14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਜੇ. ਯੂ. ਐਸ. ਐਸ. ਇੰਟਰਨੈਸ਼ਨਲ ਸਕੂਲ ਸੇਖਵਾਂ ਵਿਖੇ ਤੀਜ ਦਾ ਤਿਉਹਾਰ ਮਨਾਇਆ

ਨੌਸ਼ਹਿਰਾ ਮੱਝਾ ਸਿੰਘ, 13 ਅਗਸਤ (ਰਵੀ ਭਗਤ)- 15 ਅਗਸਤ ਦੇ ਦਿਹਾੜੇ ਮੌਕੇ ਪੰਥਕ ਸੇਵਾਦਾਰ ਭਾਈ ਵੱਸਣ ਸਿੰਘ ਜ਼ਫਰਵਾਲ ਨੇ ਕਿਹਾ ਕਿ 47 ਦੀ ਵੰਡ ਵੇਲੇ ਭਾਰਤ-ਪਾਕਿਸਤਾਨ ਦੇ ਬਟਵਾਰੇ ਦੌਰਾਨ ਸਭ ਤੋਂ ਵੱਡਾ ਨੁਕਸਾਨ ਪੰਜਾਬੀਆਂ ਦਾ ਹੀ ਹੋਇਆ ਸੀ। ਜਦੋਂ ਕਿ ਦੇਸ਼ ਵੀ ਵੰਡ ਸਮੇਂ ਮਨੁੱਖਾਂ ਨੇ ਹੀ ਕਰੀਬ 10 ਲੱਖ ਮਨੁੱਖਾਂ ਦਾ ਵਹਿਸ਼ੀਆਨਾ ਕਤਲੇਆਮ ਕਰਨ ਦੇ ਨਾਲ-ਨਾਲ ਇਕ ਫਿਰਕੇ ਨੇ ਦੂਸਰੇ ਫਿਰਕੇ ਦੀਆਂ ਔਰਤਾਂ ਨੂੰ ਉਧਲਿਆ ਤੇ ਬੇਪੱਤ ਕੀਤਾ ਸੀ ਅਤੇ ਲੱਖਾਂ ਲੋਕ ਦਿਨਾਂ ਵਿਚ ਹੀ ਆਪਣੇ ਘਰ ਘਾਟ ਛੱਡ ਕੇ ਸਰਨਾਰਥੀ ਕੈਂਪਾਂ ਵਿਚ ਪੁੱਜ ਗਏ ਸਨ।

Ad Position 21
No active advertisement
ਅਜੀਤ ਡੈਸਕ 14-08-2026
ਨੌਸ਼ਹਿਰਾ ਮੱਝਾ ਸਿੰਘ, 13 ਅਗਸਤ (ਰਵੀ ਭਗਤ)- 15 ਅਗਸਤ ਦੇ ਦਿਹਾੜੇ ਮੌਕੇ ਪੰਥਕ ਸੇਵਾਦਾਰ ਭਾਈ ਵੱਸਣ ਸਿੰਘ ਜ਼ਫਰਵਾਲ ਨੇ ਕਿਹਾ ਕਿ 47 ਦੀ ਵੰਡ ਵੇਲੇ ਭਾਰਤ-ਪਾਕਿਸਤਾਨ ਦੇ ਬਟਵਾਰੇ ਦੌਰਾਨ ਸਭ ਤੋਂ ਵੱਡਾ ਨੁਕਸਾਨ ਪੰਜਾਬੀਆਂ ਦਾ ਹੀ ਹੋਇਆ ਸੀ। ਜਦੋਂ ਕਿ ਦੇਸ਼ ਵੀ ਵੰਡ ਸਮੇਂ ਮਨੁੱਖਾਂ ਨੇ ਹੀ ਕਰੀਬ 10 ਲੱਖ ਮਨੁੱਖਾਂ ਦਾ ਵਹਿਸ਼ੀਆਨਾ ਕਤਲੇਆਮ ਕਰਨ ਦੇ ਨਾਲ-ਨਾਲ ਇਕ ਫਿਰਕੇ ਨੇ ਦੂਸਰੇ ਫਿਰਕੇ ਦੀਆਂ ਔਰਤਾਂ ਨੂੰ ਉਧਲਿਆ ਤੇ ਬੇਪੱਤ ਕੀਤਾ ਸੀ ਅਤੇ ਲੱਖਾਂ ਲੋਕ ਦਿਨਾਂ ਵਿਚ ਹੀ ਆਪਣੇ ਘਰ ਘਾਟ ਛੱਡ ਕੇ ਸਰਨਾਰਥੀ ਕੈਂਪਾਂ ਵਿਚ ਪੁੱਜ ਗਏ ਸਨ। ਫਿਰ ਵੀ ਮਨੁੱਖ ਜਾਤ ਸ਼ਰਮਸਾਰ ਹੋਣ ਦੀ ਬਜਾਏ ਕਤਲੇਆਮ ਕਰਨ ਦੇ ਆਖੌਤੀ ਬਹਾਦਰੀ ਦੇ ਕਿੱਸੇ ਬੜੇ ਫਖ਼ਰ ਨਾਲ ਸੁਣਾਉਂਦੇ ਹਨ, ਜਦ ਕਿ ਅਜੇ ਵੀ ਜਿਹੜੇ ਲੋਕ ਵੰਡ ਦਾ ਦਖਾਂਤ ਦੇਖਣ ਦੇ ਗਵਾਹ ਹਨ, ਉਹ ਦੋਵਾਂ ਪਾਸਿਆਂ ਦੇ ਲੋਕ ਆਪਣੇ ਪਿੰਡਾਂ-ਸ਼ਹਿਰਾਂ ਨੂੰ ਯਾਦ ਕਰਦਿਆਂ ਭੁੱਬਾਂ ਮਾਰ ਕੇ ਰੋਂਦੇ ਹਨ। ਉਨ੍ਹਾਂ ਵਾਸਤੇ ਇਹ ਕਾਹਦੀ ਆਜ਼ਾਦੀ ਸੀ। ਸਿਰਫ ਦੇਸ਼ ਦੀ ਸੱਤਾ ਗੋਰਿਆਂ ਦੇ ਹੱਥੋਂ ਕਾਲਿਆਂ ਦੇ ਹੱਥਾਂ ਵਿਚ ਆਈ ਸੀ। ਦੇਸ਼ ਅੰਦਰ ਸਾਰਾ ਤੰਤਰ ਅੰਗਰੇਜ਼ਾਂ ਦੇ ਰਾਜ ਵਾਲਾ ਹੀ ਹੈ। ਦਿਨਾਂ ’ਚ ਲੱਖਾਂ ਸਾਂਝੇ ਪੰਜਾਬ ਦੇ ਪੰਜਾਬੀਆਂ ਨੂੰ ਹੱਸਦੇ-ਵੱਸਦੇ ਘਰਾਂ ’ਚੋਂ ਉਜੜਨਾ ਪਿਆ ਸੀ ਅਤੇ ਪਰਿਵਾਰਾਂ ਦੇ ਪਰਿਵਾਰ ਇਕ-ਦੂਜੇ ਕੋਲੋਂ ਵਿੱਛੜ ਗਏ ਸਨ। ਭਾਈ ਵੱਸਣ ਸਿੰਘ ਜ਼ਫਰਵਾਲ ਨੇ ਅੱਗੇ ਕਿਹਾ ਕਿ 47 ਦੀ ਵੰਡ ਦੌਰਾਨ ਪੰਜਾਬੀ ਲੋਕ ਅਪਣੇ ਬੱਚਿਆਂ ਸਮੇਤ ਮੀਂਹ ਹਨ੍ਹੇਰੀ, ਭੁੱਖੇ ਢਿੱਡ ਅਤੇ ਹਰ ਵੇਲੇ ਸਿਰ ਤੇ ਮੰਡਰਾ ਰਹੀ ਮੌਤ ’ਚੋਂ ਗੁਜ਼ਰ ਕੇ ਆਪਣੇ ਟਿਕਾਣਿਆਂ ’ਤੇ ਪਹੁੰਚੇ ਸਨ। ਇਸ ਲਈ ਪੰਜਾਬੀਆਂ ਨੂੰ ਖਾਸ ਕਰ ਕੇ ਆਪਣੇ ਵੱਡ-ਵਡੇਰਿਆਂ ਦੇ ਉਜਾੜੇ ਦਾ ਜਸ਼ਨ ਮਨਾਉਣਾ ਇਹ ਕਿਸ ਤਰ੍ਹਾਂ ਦੀ ਆਜ਼ਾਦੀ ਹੈ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋਸ਼ੀ ਗ੍ਰਿਫ਼ਤਾਰ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਸਕੂਲ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
Ad Position 24