ਸ਼ੈੱਲਰ ਤੋਂ ਸਰ੍ਹੋਂ ਚੋਰੀ ਕਰਦਾ ਚੋਰ ਮੌਕੇ ’ਤੇ ਕਾਬੂ
ਗੁਰਦਾਸਪੁਰ, 14 ਅਗਸਤ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅੰਦਰ ਨਿੱਤ ਛੋਟੀਆਂ-ਮੋਟੀਆਂ ਚੋਰੀਆਂ ਹੋ ਰਹੀਆਂ ਹਨ ਅਤੇ ਇਸ ਨਾਲ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ। ਸ਼ੈੱਲਰ ਮਾਲਕ ਮੋਹਿਤ ਸ਼ਰਮਾ ਵਾਸੀ ਤਾਲਿਬਪੁਰ ਪੰਡੋਰੀ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਆਪਣੀ ਟੀਮ ਸਮੇਤ ਰੋਟੀ ਖਾ ਰਹੇ ਸਨ ਕਿ ਨਸ਼ੇੜੀ ਕਿਸਮ ਦਾ ਨੌਜਵਾਨ ਸ਼ੈਲਰ ’ਚ ਦਾਖ਼ਲ ਹੋ ਕੇ 30 ਕਿਲੋ ਸਰ੍ਹੋਂ ਚੋਰੀ ਕਰਕੇ ਭੱਜ ਗਿਆ।
ਗੁਰਦਾਸਪੁਰ, 14 ਅਗਸਤ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅੰਦਰ ਨਿੱਤ ਛੋਟੀਆਂ-ਮੋਟੀਆਂ ਚੋਰੀਆਂ ਹੋ ਰਹੀਆਂ ਹਨ ਅਤੇ ਇਸ ਨਾਲ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ। ਸ਼ੈੱਲਰ ਮਾਲਕ ਮੋਹਿਤ ਸ਼ਰਮਾ ਵਾਸੀ ਤਾਲਿਬਪੁਰ ਪੰਡੋਰੀ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਆਪਣੀ ਟੀਮ ਸਮੇਤ ਰੋਟੀ ਖਾ ਰਹੇ ਸਨ ਕਿ ਨਸ਼ੇੜੀ ਕਿਸਮ ਦਾ ਨੌਜਵਾਨ ਸ਼ੈਲਰ ’ਚ ਦਾਖ਼ਲ ਹੋ ਕੇ 30 ਕਿਲੋ ਸਰ੍ਹੋਂ ਚੋਰੀ ਕਰਕੇ ਭੱਜ ਗਿਆ। ਜਦੋਂ ਕਿ ਸ਼ੈਲਰ ’ਤੇ ਕੰਮ ਕਰਨ ਵਾਲੇ ਕਰਿੰਦੇ ਨੇ ਉਸ ਨੂੰ ਵੇਖ ਲਿਆ ਤਾਂ ਉਸ ਦਾ ਪਿੱਛਾ ਕਰਕੇ ਉਸ ਨੂੰ ਬੋਰੀ ਸਮੇਤ ਕਾਬੂ ਕਰ ਲਿਆ।ਇਸ ਸਬੰਧੀ ਸ਼ਾਲਾ ਪੁਲਿਸ ਨੂੰ ਮੌਕੇ ’ਤੇ ਫ਼ੋਨ ਕਰਕੇ ਬੁਲਾਇਆ ਗਿਆ। ਜਦੋਂ ਕਿ ਪੁਲਿਸ ਵੀ ਜਾਂਚ ਕਰ ਰਹੀ ਹੈ।ਮੋਹਿਤ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਾਲ ਵੀ ਸ਼ੈਲਰ ’ਤੇ ਚੋਰੀ ਹੋਣ ਨਾਲ ਤਿੰਨ-ਚਾਰ ਲੱਖ ਰੁਪਏ ਦਾ ਨੁਕਸਾਨ ਹੋਇਆ ਸੀ। ਇਸ ਸਬੰਧੀ ਸਰਪੰਚ ਕਪਿਲ ਕੁਮਾਰ, ਜੋਤੀ ਸ਼ਰਮਾ, ਸ਼ੰਕਰ ਦਾਸ ਆਦਿ ਨੇ ਕਿਹਾ ਕਿ ਇਲਾਕੇ ’ਚ ਹੋ ਰਹੀਆਂ ਚੋਰੀਆਂ ਨਾਲ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਟੁੱਟ ਰਿਹਾ ਹੈ।ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਪੰਡੋਰੀ ਮਹੰਤਾਂ ਵੱਲ ਵਿਸ਼ੇਸ ਨਾਕੇ ਲਗਾਉਣ ਦੀ ਲੋੜ ਹੈ।