ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ
ਧਾਰੀਵਾਲ, 14 ਅਗਸਤ (ਸਵਰਨ ਸਿੰਘ)-ਸਥਾਨਕ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਫਾਦਰ ਜੌਹਨ ਦੀ ਪ੍ਰਧਾਨਗੀ ਅਤੇ ਪਿ੍ਰੰਸੀਪਲ ਸਿਸਟਰ ਦਿਵਿਆ ਦੀ ਅਗਵਾਈ ’ਚ ਆਜ਼ਾਦੀ ਦਿਹਾੜਾ ਮਨਾਇਆ ਗਿਆ, ਜਿਸ ’ਚ ਮੁੱਖ ਖੇਤੀਬਾੜੀ ਅਧਿਕਾਰੀ ਜ਼ਿਲ੍ਹਾ ਗੁਰਦਾਸਪੁਰ ਡਾ. ਸਾਹਬਾਜ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਧਾਰੀਵਾਲ, 14 ਅਗਸਤ (ਸਵਰਨ ਸਿੰਘ)-ਸਥਾਨਕ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਫਾਦਰ ਜੌਹਨ ਦੀ ਪ੍ਰਧਾਨਗੀ ਅਤੇ ਪਿ੍ਰੰਸੀਪਲ ਸਿਸਟਰ ਦਿਵਿਆ ਦੀ ਅਗਵਾਈ ’ਚ ਆਜ਼ਾਦੀ ਦਿਹਾੜਾ ਮਨਾਇਆ ਗਿਆ, ਜਿਸ ’ਚ ਮੁੱਖ ਖੇਤੀਬਾੜੀ ਅਧਿਕਾਰੀ ਜ਼ਿਲ੍ਹਾ ਗੁਰਦਾਸਪੁਰ ਡਾ. ਸਾਹਬਾਜ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਡਾ. ਸਾਹਬਾਜ ਸਿੰਘ ਚੀਮਾ ਨੂੰ ਬੜ੍ਹੇ ਹੀ ਸ਼ਾਨੋ ਸ਼ੌਕਤ ਨਾਲ ਮੰਚ ਤੱਕ ਲਿਜਾਇਆ ਗਿਆ। ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਦੀਆਂ ਸਕਿੱਟਾਂ, ਨਾਟਕ, ਗੀਤਾਂ ’ਤੇ ਨਾਚ ਤੇ ਸੱਭਿਆਾਚਾਰਕ ਸਮਾਗਮ ਪੇਸ਼ ਕੀਤਾ। ਡਾ. ਸਾਹਬਾਜ ਸਿੰਘ ਚੀਮਾ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਉਪਰੰਤ ਇਮਾਨਦਾਰੀ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਾਸ਼ਟਰੀ ਅਤੇ ਰਾਜ ਪੱਧਰ ’ਤੇ ਖੇਡਾਂ ਵਿਚ ਮੱਲ੍ਹਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਡਾਇਰੈਕਟਰ ਫਾਦਰ ਜੌਹਨ ਅਤੇ ਪ੍ਰਿੰਸੀਪਲ ਸਿਸਟਰ ਦਿਵਿਆ ਵਲੋਂ ਡਾ. ਸਾਹਬਾਜ ਸਿੰਘ ਚੀਮਾ ਨੂੰ ਤਿਰੰਗੇ ਵਾਂਗ ਸਜਾਈ ਲੋਈ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਪ ਪ੍ਰਿੰਸੀਪਲ ਸਿਸਟਰ ਰਿੰਪੀ ਰੋਜ, ਸਿਸਟਰ ਐਨਸ ਮਾਰੀਆ, ਪੀ.ਆਰ.ਓ. ਸਵਰਨ ਸਿੰਘ, ਸਟਾਫ ਸੈਕਟਰੀ ਜਤਿੰਦਰ ਕੌਰ ਢਿੱਲੋਂ, ਅੰਮ੍ਰਿਤਪਾਲ ਕੌਰ, ਨਾਰਮਨ ਇਜੈਕੀਅਲ, ਗਤੀਵਿਧੀਆਂ ਇੰਚਾਰਜ ਅੰਜਲੀ ਤੋਂ ਇਲਾਵਾ ਸਮੂਹ ਸਟਾਫ ਵੀ ਹਾਜ਼ਰ ਸੀ।