11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਰਾਵੀ ਜੱਟ ਸਭਾ ਦੀ ਕੋਰ ਕਮੇਟੀ ਦੀ ਮੀਟਿੰਗ ਕਈ ਜ਼ਰੂਰੀ ਮੁੱਦੇ ਵਿਚਾਰੇ

ਬਮਿਆਲ, 11 ਅਗਸਤ (ਰਕੇਸ਼ ਸ਼ਰਮਾ)-ਅੱਜ ਰਾਵੀ ਜੱਟ ਸਭਾ ਦੇ ਕੋਰ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਬਚਨ ਸਿੰਘ ਸੈਕਰੇਟਰੀ ਡੇਰਾ ਮੰਗਵਾਲ ਦੇ ਗ੍ਰਹਿ ਵਿਖੇ ਚੇਅਰਮੈਨ ਪਾਲ ਸਿੰਘ ਤੇ ਪ੍ਰਧਾਨ ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਜਿਸ ’ਚ ਵੱਖ-ਵੱਖ ਮੁੱਦਿਆਂ ’ਤੇ ਗਹਿਰੀ ਵਿਚਾਰ ਚਰਚਾ ਕੀਤੀ ਗਈ ।

Ad Position 21
No active advertisement
ਅਜੀਤ ਡੈਸਕ 12-08-2026
ਬਮਿਆਲ, 11 ਅਗਸਤ (ਰਕੇਸ਼ ਸ਼ਰਮਾ)-ਅੱਜ ਰਾਵੀ ਜੱਟ ਸਭਾ ਦੇ ਕੋਰ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਬਚਨ ਸਿੰਘ ਸੈਕਰੇਟਰੀ ਡੇਰਾ ਮੰਗਵਾਲ ਦੇ ਗ੍ਰਹਿ ਵਿਖੇ ਚੇਅਰਮੈਨ ਪਾਲ ਸਿੰਘ ਤੇ ਪ੍ਰਧਾਨ ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਜਿਸ ’ਚ ਵੱਖ-ਵੱਖ ਮੁੱਦਿਆਂ ’ਤੇ ਗਹਿਰੀ ਵਿਚਾਰ ਚਰਚਾ ਕੀਤੀ ਗਈ । ਜਿਸ ’ਚ ਮਾਈਨਿੰਗ ਦਾ ਮੁੱਦਾ ਕਾਫੀ ਭਾਰੂ ਰਿਹਾ, ਕਿਉਂਕਿ ਇਸ ਨਾਲ ਇਲਾਕੇ ਦੀਆਂ ਸੜਕਾਂ ਟੁੱਟ ਰਹੀਆਂ ਹਨ, ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ ਤੇ ਹਾਦਸੇ ਵੀ ਵਾਪਰ ਰਹੇ ਹਨ । ਇਸ ਤੋਂ ਇਲਾਵਾ ਕਥਲੌਰ ਦੀ ਜੰਗਲਾਤ ਤੋਂ ਸੂਰ ਨਿਕਲ ਕੇ ਚੜਦੇ ਪਾਸੇ ਦੇ ਪਿੰਡਾਂ ਦੇ ਗੰਨੇ ਦੀ ਫਸਲ ਦਾ ਕਾਫੀ ਨੁਕਸਾਨ ਕਰ ਰਹੇ ਹਨ । ਇਸ ਤੋਂ ਇਲਾਵਾ ਝੋਨੇ ਦੀ ਫਸਲ ਤੇ ਆੜ੍ਹਤੀਆਂ ਵਲੋਂ ਬੇਲੋੜੇ ਕੱਟ ਲਗਾਉਣਾ, ਜਿਸ ਦੇ ਨਾਲ ਜਿੰਮੀਦਾਰਾਂ ਦਾ ਕਾਫੀ ਨੁਕਸਾਨ ਹੁੰਦਾ ਹੈ ਤੇ ਨਾਲ ਹੀ ਮੰਡੀਆਂ ਵਿਚ ਡਿਜ਼ੀਟਲ ਕੰਡੇ ਰਾਹੀਂ ਫਸਲ ਨੂੰ ਤੁਲਵਾਉਣ ਦੀ ਪ੍ਰਥਾ ਸ਼ੁਰੂ ਕਰਾਉਣੀ ਆਦਿ ਵਿਸ਼ੇ ਚਰਚਾ ਦਾ ਕੇਂਦਰ ਰਹੇ । 1962 ਦੀ ਚੱਕਬੰਦੀ ਦੌਰਾਨ ਸਰਕਾਰ ਦੁਆਰਾ ਜਿੰਮੀਦਾਰਾਂ ਨੂੰ ਉਨ੍ਹਾਂ ਦੇ ਖੇਤਾਂ ਲਈ ਜੋ ਪਾਣੀ ਦੇ ਸਾਧਨ ਮੁਹੱਈਆ ਕਰਵਾਏ ਗਏ ਸਨ, ਉਨ੍ਹਾਂ ’ਤੇ ਕੁਝ ਲੋਕਾਂ ਵਲੋਂ ਕਬਜ਼ੇ ਕਰ ਲਏ ਗਏ ਹਨ । ਇਹ ਕਬਜ਼ੇ ਖਾਲੀ ਕਰਵਾਉਣ ’ਤੇ ਵੀ ਕਾਫੀ ਗਹਿਰੀ ਚਰਚਾ ਹੋਈ । ਅਖੀਰ ’ਚ ਸਭਾ ਵਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਨ੍ਹਾਂ ਸਭਨਾਂ ਬਿੰਦੂਆਂ ਦਾ ਇਕ ਮੰਗ ਪੱਤਰ ਬਣਾ ਕੇ ਮਾਨਯੋਗ ਮੰਤਰੀ ਲਾਲ ਚੰਦ ਕਟਾਰੂਚੱਕ ਪੰਜਾਬ ਸਰਕਾਰ ਨੂੰ ਦੇਣ ਦਾ ਵੀ ਫੈਸਲਾ ਕੀਤਾ ਗਿਆ । ਉਪਰੋਕਤ ਤੋਂ ਇਲਾਵਾ ਮੀਟਿੰਗ ਵਿਚ ਸੁਖਦੇਵ ਸਿੰਘ ਨੰਗਲ ਸੀਨੀਅਰ ਉਪ ਪ੍ਰਧਾਨ, ਕੈਪ: ਹਰਪਾਲ ਸਿੰਘ ਉਪ ਪ੍ਰਧਾਨ, ਮੱਖਣ ਸਿੰਘ ਮੈਨੇਜਰ, ਪ੍ਰਸ਼ੋਤਮ ਸਿੰਘ ਕਾਨੂੰਨੀ ਸਲਾਹਕਾਰ, ਕੈਪ: ਬਲਬੀਰ ਸਿੰਘ ਖਜ਼ਾਨਚੀ ਤੋਂ ਇਲਾਵਾ ਡਾ: ਰਾਜ ਸਿੰਘ, ਅਮਰੀਕ ਸਿੰਘ, ਪੂਰਨ ਸਿੰਘ, ਲੱਖਾ ਸਿੰਘ ਅਤੇ ਬਲਜੀਤ ਸਿੰਘ ਆਦਿ ਮੈਂਬਰ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਵਲੋਂ ਮੀਟਿੰਗ ਅਗਲੀ ਖ਼ਬਰ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਬਹਾਦਰਪੁਰ ਪਿੰਡ ਦੇ ਪਿੰਡ ਵਾਸੀਆਂ ਨੇ ਸਰਪੰਚ ਵਿਰੁੱਧ ਰੋਸ ਕੀਤਾ ਪ੍ਰਦਰਸ਼ਨ
Ad Position 24