ਪਿੰਡ ਭੁੰਬਲੀ ਵਿਖੇ ਲੋਕ ਮਿਲਣੀ ਮੌਕੇ ਰਣਜੀਤ ਸਿੰਘ ਕਾਹਲੋਂ ਨੇ ਸੁਣੀਆਂ ਮੁਸ਼ਕਿਲਾਂ
ਤਿੱਬੜ, 14 ਅਗਸਤ (ਸੋਹਨ ਮਲਿਕ)-ਪਿੰਡ ਭੁੰਬਲੀ ਵਿਖੇ ਲੋਕ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਲੋਕ ਸੰਘਰਸ਼ ਮੋਰਚੇ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ।
ਤਿੱਬੜ, 14 ਅਗਸਤ (ਸੋਹਨ ਮਲਿਕ)-ਪਿੰਡ ਭੁੰਬਲੀ ਵਿਖੇ ਲੋਕ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਲੋਕ ਸੰਘਰਸ਼ ਮੋਰਚੇ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਬੇਰੁਜ਼ਗਾਰ ਬੱਚਿਆਂ ਦੇ ਵਿਦੇਸ਼ ਜਾਣ ਤੇ ਨਸ਼ੇ ਨਾਲ ਬਰਬਾਦ ਹੁੰਦੀ ਨੌਜਵਾਨ ਪੀੜ੍ਹੀ ਤੋਂ ਇਲਾਵਾ ਘਰਾਂ ਦੇ ਮਾੜੇ ਹਾਲਾਤਾਂ, ਨਾਲੀਆਂ ਗਲੀਆਂ ਦੀ ਮਾੜੀ ਹਾਲਤ ਤੇ ਪਿੰਡ ਵਿਚ ਕੂੜੇ ਦੇ ਢੇਰਾਂ ਦੀ ਸਮੱਸਿਆ ਤੋਂ ਜਾਣੂ ਕਰਵਾਇਆ। ਜਿਸ ’ਤੇ ਰਣਜੀਤ ਸਿੰਘ ਕਾਹਲੋਂ ਨੇ ਲੋਕਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅਨਪੜ੍ਹਤਾ, ਗਰੀਬੀ, ਨਸ਼ਾ ਆਦਿ ਨੂੰ ਦੂਰ ਕਰਨ ਦੇ ਉਪਰਾਲੇ ਕੀਤੇ ਜਾਣਗੇ। ਇਸ ਦੌਰਾਨ ਰਣਜੀਤ ਸਿੰਘ ਕਾਹਲੋਂ ਨੇ ਲੋਕਾਂ ਦੇ ਘਰ ਘਰ ਜਾ ਕੇ ਹਲਾਤਾਂ ਨੂੰ ਜਾਣਿਆ ਅਤੇ ਜਲਦ ਨਿਰੀਖਣ ਟੀਮ ਭੇਜਣ ਦਾ ਭਰੋਸਾ ਦਿਵਾਇਆ। ਇਸ ਮੌਕੇ ਕਸ਼ਮੀਰ ਸਿੰਘ ਵਾਹਲਾ, ਸਰਪੰਚ ਕਰਮਜੀਤ ਸਿੰਘ ਦੋਰਾਂਗਲਾ, ਹੈਰੀ ਕਾਹਲੋਂ, ਨਵੀਂ ਕਾਹਲੋਂ, ਜੱਗਾ ਔਲਖ, ਹਿਤਪਾਲ ਸਿੰਘ ਬਲਾਕ ਪ੍ਰਧਾਨ, ਬਲਜਿੰਦਰ ਸਿੰਘ ਕਾਕਾ, ਹਰਦੇਵ ਸਿੰਘ ਸਰਸਪੁਰ, ਅਮਰੀਕ ਸਿੰਘ ਕੋਆਪ੍ਰੇਟਿਵ ਸੁਸਾਇਟੀ ਪ੍ਰਧਾਨ ਸਰਸਪੁਰ, ਗੁਰਮੀਤ ਸਿੰਘ ਬਿੱਟੂ ਕਿਸਾਨ ਯੂਨੀਅਨ ਪ੍ਰਧਾਨ, ਡਾ: ਕਿਸ਼ਨ ਭੁੰਬਲੀ, ਪਰਮਜੀਤ ਟੈਂਟ ਹਾਊਸ ਭੁੰਬਲੀ, ਮੋਨੂੰ ਭੁੰਬਲੀ, ਮੇਜ਼ਰ ਸਿੰਘ ਦੋਦੀ, ਨਿੰਦਰ ਸਿੰਘ, ਰਛਪਾਲ ਸਿੰਘ, ਜੋਗਿੰਦਰ ਪਾਲ ਸਿੰਘ ਬੱਬਰੀ, ਸ਼ਮਸ਼ੇਰ ਸਿੰਘ ਬੱਬਰੀ ਆਦਿ ਹਾਜਰ ਸਨਾ।