19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕੰਵਲਪ੍ਰੀਤ ਸਿੰਘ ਕਾਕੀ ਨੂੰ ਸਦਮਾ- ਪਿਤਾ ਦਾ ਦਿਹਾਂਤ

ਕਾਹਨੂੰਵਾਨ, 17 ਅਗਸਤ (ਨਿਸ਼ਾਨ ਸਿੰਘ ਚਾਹਲ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਕੰਵਲਪ੍ਰੀਤ ਸਿੰਘ ਕਾਕੀ ਦੇ ਪਿਤਾ ਅਤੇ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਰਹੇ ਤੇ ਸੀਨੀਅਰ ਅਕਾਲੀ ਆਗੂ ਮਾਸਟਰ ਧੀਰਜ ਸਿੰਘ ਅੱਜ ਲੰਬੀ ਬਿਮਾਰੀ ਤੋਂ ਬਾਅਦ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਰੁਖਸਤ ਹੋ ਗਏ ਹਨ। ਉਨ੍ਹਾਂ ਦੇ ਜਾਣ ਨਾਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਵੱਡਾ ਸਿਆਸੀ ਘਾਟਾ ਪਿਆ ਹੈ।

Ad Position 21
No active advertisement
ਸਾਬਕਾ ਚੇਅਰਮੈਨ ਮਾਸਟਰ ਧੀਰਜ ਸਿੰਘ (ਹਾਸ਼ੀਏ ’ਚ) ਦੀ ਮ੍ਰਿਤਕ ਦੇਹ ਨੂੰ ਅਗਨੀ ਦਿਖਾਉਂਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰ। ਤਸਵੀਰ : ਨਿਸ਼ਾਨ ਸਿੰਘ ਚਾਹਲ 18-08-2026
ਕਾਹਨੂੰਵਾਨ, 17 ਅਗਸਤ (ਨਿਸ਼ਾਨ ਸਿੰਘ ਚਾਹਲ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਕੰਵਲਪ੍ਰੀਤ ਸਿੰਘ ਕਾਕੀ ਦੇ ਪਿਤਾ ਅਤੇ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਰਹੇ ਤੇ ਸੀਨੀਅਰ ਅਕਾਲੀ ਆਗੂ ਮਾਸਟਰ ਧੀਰਜ ਸਿੰਘ ਅੱਜ ਲੰਬੀ ਬਿਮਾਰੀ ਤੋਂ ਬਾਅਦ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਰੁਖਸਤ ਹੋ ਗਏ ਹਨ। ਉਨ੍ਹਾਂ ਦੇ ਜਾਣ ਨਾਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਵੱਡਾ ਸਿਆਸੀ ਘਾਟਾ ਪਿਆ ਹੈ। ਉਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਕਾਦੀਆਂ ਦੇ ਸੀਨੀਅਰ ਆਗੂ ਕੰਵਲਪ੍ਰੀਤ ਸਿੰਘ ਕਾਕੀ ਤੇ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਦੇ ਸਪੁੱਤਰ ਸਾਬਕਾ ਸਰਪੰਚ ਗੁਰਵਿੰਦਰ ਸਿੰਘ, ਕੰਵਲਪ੍ਰੀਤ ਸਿੰਘ ਕਾਕੀ, ਸੁਖਪਾਲ ਸਿੰਘ ਐਮ.ਡੀ. ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਾਫੀ ਲੰਬੇ ਸਮੇਂ ਤੋਂ ਬਿਮਾਰ ਸਨ ਤੇ ਉਨ੍ਹਾਂ ਨੂੰ ਕੁੱਝ ਸਮੇ ਤੋਂ ਸਾਹ ਲੈਣ ਵਿਚ ਤਕਲੀਫ਼ ਮਹਿਸੂਸ ਹੋ ਰਹੀ ਸੀ। ਡਾਕਟਰਾਂ ਦੇ ਲੰਬੇ ਇਲਾਜ ਦੇ ਬਾਵਜੂਦ ਵੀ ਉਨ੍ਹਾਂ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਅੱਜ ਸਵੇਰੇ ਉਨ੍ਹਾਂ ਨੇ ਇਕ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਿਆ। ਮਾ. ਧੀਰਜ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਬਹੂਰੀਆ ਸੈਣੀਆਂ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿੱਥੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਦੇ ਅੰਗੀਠੇ ਨੂੰ ਅੱਗ ਸਪੁੱਤਰ ਸਾਬਕਾ ਸਰਪੰਚ ਗੁਰਵਿੰਦਰ ਸਿੰਘ, ਸੁਖਪਾਲ ਸਿੰਘ ਐਮ.ਡੀ., ਕੰਵਲਪ੍ਰੀਤ ਸਿੰਘ ਕਾਕੀ, ਹਰਪ੍ਰੀਤ ਸਿੰਘ ਲਾਲ ਅਤੇ ਪੋਤਰੇ ਹਰਮਨਪ੍ਰੀਤ ਸਿੰਘ ਹਨੀ ਤੇ ਅਕਸ਼ਪ੍ਰੀਤ ਵਲੋਂ ਦਿਖਾਈ ਗਈ। ਕਾਕੀ ਨੇ ਦੱਸਿਆ ਕਿ ਉਨ੍ਹਾਂ ਦੇ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ 26 ਅਗਸਤ ਦਿਨ ਬੁੱਧਵਾਰ ਪੈਣਗੇ। ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਸੁਰਜੀਤ ਸਿੰਘ ਤੁਗਲਵਾਲ, ਸਾਬਕਾ ਚੇਅਰਮੈਨ ਠਾਕੁਰ ਬਲਰਾਜ ਸਿੰਘ, ਸ਼੍ਰੋਮਣੀ ਯੂਥ ਅਕਾਲੀ ਦੇ ਸਾਬਕਾ ਕੋਰ ਕਮੇਟੀ ਮੈਂਬਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਸਾਬਕਾ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਬੀਬੀ ਸ਼ਰਨਜੀਤ ਕੌਰ ਜੀਂਦੜ, ਕਿਸਾਨ ਆਗੂ ਬੀਬੀ ਦਵਿੰਦਰ ਕੌਰ, ਸਾਬਕਾ ਯੂਥ ਪ੍ਰਧਾਨ ਪਰਮਵੀਰ ਸਿੰਘ ਲਾਡੀ, ਅਵਿੰਦਰ ਸਿੰਘ ਲਾਧੂਪੁਰ, ਸਰਪੰਚ ਕਮਲਜੀਤ ਸਿੰਘ ਸੈਦੋਵਾਲ, ਬਿਕਰਮਜੀਤ ਸਿੰਘ ਵਿੱਕੀ ਰੰਧਾਵਾ ਬਟਾਲਾ, ਜਗਤਾਰ ਸਿੰਘ ਦਾਰਾ ਨਾਨੋਵਾਲ, ਹਰਪ੍ਰੀਤ ਸਿੰਘ ਲਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਗੁਨੋਪੁਰ, ਠੇਕੇਦਾਰ ਗੁਰਨਾਮ ਸਿੰਘ, ਅਕਾਲੀ ਦਲ ਜ਼ਿਲ੍ਹਾ ਕਿਸਾਨ ਵਿੰਗ ਦੇ ਪ੍ਰਧਾਨ ਕੁਲਬੀਰ ਸਿੰਘ ਰਿਆੜ, ਪ੍ਰੋਫੈਸਰ ਬਲਜੀਤ ਸਿੰਘ, ਸਾਬਕਾ ਐਸ.ਐਚ.ਓ. ਜਸਬੀਰ ਸਿੰਘ ਬਾਜਵਾ, ਸਾਬਕਾ ਐਸ.ਐਚ.ਓ. ਸੁਦੇਸ਼ ਕੁਮਾਰ, ਜਤਿੰਦਰਪਾਲ ਸਿੰਘ, ਸਰਪੰਚ ਕੁਲਦੀਪ ਸਿੰਘ ਖਹਿਰਾ ਸੌੜੀਆਂ ਬੇਟ, ਸਾਬਕਾ ਚੇਅਰਮੈਨ ਮਨਜੀਤ ਸਿੰਘ ਪਸਵਾਲ, ਚੇਅਰਮੈਨ ਮੋਹਨ ਸਿੰਘ ਜਾਗੋਵਾਲ ਬੇਟ, ਸਾਬਕਾ ਸਰਪੰਚ ਭਗਵੰਤ ਸਿੰਘ ਰਾਜੂ ਬੇਲਾ, ਹਰਭਜਨ ਸਿੰਘ ਬੱਲ, ਗੁਰਨਾਮ ਸਿੰਘ ਬਜਾੜ, ਕੁਲਦੀਪ ਸਿੰਘ ਜਾਫ਼ਲਪੁਰ, ਗੁਰਵਿੰਦਰ ਸਿੰਘ ਗੋਰਾਇਆ, ਅਮਨਦੀਪ ਸਿੰਘ, ਜਸਵੀਰ ਸਿੰਘ, ਜਗਜੀਤ ਸਿੰਘ ਚੱਕ ਸਰੀਫ਼, ਮਨਜੀਤ ਸਿੰਘ ਕੰਗ, ਬਾਬਾ ਨੱਥਾ ਸਿੰਘ, ਬਲਵੰਤ ਸਿੰਘ ਕਾਕੂ, ਮਾ. ਰਾਜਵਿੰਦਰ ਸਿੰਘ, ਮਾ. ਸੁਰਿੰਦਰਜੀਤ ਸਿੰਘ, ਸਰਵਣ ਸਿੰਘ ਗਨੋਪੁਰ, ਸਰਪੰਚ ਗੁਰਮੁਖ ਸਿੰਘ ਵਜ਼ੀਰ, ਕਿਸਾਨ ਆਗੂ ਬਲਵਿੰਦਰ ਸਿੰਘ ਗਨੋਪੁਰ, ਕਿਸਾਨ ਆਗੂ ਗੁਰਪ੍ਰਤਾਪ ਸਿੰਘ, ਕਿਸਾਨ ਆਗੂ ਰਸ਼ਪਾਲ ਸਿੰਘ ਨੀਟਾ, ਕਿਸਾਨ ਆਗੂ ਜਤਿੰਦਰ ਸਿੰਘ ਝੌਰ, ਹਰਭਜਨ ਸਿੰਘ ਲਾਧੂਪੁਰ, ਦਿਲਬਾਗ ਸਿੰਘ ਲਾਧੂਪੁਰ, ਸਤਵੰਤ ਸਿੰਘ ਰੰਧਾਵਾ, ਤਲਵਿੰਦਰ ਸਿੰਘ ਰੰਧਾਵਾ, ਅਰਵਿੰਦਰ ਸਿੰਘ ਸੋਨੂੰ ਭਾਟੀਆ, ਹੇਮਜੋਤ ਸਿੰਘ ਗਿੰਨੀ, ਐਡਵੋਕੇਟ ਗੁਰਸਿਮਰਨ ਸਿੰਘ, ਕਰਮਜੀਤ ਸਿੰਘ, ਪਰਮਜੀਤ ਸਿੰਘ ਪੰਮਾ ਬਾਜਵਾ, ਪ੍ਰਿਤਪਾਲ ਸਿੰਘ ਬੋਨੀ ਚੋਪੜਾ, ਗੁਰਪਿੰਦਰ ਸਿੰਘ ਹੈਪੀ ਪਾੜਾ, ਮਾ. ਪ੍ਰਿਤਪਾਲ ਸਿੰਘ ਬਹੂਰੀਆਂ, ਜੇ.ਈ. ਹਰਵਿੰਦਰ ਸਿੰਘ ਖਾਲਸਾ ਹਰਦੇਵ ਸਿੰਘ ਸਠਿਆਲੀ, ਚੇਅਰਮੈਨ ਉਂਕਾਰ ਸਿੰਘ, ਸੋਨੂੰ ਬਾਜਵਾ, ਪ੍ਰਧਾਨ ਅਸ਼ੋਕ ਕੁਮਾਰ ਮੰਗਾ, ਜ਼ਿਲ੍ਹਾ ਰੋਜ਼ਗਾਰ ਅਫਸਰ ਪੁਰਸ਼ੋਤਮ ਸਿੰਘ, ਗੁਰਪ੍ਰੀਤ ਸਿੰਘ ਗੋਪੀ ਸੇਖਵਾਂ, ਨਰਾਇਣ ਪਸਨਾਵਾਲ, ਅਵਤਾਰ ਸਿੰਘ ਬਹੂਰੀਆਂ, ਅਰੁਣ ਕੁਮਾਰ ਬਿੱਟਾ ਜ਼ਿਲ੍ਹਾ ਪ੍ਰਧਾਨ, ਇੰਸ. ਗੁਰਵਿੰਦਰਪਾਲ ਸਿੰਘ, ਐਮ.ਸੀ. ਲਖਵਿੰਦਰ ਸਿੰਘ ਕਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਸਮ ਪਗੜੀ ’ਤੇ ਵਿਸ਼ੇਸ਼ :- ਗੁਰਬਖਸ਼ ਰਾਏ ਵੋਹਰਾ ਅਗਲੀ ਖ਼ਬਰ ਜਤਿੰਦਰ ਸਿੰਘ ਲੱਧਾਮੁੰਡਾ ਵਲੋਂ ਸੁਖਬੀਰ ਉੱਪਰ ਹੋਏ ਹਮਲੇ ਦੀ ਨਿੰਦਾ
Ad Position 24