇਤ ਕਈ ਪ੍ਰਮੁੱਖ ਅਧਿਕਾਰੀ ਅਤੇ ਵਰਕਰ ਸ਼ਾਮਿਲ ਹੋਏ|
Ad Position 22
No active advertisement
ਪਿਛਲੀ ਖ਼ਬਰ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਬਹਾਦਰਪੁਰ ਪਿੰਡ ਦੇ ਪਿੰਡ ਵਾਸੀਆਂ ਨੇ ਸਰਪੰਚ ਵਿਰੁੱਧ ਰੋਸ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਆਜ਼ਾਦੀ ਦਿਹਾੜੇ ਦੇ ਸਮਾਗਮ ਸਬੰਧੀ ਐਵਲੋਨ ਸਕੂਲ ਵਿਖੇ ਦੂਜੀ ਰਿਹਰਸਲ ਕਰਵਾਈ
Ad Position 24