15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸੰਤ ਜ਼ੇਵੀਅਰ ਸਕੂਲ ਸਤਕੋਹਾ ਵਿਖੇ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ

ਨੌਸ਼ਹਿਰਾ ਮੱਝਾ ਸਿੰਘ, 14 ਅਗਸਤ (ਰਵੀ ਭਗਤ)- ਸੰਤ ਜੇਵੀਅਰ ਸਕੂਲ ਸਤਕੋਹਾ ਵਿਖੇ ਫੈਂਸੀ ਡਰੱੈਸ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਸਮੂਹ ਸਕੂਲੀ ਬੱਚਿਆਂ ਨੇ ਵੱਖ-ਵੱਖ ਕਿਰਦਾਰ ਨਿਭਾਉਂਦੇ ਹੋਏ ਹਿੱਸਾ ਲਿਆ।

Ad Position 21
No active advertisement
ਸੰਤ ਜ਼ੇਵੀਅਰ ਸਕੂਲ ਸਤਕੋਹਾ ਵਿਖੇ ਫੈਂਸੀ ਡਰੈੱਸ ਮੁਕਾਬਲੇ ਦੌਰਾਨ ਸਕੂਲ ਸਟਾਫ਼ ਤੇ ਵਿਦਿਆਰਥੀ। ਤਸਵੀਰ : ਰਵੀ ਭਗਤ 15-08-2026
ਨੌਸ਼ਹਿਰਾ ਮੱਝਾ ਸਿੰਘ, 14 ਅਗਸਤ (ਰਵੀ ਭਗਤ)- ਸੰਤ ਜੇਵੀਅਰ ਸਕੂਲ ਸਤਕੋਹਾ ਵਿਖੇ ਫੈਂਸੀ ਡਰੱੈਸ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਸਮੂਹ ਸਕੂਲੀ ਬੱਚਿਆਂ ਨੇ ਵੱਖ-ਵੱਖ ਕਿਰਦਾਰ ਨਿਭਾਉਂਦੇ ਹੋਏ ਹਿੱਸਾ ਲਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਫਾਦਰ ਰੇਮੀ ਕਾਰਡੋਜ਼ੋ ਅਤੇ ਮੈਨੇਜਰ ਫਾਦਰ ਫ੍ਰੈਂਕੀ ਡੀਕੂਨਾ ਵਲੋਂ ਬੱਚਿਆਂ ਦੇ ਪਹਿਰਾਵੇ ਤੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ। ਮੁਕਾਬਲੇ ਨੂੰ ਸਫ਼ਲ ਬਣਾਉਣ ਵਿਚ ਅਧਿਆਪਕਾਵਾਂ ਜਤਿੰਦਰ ਕੌਰ, ਨੀਲੂ, ਚੈਸੀ, ਰੇਬੇਕਾ, ਵੀਨੀਤਾ, ਸਟੀਜ਼ਵਾ, ਅੰਜਲਾ, ਰੀਤਾ, ਖੁਸ਼ਮਾਨ ਅਤੇ ਹੋਰ ਸਟਾਫ਼ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਦੌਰਾਨ ਬੱਚੇ ਆਜ਼ਾਦੀ ਘੁਲਾਟੀਏ, ਕਾਰਟੂਨ ਕਿਰਦਾਰ, ਇਤਿਹਾਸਕ ਸ਼ਖ਼ਸੀਅਤਾਂ ਅਤੇ ਕੁਦਰਤੀ ਚੀਜ਼ਾਂ ਦੇ ਰੂਪ ਵਿਚ ਕਿਰਦਾਰ ਨਿਭਾਉਂਦੇ ਹੋਏ ਆਪਣੀ ਕਲਾ ਅਤੇ ਆਤਮ-ਵਿਸ਼ਵਾਸ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਅੰਤ ਵਿਚ ਬੱਚਿਆਂ ਦਾ ਇਨਾਮ ਵੰਡ ਸਮਾਗਮ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਦੇ ਆਤਮ-ਵਿਸ਼ਵਾਸ ਅਤੇ ਸ਼ਖ਼ਸੀਅਤ ਦੇ ਵਿਕਾਸ ਲਈ ਬਹੁਤ ਜਰੂਰੀ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭੁੰਬਲੀ ਵਿਖੇ ਲੋਕ ਮਿਲਣੀ ਮੌਕੇ ਰਣਜੀਤ ਸਿੰਘ ਕਾਹਲੋਂ ਨੇ ਸੁਣੀਆਂ ਮੁਸ਼ਕਿਲਾਂ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਨੇ ਮੁਫ਼ਤ ਮੈਡੀਕਲ ਕੈਂਪ ਲਗਾਇਆ
Ad Position 24