ਰਸਮ ਪਗੜੀ ’ਤੇ ਵਿਸ਼ੇਸ਼ :- ਗੁਰਬਖਸ਼ ਰਾਏ ਵੋਹਰਾ
ਕਲਾਨੌਰ-ਸ੍ਰੀ ਗੁਰਬਖਸ਼ ਰਾਏ ਵੋਹਰਾ ਦਾ ਜਨਮ ਸ੍ਰੀਮਤੀ ਆਗਿਆਵੰਤੀ ਦੀ ਕੁੱਖੋਂ ਤੇ ਪਿਤਾ ਚਰੰਜੀ ਲਾਲ ਵੋਹਰਾ ਦੇ ਗ੍ਰਹਿ 15 ਨਵੰਬਰ 1952 ਨੂੰ ਕਲਾਨੌਰ ਵਿਖੇ ਹੋਇਆ। ਆਪ 4 ਭਰਾ ਤੇ ਦੋ ਭੈਣਾਂ ਦੇ ਪਰਿਵਾਰ ’ਚ ਭਰਾਵਾਂ ’ਚੋਂ ਵੱਡੇ ਸਨ।
ਕਲਾਨੌਰ-ਸ੍ਰੀ ਗੁਰਬਖਸ਼ ਰਾਏ ਵੋਹਰਾ ਦਾ ਜਨਮ ਸ੍ਰੀਮਤੀ ਆਗਿਆਵੰਤੀ ਦੀ ਕੁੱਖੋਂ ਤੇ ਪਿਤਾ ਚਰੰਜੀ ਲਾਲ ਵੋਹਰਾ ਦੇ ਗ੍ਰਹਿ 15 ਨਵੰਬਰ 1952 ਨੂੰ ਕਲਾਨੌਰ ਵਿਖੇ ਹੋਇਆ। ਆਪ 4 ਭਰਾ ਤੇ ਦੋ ਭੈਣਾਂ ਦੇ ਪਰਿਵਾਰ ’ਚ ਭਰਾਵਾਂ ’ਚੋਂ ਵੱਡੇ ਸਨ। ਪਿਤਾ ਪੁਰਖੀ ਕਾਰੋਬਾਰ ਭਾਵੇਂ ਕਰਿਆਨੇ, ਡੀਜ਼ਲ ਦਾ ਸੀ, ਫਿਰ ਵੀ ਪਿਤਾ ਚਰੰਜੀ ਲਾਲ ਵੋਹਰਾ ਦੀ ਦੂਰ ਅੰਦੇਸ਼ੀ ਤੇ ਗੁਰਬਖਸ਼ ਰਾਏ ਵੋਹਰਾ ਦੀ ਪੜ੍ਹਾਈ ’ਚ ਦਿਲਚਸਪੀ ਹੋਣ ਕਾਰਨ ਸ਼ਿਵ ਮੰਦਿਰ ਸਕੂਲ ’ਚੋਂ ਪ੍ਰਾਇਮਰੀ ਤੇ ਦੱਸਵੀਂ ਤੱਕ ਦੀ ਤਾਲੀਮ ਡੀ.ਏ.ਵੀ. ਸਕੂਲ ਕਲਾਨੌਰ ਤੋਂ ਤੇ ਪਠਾਨਕੋਟ ਤੋਂ ਪ੍ਰੈੱਪ ਦੀ ਸਿੱਖਿਆ ਲਈ। ਇਸ ਤੋਂ ਬਾਅਦ ਅੰਮ੍ਰਿਤਸਰ ਤੋਂ ਅਕਾਊਂਟ ’ਚ ਗੁਰ ਸਿੱਖਣ ਤੋਂ ਬਾਅਦ ਪਰਿਵਾਰਕ ਕਾਰੋਬਾਰ ’ਚ ਹੱਥ ਵਟਾਉਣ ਲੱਗੇ ਪਏ। ਗੁਰਬਖਸ਼ ਰਾਏ ਵੋਹਰਾ ਦਾ ਵਿਆਹ 1978 ਮੇਲਾ ਰਾਮ ਜੁਲਕਾ ਤੇ ਲੀਲਾ ਵੰਤੀ ਵਾਸੀ ਅੰਮ੍ਰਿਤਸਰ ਦੀ ਪੁੱਤਰੀ ਸ੍ਰੀਮਤੀ ਚੰਦਰ ਪ੍ਰਭਾ ਨਾਲ ਹੋਇਆ ਅਤੇ ਆਪ ਘਰ 2 ਲੜਕੇ ਅੇ 2 ਲੜਕੀਆਂ ਨੇ ਜਨਮ ਲਿਆ। ਗੁਰਬਖਸ਼ ਰਾਏ ਵੋਹਰਾ ਵਲੋਂ ਬੱਚਿਆਂ ਨੂੰ ਵੀ ਉੱਚ ਤਾਲੀਮ ਮੁਹੱਈਆ ਕਰਵਾਈ ਤੇ ਬੱਚਿਆਂ ਦੇ ਚੰਗੇ ਘਰਾਂ ਨਾਲ ਨਾਤਾ ਜੋੜਿਆ। ਵੱਡਾ ਲੜਕਾ ਸੁਭਾਸ਼ ਚੰਦਰ ਸੋਨੂੰ ਵੋਹਰਾ ਅਤੇ ਛੋਟਾ ਲੜਕਾ ਅਮਿੱਤ ਵੋਹਰਾ ਸਿੱਖਿਆ ਪ੍ਰਾਪਤ ਕਰਨ ਦੇ ਨਾਲ-ਨਾਲ ਪਿਤਾ ਪੁਰਖੀ ਸੀਮਿਟ ਦੇ ਕਾਰੋਬਾਰ ’ਚ ਹੱਥ ਵਟਾਉਣ ਲੱਗ ਗਏ। ਬੱਚਿਆਂ ਵਲੋਂ ਕੀਤੀ ਗਈ ਮਿਹਨਤ ਨਾਲ ਕਲਾਨੌਰ ’ਚ ਬਟਾਲਾ ਰੋਡ ’ਤੇ ਚਰੰਜੀ ਲਾਲ ਗੁਰਬਖਸ਼ ਰਾਏ ਸੀਮਿੰਟ ਸਟੋਰ, ਜਗਦੰਬੇ ਟ੍ਰੇਡਰਜ਼ ਜ਼ਿਲ੍ਹੇ ਦੇ ਮੋਹਰੀ ਕਾਰੋਬਾਰੀਆਂ ’ਚ ਸ਼ਾਮਲ ਹੈ। ਸਾਲ 2011 ’ਚ ਗੁਰਬਖਸ਼ ਰਾਏ ਵੋਹਰਾ ਦੀ ਪਤਨੀ ਸ੍ਰੀ ਚੰਦਰ ਪ੍ਰਭਾ ਦਾ ਦਿਹਾਂਤ ਹੋਣ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਡਿੱਗਾ ਅਤੇ ਪਰਿਵਾਰ ਦੀ ਸੇਵਾ ਸੰਭਾਲ ਦਾ ਸਾਰਾ ਜਿੰਮਾ ਆਪ ’ਤੇ ਆ ਗਿਆ। ਗੁਰਬਖਸ਼ ਰਾਏ ਵੋਹਰਾ ਕਾਰੋਬਾਰ ਦੇ ਨਾਲ-ਨਾਲ ਧਾਰਮਿਕ ਪ੍ਰਵਿਤਰੀ ਦੇ ਮਾਲਕ ਅਤੇ ਸਮਾਜ ਦੀ ਸੇਵਾ ਨੂੰ ਤਰਜੀਹ ਦਿੰਦੇ ਸਨ। ਆਪ ਨੇ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਤੇ ਯੋਗੀ ਪਰਿਵਾਰ ਦੀ ਸਹਿਮਤੀ ਵਿਚ ਰਹਿ ਕੇ ਮੰਦਿਰ ਦੇ ਕਈ ਵਿਕਾਸੀ ਕਾਰਜਾਂ ’ਚ ਸੇਵਾਵਾਂ ਦਿੱਤੀਆਂ, ਸ੍ਰੀ ਬਾਵਾ ਲਾਲ ਜੀ ਦੇ ਮੰਦਿਰ ਢੱਕੀ ਕਲਾਨੌਰ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਹੇ ਕੇ ਵਿਕਾਸੀ ਕਾਰਜ ਕਰਵਾਏ। ਸ੍ਰੀ ਗੁਰਬਖਸ਼ ਰਾਏ ਵੋਹਰਾ ਆਪਣੇ ਕਾਰੋਬਾਰ ਕਰਦਿਆਂ ਇਕ ਹਾਦਸੇ ’ਚ ਜ਼ਖਮੀ ਹੋਣ ਉਪਰੰਤ 6 ਅਗਸਤ 2026 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ’ਚ ਲੀਨ ਹੋ ਗਏ ਹਨ। ਉਨ੍ਹਾਂ ਨਮਿਤ ਰਸਮ ਪੱਗੜੀ ਅੱਜ 18 ਅਗਸਤ ਦਿਨ ਮੰਗਲਵਾਰ ਨੂੰ ਪ੍ਰਾਚੀਨ ਸ਼ਿਵ ਮੰਦਿਰ ਕਲਾਨੌਰ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ। - ਪੁਰੇਵਾਲ