ਖਾਲਸਾ ਕਾਲਜ ਗੁਰਦਾਸਨੰਗਲ ਦੇ ਬੀ.ਏ,
ਬੀ.ਐੱਸ.ਸੀ,ਬੀ.ਕਾਮ,ਬੀ.ਸੀ.ਏ ਸਮੈਸਟਰ ਛੇਵਾਂ ਦਾ ਨਤੀਜਾ ਰਿਹਾ ਸ਼ਾਨਦਾਰ
ਧਾਰੀਵਾਲ, 17 ਅਗਸਤ (ਸਵਰਨ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਪਿ੍ੰਸੀਪਲ ਡਾ. ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਦੇ ਬੀ.
ਧਾਰੀਵਾਲ, 17 ਅਗਸਤ (ਸਵਰਨ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਪਿ੍ੰਸੀਪਲ ਡਾ.ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਦੇ ਬੀ.ਏ , ਬੀ. ਐੱਸ. ਸੀ, ਬੀ.ਕਾਮ ਤੇ ਬੀ.ਸੀ.ਏ ਸਮੈਸਟਰ ਛੇਵਾਂ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਈ ਗਈ ਪ੍ਰੀਖਿਆ ’ਚੋਂ ਵਧੀਆ ਨੰਬਰ ਲੈ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ। ਬੀ.ਕਾਮ ਸਮੈਸਟਰ ਛੇਵਾਂ ’ਚੋਂ ਕਾਲਜ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ 78 ਫੀਸਦੀ ਅੰਕਾਂ ਨਾਲ ਕਾਲਜ ’ਚੋਂ ਪਹਿਲਾ ਸਥਾਨ, ਜੈਸਮੀਨ ਕੌਰ ਨੇ 75 ਫੀਸਦੀ ਅੰਕਾਂ ਨਾਲ ਦੂਸਰਾ ਤੇ ਸੁਖਮਨਪ੍ਰੀਤ ਕੌਰ ਨੇ 71 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਹੀ ਤਰ੍ਹਾਂ ਬੀ.ਸੀ.ਏ ਵਿਚੋਂ ਗੁਰਪ੍ਰੀਤ ਕੌਰ ਨੇ 84 ਫੀਸਦੀ, ਪ੍ਰਭਜੋਤ ਸਿੰਘ ਨੇ 80 ਫੀਸਦੀ ਤੇ ਨਿੰਦਰ ਕੌਰ ਨੇ 79 ਫੀਸਦੀ ਨੰਬਰ ਲੈ ਕੇ ਕਾਲਜ ਵਿਚੋਂ ਕ੍ਰਮਵਾਰ ਪਹਿਲਾ,ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬੀ.ਏ. ਦੀ ਵਿਦਿਆਰਥਣ ਗੁਰਜੀਤ ਕੌਰ ਨੇ 71 ਫੀਸਦੀ ਅੰਕਾਂ ਨਾਲ ਕਾਲਜ ਵਿੱਚੋਂ ਪਹਿਲਾ, ਹਰਮਨਪ੍ਰੀਤ ਕੌਰ ਨੇ 65 ਫੀਸਦੀ ਅੰਕਾਂ ਨਾਲ ਕਾਲਜ ’ਚੋਂ ਦੂਸਰਾ ਤੇ ਤਰਨਜੀਤ ਕੌਰ ਨੇ 64 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਬੀ.ਐੱਸ. ਸੀ ’ਚੋਂ ਜਸਪ੍ਰੀਤ ਕੌਰ, ਕੰਚਨ ਤੇ ਗੁਰਮਨਜੀਤ ਸਿੰਘ ਨੇ 66 ਫੀਸਦੀ, ਗੁਰਮੀਤ ਸਿੰਘ ਨੇ 65 ਫੀਸਦੀ ਤੇ ਅਨਮੋਲਦੀਪ ਕੌਰ ਨੇ 63 ਫੀਸਦੀ ਅੰਕਾਂ ਨਾਲ ਕਾਲਜ ’ਚੋਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪਿ੍ੰਸੀਪਲ ਡਾ. ਗੁਰਜੀਤ ਸਿੰਘ ਨੇ ਚੰਗੇ ਅੰਕ ਲੈ ਕੇ ਕਾਲਜ ਦਾ ਨਾਂਅ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ । ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।