15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਹੈਲਥ ਵਰਕਰਾਂ ਵਲੋਂ ਟੀਕਾਕਰਨ ਤੇ ਏ.ਐਨ.ਸੀ. ਸੇਵਾਵਾਂ ਨਿਰਵਿਘਨ ਪ੍ਰਦਾਨ * ਆਨਲਾਈਨ ਕੰਮ ਦਾ ਬਾਈਕਾਟ ਜਾਰੀ-ਆਗੂ ਕਵਿਤਾ ਤੇ ਅਮਨਦੀਪ ਕੌਰ

ਗੁਰਦਾਸਪੁਰ, 14 ਅਗਸਤ (ਗੁਰਪ੍ਰਤਾਪ ਸਿੰਘ)-ਮਲਟੀਪਰਪਜ਼ ਹੈਲਥ ਵਰਕਰ (ਫੀ. ਮੇਲ) ਯੂਨੀਅਨ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਦੇ ਹੱਕ ’ਚ ਆਨਲਾਈਨ ਕੰਮਾਂ ਦਾ ਬਾਈਕਾਟ ਲਗਾਤਾਰ ਜਾਰੀ ਹੈ।

Ad Position 21
No active advertisement
ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਮੌਕੇ ਹੈਲਥ ਵਰਕਰਾਂ। ਤਸਵੀਰ: ਵਿਸ਼ਾਲ ਮੁੰਨਾ 15-08-2026
ਗੁਰਦਾਸਪੁਰ, 14 ਅਗਸਤ (ਗੁਰਪ੍ਰਤਾਪ ਸਿੰਘ)-ਮਲਟੀਪਰਪਜ਼ ਹੈਲਥ ਵਰਕਰ (ਫੀ.ਮੇਲ) ਯੂਨੀਅਨ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਦੇ ਹੱਕ ’ਚ ਆਨਲਾਈਨ ਕੰਮਾਂ ਦਾ ਬਾਈਕਾਟ ਲਗਾਤਾਰ ਜਾਰੀ ਹੈ। ਇਸ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਕਰਮਚਾਰੀਆਂ ਵਲੋਂ ਆਪਣੀ ਸਮਾਜਿਕ ਤੇ ਨੈਤਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਜ਼ਮੀਨੀ ਪੱਧਰ ’ਤੇ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਜ਼ਰੂਰੀ ਸਿਹਤ ਸੇਵਾਵਾਂ ’ਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾ ਰਿਹਾ। ਬੁੱਧਵਾਰ ਨੂੰ ਆਯੋਜਿਤ ਇਮਿਊਨਾਈਜ਼ੇਸ਼ਨ ਡੇ (ਟੀਕਾਕਰਨ ਦਿਵਸ) ਦੌਰਾਨ ਹੈਲਥ ਵਰਕਰਾਂ ਵਲੋਂ ਬੱਚਿਆਂ ਦਾ ਨਿਯਮਤ ਟੀਕਾਕਰਨ ਤੇ ਗਰਭਵਤੀ ਮਹਿਲਾਵਾਂ ਲਈ ਏ.ਐਨ.ਸੀ ਸੇਵਾਵਾਂ ਪੂਰੀ ਵਚਨਬੱਧਤਾ ਨਾਲ ਮੁਹੱਈਆ ਕਰਵਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਯੂਨੀਅਨ ਆਗੂ ਕਵਿਤਾ ਤੇ ਅਮਨਦੀਪ ਕੌਰ ਨੇ ਸਾਫ਼ ਕੀਤਾ ਕਿ ਵਿਰੋਧ ਦਾ ਮਕਸਦ ਆਮ ਜਨਤਾ ਜਾਂ ਲਾਭਪਾਤਰੀਆਂ ਨੂੰ ਖੱਜਲ-ਖੁਆਰ ਕਰਨਾ ਨਹੀਂ ਹੈ। ਬੱਚਿਆਂ ਤੇ ਗਰਭਵਤੀ ਔਰਤਾਂ ਲਈ ਜ਼ਰੂਰੀ ਸਿਹਤ ਸੇਵਾਵਾਂ ਪਹਿਲਾਂ ਵਾਂਗ ਹੀ ਚੱਲਦੀਆਂ ਰਹਿਣਗੀਆਂ। ਕਰਮਚਾਰੀ ਸਿਰਫ਼ ਆਨਲਾਈਨ ਪੋਰਟਲਾਂ ਤੇ ਐਪਲੀਕੇਸ਼ਨਾਂ ’ਤੇ ਕੀਤੇ ਜਾਣ ਵਾਲੇ ਕੰਮਾਂ ਦਾ ਬਾਈਕਾਟ ਕਰ ਰਹੇ ਹਨ। ਯੂਨੀਅਨ ਆਗੂਆਂ ਅਨੁਸਾਰ ਜਦੋਂ ਤੱਕ ਸਬੰਧਿਤ ਅਧਿਕਾਰੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਠੋਸ ਅਤੇ ਸੰਤੋਸ਼ਜਨਕ ਹੱਲ ਨਹੀਂ ਕੱਢਦੇ, ਉਦੋਂ ਤੱਕ ਆਨਲਾਈਨ ਕੰਮ ਬਾਈਕਾਟ ਜਾਰੀ ਰਹੇਗਾ। ਯੂਨੀਅਨ ਆਗੂਆਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਕਿ ਹੇਠਲੇ ਪੱਧਰ ’ਤੇ ਰਾਤ-ਦਿਨ ਸੇਵਾਵਾਂ ਦੇ ਰਹੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਹੱਲ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਪਿੰਡ ਮਾਨ ਵਿਖੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਗਲੀ ਖ਼ਬਰ ਪਿੰਡ ਭੁੰਬਲੀ ਵਿਖੇ ਲੋਕ ਮਿਲਣੀ ਮੌਕੇ ਰਣਜੀਤ ਸਿੰਘ ਕਾਹਲੋਂ ਨੇ ਸੁਣੀਆਂ ਮੁਸ਼ਕਿਲਾਂ
Ad Position 24