ਆਜ਼ਾਦੀ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਕਮਿਊਨਿਸਟ ਪਾਰਟੀ ਵਲੋਂ ਕਾਨਫਰੰਸ ਅੱਜ
ਧਿਆਨਪੁਰ, 14 ਅਗਸਤ (ਕੁਲਦੀਪ ਸਿੰਘ ਸੋਨੂੰ)-ਆਜ਼ਾਦੀ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਕਮਿਊਨਿਸਟ ਪਾਰਟੀ ਵਲੋਂ 15 ਅਗਸਤ ਨੂੰ ਧਿਆਨਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਵਿਖੇ ਭਾਰੀ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸੀ.
ਧਿਆਨਪੁਰ, 14 ਅਗਸਤ (ਕੁਲਦੀਪ ਸਿੰਘ ਸੋਨੂੰ)-ਆਜ਼ਾਦੀ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਕਮਿਊਨਿਸਟ ਪਾਰਟੀ ਵਲੋਂ 15 ਅਗਸਤ ਨੂੰ ਧਿਆਨਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਿਆਨਪੁਰ ਵਿਖੇ ਭਾਰੀ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸੀ.ਪੀ.ਆਈ. ਸਕੱਤਰ ਗੁਰਦਾਸਪੁਰ ਕਾਮਰੇਡ ਗੁਲਜਾਰ ਸਿੰਘ ਬਸੰਤਕੋਟ, ਸੀ.ਪੀ.ਆਈ. ਸਕੱਤਰ ਕਾਮਰੇਡ ਬਲਦੇਵ ਸਿੰਘ ਖਹਿਰਾ ਸੁਲਤਾਨ, ਮਨਜੀਤ ਸਿੰਘ ਰਉਵਾਲ, ਪ੍ਰਗਟ ਸਿੰਘ ਰਉਵਾਲ ਅਤੇ ਕਾਮਰੇਡ ਨਰਿੰਦਰ ਸਿੰਘ ਖਹਿਰਾ ਸੁਲਤਾਨ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ’ਚ ਵੱਡਾ ਹਿੱਸਾ ਪਾਉਣ ਵਾਲੇ ਸ਼ਹੀਦਾਂ ਨੂੰ ਯਾਦ ਕਰਨ ਦੇ ਨਾਲ-ਨਾਲ ਇਸ ਕਾਨਫਰੰਸ ’ਚ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਵੀ ਉਜਾਗਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਵਿਚ ਉਚੇਚੇ ਤੌਰ ’ਤੇ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਮੈਂਬਰ ਨੈਸ਼ਨਲ ਕੌਂਸਲ ਸੀ.ਪੀ.ਆਈ., ਕਾਮਰੇਡ ਅਮਰਜੀਤ ਸਿੰਘ ਆਸਲ ਮੈਂਬਰ ਨੈਸ਼ਨਲ ਕੌਂਸਲ ਸੀ.ਪੀ.ਆਈ., ਕਾਮਰੇਡ ਲਖਬੀਰ ਸਿੰਘ ਨਜਾਮਪੁਰ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਕਾਮਰੇਡ ਗੁਲਜਾਰ ਸਿੰਘ ਬਸੰਤਕੋਟ ਸਕੱਤਰ ਸੀ.ਪੀ.ਆਈ. ਜ਼ਿਲਾ ਗੁਰਦਾਸਪੁਰ, ਕਾਮਰੇਡ ਬਲਬੀਰ ਸਿੰਘ ਕੱਤੋਵਾਲ ਤੇ ਕਾਮਰੇਡ ਰਣਜੀਤ ਸਿੰਘ ਦੋਵੇਂ ਮੀਤ ਸਕੱਤਰ ਸੀ.ਪੀ.ਆਈ. ਗੁਰਦਾਸਪੁਰ ਸ਼ਿਰਕਤ ਕਰਨਗੇ। ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਨਿਰਮਲ ਸਿੰਘ ਧਾਲੀਵਾਲ 12 ਵਜੇ ਕਰਨਗੇ।