ਹਲਕਾ ਡੇਰਾ ਬਾਬਾ ਨਾਨਕ ਅੰਦਰ ਭਾਜਪਾ ਨੂੰ ਮਿਲੀ ਮਜ਼ਬੂਤੀ, ਪਿੰਡ ਧਰਮਾਬਾਦ ਦੇ ਕਈ ਪਰਿਵਾਰ ਵਿਜੇ ਸੋਨੀ ਦੀ ਅਗਵਾਈ ਹੇਠ ਭਾਜਪਾ ’ਚ ਸ਼ਾਮਿਲ
ਬਟਾਲਾ, 13 ਅਗਸਤ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਹਲਕੇ ਦੇ ਪਿੰਡ ਧਰਮਾਬਾਦ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੇ ਪਰਿਵਾਰਾਂ ਸਮੇਤ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਨ੍ਹਾਂ ਪਰਿਵਾਰਾਂ ਨੂੰ ਹਲਕਾ ਡੇਰਾ ਬਾਬਾ ਨਾਨਕ ਤੋਂ ਭਾਜਪਾ ਦੀ ਟਿਕਟ ਦੇ ਦਾਅਵੇਦਾਰ ਤੇ ਵਪਾਰ ਸੈੱਲ ਭਾਜਪਾ ਦੇ ਜ਼ਿਲ੍ਹਾ ਕਨਵੀਨਰ ਵਿਜੇ ਕੁਮਾਰ ਸੋਨੀ ਨੇ ਭਾਜਪਾ ’ਚ ਸ਼ਾਮਿਲ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਅੰਦਰ ਇਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਬਟਾਲਾ, 13 ਅਗਸਤ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਹਲਕੇ ਦੇ ਪਿੰਡ ਧਰਮਾਬਾਦ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੇ ਪਰਿਵਾਰਾਂ ਸਮੇਤ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਨ੍ਹਾਂ ਪਰਿਵਾਰਾਂ ਨੂੰ ਹਲਕਾ ਡੇਰਾ ਬਾਬਾ ਨਾਨਕ ਤੋਂ ਭਾਜਪਾ ਦੀ ਟਿਕਟ ਦੇ ਦਾਅਵੇਦਾਰ ਤੇ ਵਪਾਰ ਸੈੱਲ ਭਾਜਪਾ ਦੇ ਜ਼ਿਲ੍ਹਾ ਕਨਵੀਨਰ ਵਿਜੇ ਕੁਮਾਰ ਸੋਨੀ ਨੇ ਭਾਜਪਾ ’ਚ ਸ਼ਾਮਿਲ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਅੰਦਰ ਇਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਸ੍ਰੀ ਸੋਨੀ ਨੇ ਕਿਹਾ ਕਿ ਸੂਬੇ ਅੰਦਰ ਭਾਜਪਾ ਦੀ ਸਰਕਾਰ ਆਉਣ ’ਤੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾਣਗੇ ਤੇ ਨਸ਼ਿਆਂ ਉਪਰ ਸਖ਼ਤੀ ਨਾਲ ਰੋਕ ਲਗਾਈ ਜਾਵੇਗੀ। ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ ਇਕਜੁਟ ਹੋ ਕੇ ਪਿੰਡ, ਇਲਾਕੇ ਤੇ ਪੰਜਾਬ ਦੀ ਤਰੱਕੀ ਅਤੇ ਲੋਕ ਭਲਾਈ ਤੇ ਮਜ਼ਬੂਤ ਪੰਜਾਬ ਦੇ ਨਿਰਮਾਣ ਲਈ ਹੋਰ ਦ੍ਰਿੜ ਇਰਾਦੇ ਨਾਲ ਅੱਗੇ ਵਧੀਏ । ਇਸ ਮੌਕੇ ਭਾਜਪਾ ’ਚ ਸ਼ਾਮਿਲ ਹੋਣ ਵਾਲੇ ਸਾਰੇ ਪਰਿਵਾਰਾਂ ਨੇ ਪਾਰਟੀ ਨੂੰ ਆਪਣਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸ਼ਾਮਿਲ ਹੋਣ ਵਾਲੇ ਤੇ ਹੋਰਨਾਂ ਵਿਚ ਨਿਰਮਲ ਸਿੰਘ, ਡੇਵਿਡ ਮਸੀਹ, ਮਨੂੰ ਮਸੀਹ, ਸਤਨਾਮ ਮਸੀਹ, ਮਨਜੀਤ ਸਿੰਘ, ਹੀਰਾ, ਰੋਹਨਪ੍ਰੀਤ ਸਿੰਘ, ਸਾਬ ਸਿੰਘ, ਯੂਨੋ ਸਿੰਘ, ਯਾਦਬੀਰ ਸਿੰਘ, ਹੈਪੀ ਸਿੰਘ, ਰਾਜ ਮਸੀਹ, ਬਾਜ ਮਸੀਹ, ਕਰਮਜੀਤ ਕੌਰ, ਹਰਵਿੰਦਰ ਸਿੰਘ, ਬਲਵਿੰਦਰ ਕੌਰ, ਬੋਨੀ, ਪੂਜਾ ਮਸੀਹ, ਰਾਜਵਿੰਦਰ ਕੌਰ, ਜੋਤੀ ਮਸੀਹ, ਲੀਸੂ ਮਸੀਹ, ਰਾਜ ਮਸੀਹ, ਸਤਨਾਮ ਸਿੰਘ, ਕਰਨ ਮਸੀਹ, ਸਾਬ ਮਸੀਹ, ਸਾਜਨ ਮਸੀਹ, ਅਕਾਸ਼ ਮਸੀਹ, ਗੋਗੀ ਮਸੀਹ, ਵਜੀਰ ਮਸੀਹ, ਬੋਧ ਮਸੀਹ, ਹਰਪ੍ਰਕਾਸ਼ ਸਿੰਘ, ਤੇਜਬੀਰ ਸਿੰਘ, ਜੱਸ ਸਿੰਘ, ਤਰਸੇਮ ਮਸੀਹ, ਪ੍ਰਿੰ. ਅਨੰਦ ਕਿਸ਼ੋਰ, ਕੰਵਲ ਮੰਮਣ, ਮਨਜੀਤ ਸਿੰਘ, ਮੇਜਰ ਪ੍ਰਧਾਨ, ਰਵਿੰਦਰ ਮਸੀਹ, ਗੁਰਨੀਤ ਭੁੱਲਰ, ਬਲਵਿੰਦਰ ਕੁਮਾਰ, ਬਿੰਦਰ ਸਿੰਘ, ਵਾਰਿਸ ਪੀ. ਏ. ਆਦਿ ਹਾਜ਼ਰ ਸਨ।